
ਰੇਲਵੇ ਨੇ ਦਿੱਲੀ ਤੋਂ ਵੱਡੇ ਸ਼ਹਿਰਾਂ ਵਿਚਕਾਰ 15 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ...
ਨਵੀਂ ਦਿੱਲੀ: ਭਾਰਤੀ ਰੇਲਵੇ ਨੇ 12 ਮਈ ਤੋਂ ਸ਼ੁਰੂ ਹੋਈਆਂ ਵਿਸ਼ੇਸ਼ ਯਾਤਰੀ ਟ੍ਰੇਨਾਂ ਲਈ ਆਰੋਗਿਆ ਸੇਤੁ ਐਪ (aarogya setu app) ਨੂੰ ਫੋਨ ਵਿਚ ਡਾਊਨਲੋਡ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰੇਲਵੇ ਨੇ ਇਸ ਐਪ ਨੂੰ ਫੋਨ ਵਿਚ ਰੱਖਣ ਦੀ ਸਲਾਹ ਦਿੱਤੀ ਸੀ ਜੋ ਕਿ ਲਾਜ਼ਮੀ ਨਹੀਂ ਸੀ।
Train
ਰੇਲਵੇ ਨੇ ਦਿੱਲੀ ਤੋਂ ਵੱਡੇ ਸ਼ਹਿਰਾਂ ਵਿਚਕਾਰ 15 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ ਜਿਸ ਦੇ ਯਾਤਰਾ ਦਿਸ਼ਾ-ਨਿਰਦੇਸ਼ ਵਿਚ ਇਸ ਐਪ ਨੂੰ ਫੋਨ ਵਿਚ ਰੱਖਣ ਲਾਜ਼ਮੀ ਨਹੀਂ ਦਸਿਆ ਗਿਆ ਸੀ ਪਰ ਸੋਮਵਾਰ ਨੂੰ ਰੇਲ ਵਿਭਾਗ ਨੇ ਇਕ ਟਵੀਟ ਕਰ ਕੇ ਇਸ ਨੂੰ ਲਾਜ਼ਮੀ ਹੋਣ ਲਈ ਕਿਹਾ।
Trains
ਟਵੀਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਕੁੱਝ ਯਾਤਰੀ ਟ੍ਰੇਨ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਲਈ ਫੋਨ ਵਿਚ ਆਰੋਗਿਆ ਸੇਤੁ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਦੀ ਬੈਠਕ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਇਕ ਰਸਮੀ ਸੰਦੇਸ਼ ਵਿਚ ਲਾਜ਼ਮੀ ਕਰ ਦਿੱਤਾ ਹੈ।
Aarogya Setu APP
ਅਧਿਕਾਰੀਆਂ ਨੇ ਕਿਹਾ ਜਿਨ੍ਹਾਂ ਯਾਤਰੀਆਂ ਦੇ ਫੋਨ 'ਚ ਇਹ ਐਪ ਨਹੀਂ ਹੋਵੇਗਾ ਉਨ੍ਹਾਂ ਨੂੰ ਸਟੇਸ਼ਨ 'ਤੇ ਪਹੁੰਚਣ 'ਤੇ ਇਸ ਨੂੰ ਡਾਊਨਲੋਡ ਕਰਨ ਲਈ ਕਿਹਾ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਕ ਨਿਰਦੇਸ਼ ਵਿਚ ਇਸ ਨੂੰ ਗ਼ੈਰਕਾਨੂੰਨੀ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ।
Aarogya Setu APP
ਜਾਣਕਾਰੀ ਲਈ ਦੱਸ ਦੇਈਏ ਕਿ ਅਰੋਗਿਆ ਸੇਤੂ ਐਪ ਨੂੰ ਹੁਣ ਤੱਕ 9.8 ਕਰੋੜ ਸਮਾਰਟਫੋਨ 'ਚ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਹ ਕੋਵਿਡ 19 ਟਰੈਕਰ ਐਪ ਹੈ ਜਿਸ ਦੀ ਵਰਤੋਂ ਸਰਕਾਰ ਦੁਆਰਾ ਵਾਇਰਸ ਦੇ ਮਾਮਲਿਆਂ ਵਿੱਚ ਸੰਪਰਕ ਲੱਭਣ ਅਤੇ ਉਪਭੋਗਤਾਵਾਂ ਨੂੰ ਡਾਕਟਰੀ ਸਲਾਹ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ-19 ਵਾਇਰਸ ਦੇ ਖੇਤਰ ਵਿੱਚ ਵੀ ਇਸ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ਹੈ।
Corona Virus
ਦਸ ਦਈਏ ਕਿ ਭਾਰਤੀ ਰੇਲਵੇ ਨੇ 12 ਮਈ ਤੋਂ ਵਿਸ਼ੇਸ਼ ਰੇਲ ਗੱਡੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਐਡਵਾਂਸ ਟਿਕਟ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਭਾਰਤੀ ਰੇਲਵੇ ਦੇ ਅਨੁਸਾਰ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ। ਇਸ ਦੇ ਅਨੁਸਾਰ ਹੁਣ ਤੱਕ 16.15 ਕਰੋੜ ਰੁਪਏ ਦੀਆਂ 45,000 ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।