Train-18 ਨੂੰ ‘ਬੰਦੇ ਭਾਰਤ ਐਕਸਪ੍ਰੈਸ’ ਦੇ ਨਾਮ ਨਾਲ ਜਾਣਿਆ ਜਾਵੇਗਾ : ਪੀਊਸ਼ ਗੋਇਲ
Published : Jan 27, 2019, 5:01 pm IST
Updated : Jan 27, 2019, 5:01 pm IST
SHARE ARTICLE
Train 18
Train 18

ਦੇਸ਼ ਦੀ ਪਹਿਲੀ ਸੈਮੀ ਬੁਲੈਟ, Train-18 ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿ ਹਾ ਕਿ ਇਸ ਟ੍ਰੇਨ ਨੂੰ ਬੰਦੇ ਭਾਰਤ ਐਕਸਪ੍ਰੈਸ ਦੇ ਨਾਮ ਨਾਲ...

ਨਵੀਂ ਦਿੱਲੀ : ਦੇਸ਼ ਦੀ ਪਹਿਲੀ ਸੈਮੀ ਬੁਲੈਟ, Train-18 ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿ ਹਾ ਕਿ ਇਸ ਟ੍ਰੇਨ ਨੂੰ ਬੰਦੇ ਭਾਰਤ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਡ੍ਰਾਇਵਰਲੈਸ ਟ੍ਰੇਨ ਦਾ ਨਿਰਮਾਣ ਮੇਕ ਇਨ ਇੰਡੀਆ ਦੇ ਅਧੀਨ ਅਪਣੇ ਦੇਸ਼ ਵਿਚ ਕੀਤਾ ਗਿਆ ਹੈ। ਦੇਸ਼ ਦੇ ਇੰਜੀਨੀਅਰਾਂ ਨੇ ਲਗਪਗ 18 ਮਹੀਨਿਆਂ ਵਿਚ ਇਸ ਟ੍ਰੇਨ ਨੂੰ ਤਿਆਰ ਕੀਤਾ ਹੈ। ਬਹੁਤ ਜਲਦ ਇਹ ਟ੍ਰੇਨ ਦਿੱਲੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਵਿਚਕਾਰ ਦੌੜ੍ਹਨ ਵਾਲੀ ਹੈ।

Train 18Train 18

ਪੀਊਸ਼ ਗੋਇਲ ਨੇ ਕਿਹਾ ਕਿ ਇਸ ਟ੍ਰੇਨ ਨੇ ਸਾਬਤ ਕਰ ਦਿੱਤਾ ਹੈ ਕਿ ਮੇਕ ਇਸ ਇੰਡੀਆ ਦੇ ਅਧੀਨ ਵਿਸ਼ਵ ਕਲਾਸ ਟ੍ਰੇਨ ਬਣਾਈ ਜਾ ਸਕਦੀ ਹੈ। ਰੇਲਵੇ ਇਸ ਗੱਡੀ ਨੂੰ 7 ਫ਼ਰਵਰੀ ਨੂੰ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਸਭ ਕੁਝ ਠੀਕ ਰਿਹਾ ਤਾਂ 7 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰੇਲਗੱਡੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਵੀਰਵਾਰ ਨੂੰ ਹੋਈ ਸੀਨੀਅਰ ਰੇਲ ਅਧਿਕਾਰੀਆਂ ਦੀ ਇਕ ਬੈਠਕ ਵਿਚ 7 ਫ਼ਰਵਰੀ ਨੂੰ Train-18 ਨੂੰ ਚਲਾਉਣ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰਨ ਨੂੰ ਕਿਹਾ ਗਿਆ ਹੈ।

Train 18Train 18

ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਉਤੇ ਮਾਰਬਲ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਟ੍ਰੇਨ ਨੂੰ ਚਲਾਉਣ ਲਈ ਕਮਿਸ਼ਨਰ ਰੇਲਵੇ ਸੇਫ਼ਟੀ ਨੇ ਮਮੂਲੀ ਸੁਧਾਰ ਕਰਨ ਲਈ ਕਿਹਾ ਸੀ। ਇਨ੍ਹਾਂ ਸੁਧਾਰਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। Train-18 ਵਿਚ ਯਾਤਰਾ ਕਰਨ ਲਈ ਰੇਲ  ਯਾਤਰੀਆਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਹੋਣਗੇ। ਇਸ ਗੱਡੀ ਨੂੰ ਸ਼ਤਾਬਦੀ ਰੇਲਗੱਡੀ ਦੀ ਥਾਂ ਉਤੇ ਚਲਾਇਆ ਜਾਵੇਗਾ। ਪਰ ਇਸ ਗੱਡੀ ਦਾ ਕਿਰਾਇਆ ਸ਼ਤਾਬਦੀ ਰੇਲਗੱਡੀਆਂ ਤੋਂ ਜ਼ਿਆਦਾ ਹੋਵੇਗਾ। 

Train 18Train 18

ਸ਼ਤਾਬਦੀ ਰੇਲਗੱਡੀਆਂ ਦੀ ਤੁਲਨਾ ਵਿਚ ਤੇਜ਼ ਰੇਲਗੱਡੀਆਂ ਦਾ ਕਿਰਾਇਆ ਕੀਤੇ ਜ਼ਿਆਦਾ ਹੈ। ਉਦਾਹਰਨ ਦੇ ਤੌਰ ਉਤੇ ਤੇਜ਼ ਰੇਲਗੱਡੀਆਂ ਤੋਂ ਦਿੱਲੀ ਤੋਂ ਆਗਰਾ ਤੱਕ ਦੀ ਯਾਤਰਾ ਦੇ ਲਈ ਯਾਤਰੀਆਂ ਨੂੰ ਚੇਅਰ ਕਾਰ ਸ਼੍ਰੇਣੀ ਵਿਚ ਲਗਪਗ 750 ਰੁਪਏ ਹੋਰ ਐਕਜ਼ੀਕਿਉਟਿਵ ਕਲਾਸ ਦੀ ਸ਼੍ਰੇਣੀ ਵਿਚ 1495 ਰੁਪਏ ਕਿਰਾਇਆ ਦੇਣਾ ਹੁੰਦਾ ਹੈ। ਤਾਂ ਤੁਹਾਨੂੰ ਚੇਅਰ ਕਾਰ ਸ਼੍ਰੇਣੀ ਦੇ ਲਈ 675 ਰੁਪਏ ਤੇ ਐਕਜ਼ੀਕਿਉਟਿਵ ਕਲਾਸ ਦੇ ਲਈ 1010 ਰੁਪਏ ਕਿਰਾਇਆ ਦੇਣਾ ਹੁੰਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement