
17ਵੀਂ ਸਦੀ ਵਿਚ ਇਹ ਗੁਰਦੁਆਰਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ।
ਨਵੀਂ ਦਿੱਲੀ: ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਾਰਤਿਕ ਪੂਰਣਿਮਾ ਦੇ ਦਿਨ ਹੋਇਆ ਸੀ। ਸਿੱਖ ਸੰਗਤ ਇਸ ਦਿਨ ਨੂੰ ਪ੍ਰਕਾਸ਼ ਪੁਰਬ ਜਾਂ ਗੁਰੂ ਪੁਰਬ ਦੇ ਰੂਪ ਵਿਚ ਧੂਮਧਾਮ ਨਾਲ ਮਨਾਉਂਦੇ ਹਨ। ਇਸ ਸਾਲ 12 ਨਵੰਬਰ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਦਸ ਰਹੇ ਹਾਂ ਕਿ ਦਿੱਲੀ ਦੇ ਉਹਨਾਂ ਪ੍ਰਸਿੱਧ ਗੁਰਦੁਆਰਿਆਂ ਬਾਰੇ ਜਿੱਥੇ ਪਹੁੰਚ ਕੇ ਜਿਹੜਾ ਅਧਿਆਤਮਿਕ ਸੁਕੂਨ ਮਹਿਸੂਸ ਹੋਵੇਗਾ, ਉਹ ਨਿਸ਼ਚਿਤ ਤੌਰ ਤੇ ਤੁਹਾਨੂੰ ਹਮੇਸ਼ਾ ਯਾਦ ਰਹੇਗਾ।
Gurdwara Sahibਅਜਿਹਾ ਕਿਹਾ ਜਾਂਦਾ ਹੈ ਕਿ 17ਵੀਂ ਸਦੀ ਵਿਚ ਇਹ ਗੁਰਦੁਆਰਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ। ਇਸ ਗੁਰਦੁਆਰੇ ਦਾ ਨਿਰਮਾਣ ਅੱਠਵੇਂ ਪਾਤਸ਼ਾਹ ਗੁਰੂ ਹਰਿ ਕਿਸ਼ਨ ਨੇ ਕਰਵਾਇਆ ਸੀ। ਗੁਰਦੁਆੜਾ ਕੰਪਲੈਕਸ ਦੇ ਅੰਦਰ ਮੌਜੂਦ ਪਾਣੀ ਦਾ ਸਰੋਵਰ ਅਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇੱਥੇ ਆਉਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਪਾਣੀ ਵਿਚ ਚੁੱਬੀ ਲਗਾਉਂਦੇ ਹਨ ਜਾਂ ਫਿਰ ਉਸ ਨਾਲ ਅਪਣਾ ਮੂੰਹ ਹੱਥ ਧੋਂਦੇ ਹਨ।
Gurdwara Sahibਇਹ ਦਿੱਲੀ ਦੇ ਸਭ ਤੋਂ ਫੇਮਸ ਟੂਰਿਸਟ ਡੈਸਟੀਨੇਸ਼ਨ ਵਿਚੋਂ ਇਕ ਹੈ। ਦਿੱਲੀ ਦੇ ਚਾਂਦਨੀ ਚੌਂਕ ਵਿਚ ਗੁਰਦੁਆਰਾ ਸੀਸ ਗੰਗ ਸਾਹਿਬ ਹੈ। ਗੁਰਦੁਆਰਾ ਸੀਸ ਗੰਜ ਸਾਹਿਬ, ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਦੀ ਯਾਦ ਵਿਚ ਬਣਵਾਇਆ ਗਿਆ ਹੈ। ਜਿਸ ਥਾਂ ਤੇ ਔਰੰਗਜੇਬ ਨੇ ਗੁਰੂ ਤੇਗ਼ ਬਹਾਦਰ ਦਾ ਸਿਰ ਕਟਵਾ ਦਿੱਤਾ ਸੀ, ਉਸ ਜਗ੍ਹਾ ਸੀਸ ਗੰਜ ਗੁਰਦੁਆਰੇ ਦਾ ਨਿਰਮਾਣ ਸਿੱਖਾਂ ਵੱਲੋਂ ਕਰਵਾਇਆ ਗਿਆ ਹੈ। ਗੁਰੂ ਤੇਗ਼ ਬਹਾਦਰ ਸਿੱਖ ਧਰਮ ਦੇ ਨੌਵੇਂ ਗੁਰੂ ਸਨ।
Gurdwara Sahib ਉਹਨਾਂ ਨੇ ਔਰੰਗਜੇਬ ਅੱਗੇ ਹਾਰ ਨਾ ਮੰਨਦੇ ਹੋਏ ਸਿੱਖ ਅਤੇ ਹਿੰਦੂ ਧਰਮ ਦੀ ਰੱਖਿਆ ਲਈ 24 ਨਵੰਬਰ 1675 ਨੂੰ ਅਪਣਾ ਸਿਰ ਧੜ ਤੋਂ ਅਲੱਗ ਕਰਵਾ ਦਿੱਤਾ। ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਤੇਗ਼ ਬਹਾਦਰ ਜੀ ਦਾ ਸਸਕਾਰ ਕੀਤਾ ਗਿਆ ਸੀ। ਗੁਰੂ ਤੇਗ਼ ਬਹਾਦਰ ਦਾ ਸਿਰ ਧੜ ਤੋਂ ਵੱਖ ਕਰਵਾ ਕੇ ਔਰੰਗਜੇਬ ਨੇ ਉਹਨਾਂ ਦੇ ਸ਼ਰੀਰ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
Gurdwara Sahib ਉਦੋਂ ਗੁਰੂ ਤੇਗ਼ ਬਹਾਦਰ ਦੇ ਇਕ ਸੇਵਕ ਲਖੀ ਸ਼ਾਹ ਵੰਜਾਰਾ ਹਨੇਰੇ ਵਿਚ ਉਹਨਾਂ ਦਾ ਸ਼ਰੀਰ ਅਪਣੇ ਨਾਲ ਲੈ ਕੇ ਚਲੇ ਗਏ। ਗੁਰੂ ਦੇ ਸ਼ਰੀਰ ਦਾ ਸਸਕਾਰ ਕਰਨ ਲਈ ਉਹਨਾਂ ਨੇ ਅਪਣੇ ਘਰ ਤਕ ਨੂੰ ਵੀ ਸਾੜ ਦਿੱਤਾ ਸੀ। ਇਹ ਜਗ੍ਹਾ ਅੱਗ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਰੂਪ ਵਿਚ ਮਸ਼ਹੂਰ ਹੈ। ਸ਼ਹਿਰ ਵਿਚ ਇਕ ਹੋਰ ਪ੍ਰਸਿੱਧ ਗੁਰਦੁਆਰਾ ਦੱਖਣ ਦਿੱਲੀ ਦੇ ਮੋਤੀ ਬਾਗ਼ ਵਿਚ ਸਥਿਤ ਹੈ।
Gurdwara Sahibਗੁਰਦੁਆਰਾ ਮੋਤੀ ਬਾਗ਼ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਅਪਣੀ ਫ਼ੌਜ ਨਾਲ ਜਦੋਂ ਪਹਿਲੀ ਵਾਰ 1707 ਵਿਚ ਦਿੱਲੀ ਆਏ ਸਨ ਉਦੋਂ ਇਸ ਜਗ੍ਹਾ ਤੇ ਠਹਿਰੇ ਸਨ। ਗੁਰਦੁਆਰਾ ਦਮਦਮਾ ਸਾਹਿਬ ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ਵਿਚ ਸਥਿਤ ਹੈ। ਇਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਅਤੇ ਬਹਾਦਰ ਸ਼ਾਹ ਵਿਚ ਬੈਠਕ ਸਥਾਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਦਾ ਨਿਰਮਾਣ 1783 ਵਿਚ ਕੀਤਾ ਗਿਆ ਸੀ। ਇਹ ਹੁਮਾਯੂੰ ਦੇ ਮਕਬਰੇ ਕੋਲ ਸਥਿਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।