'ਜੰਗਲ ਦਾ ਤੋਹਫ਼ਾ' ਕਹਾਉਣ ਵਾਲੇ ਸਥਾਨ 'ਤੇ 12 ਸਾਲ ਬਾਅਦ ਖਿੜਦਾ ਹੈ ਇਹ ਫੁੱਲ
Published : Jul 13, 2019, 1:03 pm IST
Updated : Jul 13, 2019, 1:14 pm IST
SHARE ARTICLE
Kodaikanal is perfect honeymoon destination for monsoon
Kodaikanal is perfect honeymoon destination for monsoon

ਜਾਣੋ ਇਸ ਸਥਾਨ ਦੀ ਕੀ ਹੈ ਖ਼ਾਸੀਅਤ

ਨਵੀਂ ਦਿੱਲੀ: ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਣ ਵਿਲਾ ਕੋਡਾਈਕਨਾਲ ਤਮਿਲਨਾਡੂ ਦੇ ਪੱਛਮ ਵਿਚ ਸਥਿਤ ਸ਼ਾਨਦਾਰ ਹਿਲ ਸਟੇਸ਼ਨ ਹੈ। ਖੂਬਸੂਰਤ ਪਹਾੜੀਆਂ ਵਿਚ ਹੀਰੇ ਵਾਂਗ ਸੱਜਿਆ ਹੋਇਆ ਹੈ ਕੋਡਾਈਕਨਾਲ। ਸਮੁੰਦਰ ਤੱਟ ਤੋਂ 2,133 ਮੀਟਰ ਦੀ ਉਚਾਈ ਤੇ ਸਥਿਤ ਕੋਡਾਈਕਨਾਲ ਨੂੰ ਇੱਥੇ ਦੇ ਅਨੋਖੇ ਕੁਦਰਤੀ ਨਜ਼ਾਰਿਆਂ ਕਰ ਕੇ ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਕੋਡਾਈਕਨਾਲ ਦਾ ਅਰਥ ਤਮਿਲ ਭਾਸ਼ਾ ਵਿਚ 'ਜੰਗਲ ਦਾ ਤੋਹਫ਼ਾ' ਹੁੰਦਾ ਹੈ।

TamilnaduKodaikanal

ਇਹ ਸਥਾਨ ਸੱਚ ਮੁੱਚ ਹੀ ਕਿਸੇ ਤੋਹਫ਼ੇ ਤੋਂ ਘਟ ਨਹੀਂ। ਇੱਥੇ ਦੀ ਕੁਦਰਤ ਹਰ ਇਕ ਨੂੰ ਅਪਣੇ ਵੱਲ ਆਕਰਸ਼ਿਤ ਕਰਦੀ ਹੈ। ਤਮਿਲਨਾਡੂ ਦੇ ਇਸ ਹਿਲ ਸਟੇਸ਼ਨ ਨੂੰ ਕੁਦਰਤ ਨੇ ਸਦਾ ਖੁਸ਼ਨੁਮਾ ਰਹਿਣ ਵਾਲੇ ਮੌਸਮ ਨਾਲ ਨਿਵਾਜ਼ਿਆ ਹੈ। ਇੱਥੋਂ ਦਾ ਤਾਪਮਾਨ ਪੂਰੇ ਸਾਲ 10 ਤੋਂ 18 ਡਿਗਰੀ 'ਤੇ ਰਹਿੰਦਾ ਹੈ। ਇੱਥੇ ਗਰਮੀ ਦੇ ਮੌਸਮ ਵਿਚ ਲੋਕਾਂ ਦਾ ਇਕੱਠ ਹੁੰਦਾ ਹੈ ਕਿਉਂ ਕਿ ਗਰਮੀ ਦੇ ਮੌਸਮ ਵਿਚ ਇੱਥੇ ਦਾ ਮੌਸਮ ਬਹੁਤ ਹੀ ਠੰਡਾ ਅਤੇ ਸੁਹਾਵਣਾ ਹੁੰਦਾ ਹੈ।

TanmiKodaikanal 12 ਸਾਲ ਵਿਚ ਇਕ ਵਾਰ ਖਿੜਨ ਵਾਲੇ ਕੁਰੂੰਜੀ ਫੁੱਲ ਨੂੰ ਵੀ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ। ਇੱਥੇ ਫੁੱਲ ਸਿਰਫ਼ ਕੋਡਾਈਕਨਾਲ ਵਿਚ ਹੀ ਦੇਖਣ ਨੂੰ ਮਿਲਦਾ ਹੈ। ਇੱਥੇ ਦੀ ਝੀਲ ਦਾ ਆਕਾਰ ਦੇਖਣ ਵਿਚ ਸਟਾਰਫਿਸ਼ ਵਰਗਾ ਹੈ। ਇਸ ਝੀਲ ਦਾ ਨਿਰਮਾਣ ਇਕ ਅੰਗਰੇਜ਼ ਨੇ ਕੀਤਾ ਸੀ ਜਿਸ ਦਾ ਨਾਮ ਸਰ ਬੇਰੇ ਲੇਵਨੇਜ ਸੀ। ਇਹ ਝੀਲ ਪਲਾਨੀ ਦੀਆਂ ਪਹਾੜੀਆਂ ਤੇ 7 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ। ਇਸ ਝੀਲ ਦੇ ਆਸਪਾਸ ਬਹੁਤ ਸਾਰੇ ਹੋਟਲ ਹਨ।

TamdnKodaikanal ਇਸ ਝੀਲ ਦੇ ਕੋਲ ਹੀ ਬਹੁਤ ਹੀ ਪੁਰਾਣਾ ਸਕੂਲ ਹੈ ਜੋ 1901 ਵਿਚ ਸ਼ੁਰੂ ਹੋਇਆ ਸੀ। ਇਸ ਇਸ ਝੀਲ ਵਿਚ ਬੋਟਿੰਗ ਵੀ ਕੀਤੀ ਜਾ ਸਕਦੀ ਹੈ। ਕੁਦਰਤ ਦਾ ਤੋਹਫ਼ਾ ਕੋਡਾਈਕਨਾਲ ਖੂਬਸੂਰਤ ਝੀਲਾਂ, ਝਰਨਿਆਂ ਅਤੇ ਹਰੇ ਭਰੇ ਮੈਦਾਨਾਂ ਵਿਚ ਸੱਜ ਕੇ ਅਪਣੇ ਵੱਲ ਖਿਚਦਾ ਹੈ। ਬਾਰਿਸ਼ ਹੋਣ ਤੋਂ ਬਾਅਦ ਇੱਥੇ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਬਾਰਿਸ਼ ਦੇ ਮੌਸਮ ਵਿਚ ਸਵੇਰ ਦੇ ਸਮੇਂ ਆਸਮਾਨ ਵਿਚ ਅਕਸਰ ਇੰਦਰਧਨੁਸ਼ ਦੇਖਣ ਨੂੰ ਮਿਲਦਾ ਹੈ।

ਮਾਨਸੂਨ ਦੇ ਮੌਸਮ ਨੂੰ ਇੱਥੇ ਆਉਣ ਲਈ ਬੈਸਟ ਟਾਈਮ ਮੰਨਿਆ ਜਾਂਦਾ ਹੈ। ਇੱਥੋਂ ਸਭ ਤੋਂ ਨੇੜੇ 80 ਕਿਲੋਮੀਟਰ ਦੂਰ ਕੋਡਈ ਰੇਲਵੇ ਸਟੇਸ਼ਨ ਹੈ। ਇਸ ਤੋਂ ਇਲਾਵਾ ਹਵਾਈ ਅੱਡਾ ਵੀ ਮਦੁਰੈ ਵਿਚ ਹੈ। ਇਹ 120 ਕਿਲੋਮੀਟਰ ਦੂਰ ਹੈ ਅਤੇ ਇੱਥੋਂ ਬੱਸ ਜਾਂ ਟੈਕਸੀ ਆਰਾਮ ਨਾਲ ਮਿਲ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement