
ਜੇ 6 ਲੋਕ ਇਕੱਠੇ ਸਫ਼ਾਰੀ ਕਰਦੇ ਹਨ ਤਾਂ ਉਸ ਦੇ ਲਈ ਭਾਰਤੀਆਂ...
ਨਵੀਂ ਦਿੱਲੀ: ਅਫਰੀਕਾ ਨੂੰ ਛੱਡ ਕੇ ਗੁਜਰਾਤ ਦਾ ਗਿਰ ਫਾਰੇਸਟ ਨੈਸ਼ਨਲ ਪਾਰਕ ਹੀ ਦੁਨੀਆ ਦੀ ਅਜਿਹੀ ਥਾਂ ਹੈ ਜਿੱਥੇ ਤੁਸੀਂ ਸ਼ੇਰਾਂ ਨੂੰ ਆਮ ਹੀ ਘੁੰਮਦੇ ਵੇਖ ਸਕਦੇ ਹੋ। ਇਹ ਸਥਾਨ ਯਾਤਰੀਆਂ ਦਾ ਮਨਪਸੰਦ ਸਥਾਨ ਮੰਨਿਆ ਜਾਂਦਾ ਹੈ। ਜਿਹੜੇ ਲੋਕ ਵਾਇਲਡਲਾਈਫ ਪਸੰਦ ਕਰਦੇ ਹਨ ਉਹਨਾਂ ਲਈ ਇਹ ਥਾਂ ਕਿਸੇ ਟ੍ਰੀਟ ਤੋਂ ਘਟ ਨਹੀਂ ਹੈ।
Lion Safari
ਅਸੀਂ ਤੁਹਾਡੇ ਲਈ ਕੁੱਝ ਤਸਵੀਰਾਂ ਲੈ ਕੇ ਆਏ ਹਾਂ ਜਿਸ ਵਿਚ ਤੁਸੀਂ ਸ਼ੇਰਾਂ ਦੀਆਂ ਬਹੁਤ ਹੀ ਜ਼ਬਰਦਸਤ ਤਸਵੀਰਾਂ ਦੇਖ ਸਕਦੇ ਹੋ। ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚੋਗੇ ਕਿ ਇਕ ਵਾਰ ਤਾਂ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ। ਬੀਤੇ ਕੁੱਝ ਸਾਲਾਂ ਵਿਚ ਏਸ਼ਿਆਈ ਬੱਬਰ ਸ਼ੇਰਾਂ ਲਈ ਮਸ਼ਹੂਰ ਗਿਰ ਪਾਰਕ ਵਿਚ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।
Lion Safari
ਦਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੇ ਰਾਜ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨਾਲ ਐਡ ਕੈਂਪੇਨ ਦਾ ਵੀ ਲੋਕਾਂ ਤੇ ਕਾਫੀ ਅਸਰ ਹੋਇਆ ਹੈ। ਇਸ ਤੋਂ ਬਾਅਦ ਇੱਥੇ ਯਾਤਰੀਆਂ ਦੀ ਗਿਣਤੀ ਵਧੀ ਹੈ। ਦਸ ਦਈਏ ਕਿ ਸੌਰਾਸ਼ਟਰ ਸਥਿਤ ਗਿਰ ਖੇਤਰ ਲੁਪਪ੍ਰਾਯ ਏਸ਼ਿਆਈ ਸ਼ੇਰਾਂ ਦਾ ਆਖਰੀ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਗਿਰ ਦੇ ਜੰਗਲ ਵਿਚ ਲਾਇਨ ਸਫਾਰੀ ਹੁੰਦੀ ਹੈ।
Lion Safari
ਜੇ 6 ਲੋਕ ਇਕੱਠੇ ਸਫ਼ਾਰੀ ਕਰਦੇ ਹਨ ਤਾਂ ਉਸ ਦੇ ਲਈ ਭਾਰਤੀਆਂ ਨੂੰ 5300 ਰੁਪਏ ਦੇਣੇ ਪੈਂਦੇ ਹਨ ਜਦਕਿ ਵਿਦੇਸ਼ੀਆਂ ਨੂੰ ਇਸ ਦੇ ਲਈ 13800 ਰੁਪਏ ਦੇਣੇ ਪੈਣਗੇ। 6 ਤੋਂ ਜ਼ਿਆਦਾ ਮੈਂਬਰ ਹੋਣ ਤੇ ਚਾਰਜ ਵਧ ਜਾਂਦਾ ਹੈ। ਗਿਰ ਵਿਚ ਇਕ ਦਿਨ ਵਿਚ 3 ਵਾਰ ਸਫ਼ਾਰੀ ਹੁੰਦੀ ਹੈ।
Lion Safari
ਪਹਿਲੀ ਸਵੇਰੇ 6.45 ਤੋਂ 9.45 ਤਕ, 8.30 ਤੋਂ 11.30 ਤਕ ਅਤੇ ਫਿਰ ਸ਼ਾਮ ਨੂੰ 3 ਤੋਂ 6 ਤਕ। 16 ਅਕਤੂਬਰ ਤੋਂ 15 ਜੂਨ ਦੌਰਾਨ ਜੰਗਲ ਯਾਤਰੀਆਂ ਲਈ ਖੁਲ੍ਹਿਆ ਰਹਿੰਦਾ ਹੈ। ਜੇ ਤੁਸੀਂ ਗਿਰ ਜਾਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇੱਥੇ ਤੁਹਾਨੂੰ ਸ਼ੇਰਾਂ ਤੋਂ ਇਲਾਵਾ ਜੰਗਲੀ ਸੂਰ, ਹਿਰਨ, ਬਾਂਦਰ ਆਦਿ ਦੇਖਣ ਨੂੰ ਮਿਲਣਗੇ।
Lion Safari
2015 ਦੀ ਗਣਨਾ ਮੁਤਾਬਕ ਇਸ ਖੇਤਰ ਵਿਚ 523 ਸ਼ੇਰ ਅਤੇ 300 ਤੋਂ ਜ਼ਿਆਦਾ ਤੇਂਦੂਆਂ ਦਾ ਨਿਵਾਸ ਹੈ। 1412 ਵਰਗ ਕਿਲੋਮੀਟਰ ਦੇ ਕੁੱਲ ਖੇਤਰ ਵਿਚ ਫੈਲੇ ਗਿਰ ਨੈਸ਼ਨਲ ਪਾਰਕ ਦੀ ਸਥਾਪਨਾ ਸਾਲ 1965 ਵਿਚ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।