
ਰੇਲਵੇ ਨੇ ਇਹ ਜਾਣਕਾਰੀ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਬਿਲਾਸਪੁਰ ਜਾਣ ਵਾਲੀ ਪਹਿਲੀ...
ਨਵੀਂ ਦਿੱਲੀ: ਭਾਰਤ ਵਿਚ ਲਾਕਡਾਊਨ 17 ਮਈ ਤੱਕ ਲਾਗੂ ਹੈ ਪਰ ਭਾਰਤੀ ਰੇਲਵੇ ਨੇ ਅੱਜ ਤੋਂ ਭਾਵ 12 ਮਈ ਤੋਂ ਵਿਸ਼ੇਸ਼ ਰੇਲ ਗੱਡੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਐਡਵਾਂਸ ਟਿਕਟ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਭਾਰਤੀ ਰੇਲਵੇ ਦੇ ਅਨੁਸਾਰ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸ਼ੇਸ਼ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ। ਇਸ ਦੇ ਅਨੁਸਾਰ ਹੁਣ ਤੱਕ 16.15 ਕਰੋੜ ਰੁਪਏ ਦੀਆਂ 45,000 ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ।
Trains
ਰੇਲਵੇ ਨੇ ਇਹ ਜਾਣਕਾਰੀ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਬਿਲਾਸਪੁਰ ਜਾਣ ਵਾਲੀ ਪਹਿਲੀ ਰੇਲਗੱਡੀ ਤੋਂ ਕੁਝ ਘੰਟੇ ਪਹਿਲਾਂ ਦਿੱਤੀ। ਦੱਸ ਦਈਏ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਬੁਕਿੰਗ ਸ਼ਾਮ ਛੇ ਵਜੇ ਸ਼ੁਰੂ ਹੋਈ ਸੀ। ਰੇਲਵੇ ਨੇ ਕਿਹਾ ਕਿ ਹੁਣ ਤੱਕ ਅਗਲੇ ਸੱਤ ਦਿਨਾਂ ਲਈ 16,15 ਕਰੋੜ ਰੁਪਏ ਦੀ 45,533 (ਪੀ.ਐਨ.ਆਰ.) ਬੁਕਿੰਗ ਹੋ ਚੁੱਕੀ ਹੈ। ਇਨ੍ਹਾਂ ਟਿਕਟਾਂ ‘ਤੇ ਤਕਰੀਬਨ 82,317 ਲੋਕ ਯਾਤਰਾ ਕਰਨਗੇ।
Train
ਰੇਲਵੇ ਨੇ ਸੋਮਵਾਰ ਨੂੰ 15 ਵਿਸ਼ੇਸ਼ ਟ੍ਰੇਨਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜੋ ਲਾਗੂ ਕਰ ਦਿੱਤੇ ਗਏ ਹਨ। ਇਸ ਦੇ ਅਨੁਸਾਰ ਯਾਤਰੀਆਂ ਨੂੰ ਆਪਣਾ ਖਾਣਾ ਅਤੇ ਬੈੱਡ ਦੀਆਂ ਚਾਦਰਾਂ ਲਿਆਉਣ ਲਈ ਕਿਹਾ ਗਿਆ ਹੈ ਅਤੇ ਰੇਲਗੱਡੀ ਦੇ ਰਵਾਨਗੀ ਸਮੇਂ ਤੋਂ 90 ਮਿੰਟ ਪਹਿਲਾਂ ਸਿਹਤ ਜਾਂਚ ਲਈ ਆਉਣ ਲਈ ਕਿਹਾ ਗਿਆ ਹੈ। ਇਨ੍ਹਾਂ ਯਾਤਰੀਆਂ ਲਈ 'ਅਰੋਗਿਆ ਸੇਤੂ ਐਪ' ਨੂੰ ਡਾਊਨਲੋਡ ਕਰਨਾ ਵੀ ਲਾਜ਼ਮੀ ਹੋਵੇਗਾ।
E-Ticket
ਇਹ ਰੇਲ ਗੱਡੀਆਂ ਨਵੀਂ ਦਿੱਲੀ ਅਤੇ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ- ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੂਵਨੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਦੇ ਵਿਚਕਾਰ ਚੱਲਣਗੀਆਂ। ਮੰਗਲਵਾਰ 12 ਮਈ ਨੂੰ ਅੱਠ ਵਿਚੋਂ ਤਿੰਨ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਰਵਾਨਾ ਹੋਣਗੀਆਂ, ਜੋ ਡਿਬਰੂਗੜ, ਬੰਗਲੁਰੂ ਅਤੇ ਬਿਲਾਸਪੁਰ ਪਹੁੰਚਣਗੀਆਂ।
Train
ਇਕ-ਇਕ ਟ੍ਰੇਨ ਹਾਵੜਾ, ਰਾਜੇਂਦਰ ਨਗਰ (ਪਟਨਾ), ਬੈਂਗਲੁਰੂ, ਮੁੰਬਈ ਸੈਂਟਰਲ ਅਤੇ ਅਹਿਮਦਾਬਾਦ ਤੋਂ ਰਵਾਨਾ ਹੋਵੇਗੀ ਅਤੇ ਦਿੱਲੀ ਪਹੁੰਚੇਗੀ। ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿਚ ਸਿਰਫ ਏਅਰ-ਕੰਡੀਸ਼ਨਡ ਕਲਾਸ ਕੋਚ ਹੋਣਗੇ (ਏ.ਸੀ.-1, ਏ.ਸੀ.-2 ਅਤੇ ਏ.ਸੀ.-3) ਲਾਕਡਾਉਨ ਵਿਚ ਚੱਲਣ ਕਾਰਨ, ਕਿਰਾਇਆ ਆਮ ਰਾਜਧਾਨੀ ਰੇਲਗੱਡੀ ਦੇ ਅਨੁਸਾਰ ਹੋਵੇਗਾ।
Train
ਰੇਲਵੇ ਨੇ ਕਿਹਾ ਸੀ ਕਿ ਇਨ੍ਹਾਂ ਰੇਲ ਗੱਡੀਆਂ ਵਿਚ ਐਡਵਾਂਸ ਰਿਜ਼ਰਵੇਸ਼ਨ ਵੱਧ ਤੋਂ ਵੱਧ ਸੱਤ ਦਿਨਾਂ ਲਈ ਹੋਵੇਗੀ ਫਿਲਹਾਲ ਆਰਏਸੀ ਅਤੇ ਵੈਟਿੰਗ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਟੀਟੀਈ ਨੂੰ ਰੇਲਵੇ ਵਿਚ ਕੋਈ ਟਿਕਟ ਬਣਾਉਣ ਦੀ ਆਗਿਆ ਨਹੀਂ ਹੋਵੇਗੀ। ਭਾਰਤੀ ਰੇਲਵੇ ਨੇ ਵੀ ਟਿਕਟਾਂ ਨੂੰ ਰੱਦ ਕਰਨ ਦਾ ਵਿਕਲਪ ਦਿੱਤਾ ਹੈ। ਇਸ ਸਬੰਧ ਵਿਚ ਉਹਨਾਂ ਦਾ ਕਹਿਣਾ ਹੈ ਕਿ ਯਾਤਰੀ ਰੇਲਗੱਡੀ ਦੇ ਰਵਾਨਗੀ ਤੋਂ 24 ਘੰਟੇ ਪਹਿਲਾਂ ਟਿਕਟ ਰੱਦ ਕਰ ਸਕਦੇ ਹਨ।
ਪਰ ਰੱਦ ਹੋਣ 'ਤੇ ਕੁਲ ਕਿਰਾਏ ਦਾ 50 ਪ੍ਰਤੀਸ਼ਤ ਫੀਸ ਵਜੋਂ ਕੱਟਿਆ ਜਾਵੇਗਾ। ਰੇਲਵੇ ਦੇ ਅਨੁਸਾਰ ਮਜ਼ਦੂਰਾਂ ਲਈ 12 ਮਈ ਤੱਕ 542 ਲੇਬਰ ਸਪੈਸ਼ਲ ਗੱਡੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ 6.48 ਲੱਖ ਯਾਤਰੀਆਂ ਨੇ ਇਨ੍ਹਾਂ ਰੇਲ ਗੱਡੀਆਂ ਰਾਹੀਂ ਯਾਤਰਾ ਕੀਤੀ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫਤ ਦੁੱਧ ਅਤੇ ਪਾਣੀ ਦਿੱਤਾ ਗਿਆ। ਦੱਸ ਦੇਈਏ ਕਿ ਇਹ ਰੇਲ ਗੱਡੀਆਂ 1 ਮਈ ਤੋਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਜ਼ਰੀਏ ਮਜ਼ਦੂਰਾਂ ਨੂੰ ਉਨ੍ਹਾਂ ਦੇ ਸ਼ਹਿਰ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।