ਯਾਤਰਾ ਨੂੰ ਯਾਦਗਾਰ ਬਣਾ ਦੇਣਗੀਆਂ ਰਾਜਾਂ ਦੀਆਂ ਇਹ ਦਿਲ ਟੁੰਬਦੀਆਂ ਚੀਜ਼ਾਂ 
Published : Sep 17, 2019, 11:18 am IST
Updated : Sep 17, 2019, 11:18 am IST
SHARE ARTICLE
If you are travelling here buy these state special souvenir
If you are travelling here buy these state special souvenir

ਇਹਨਾਂ ਮੂਰਤੀਆਂ ਨੂੰ ਉੱਥੇ ਦੇ ਸਥਾਨਕ ਕਲਾਕਾਰ ਅਪਣੇ ਹੱਥਾਂ ਨਾਲ ਬਣਾਉਂਦੇ ਹਨ।

ਨਵੀਂ ਦਿੱਲੀ: ਹਰ ਰਾਜ ਦੇ ਖਾਣ ਪੀਣ ਅਤੇ ਤੌਰ ਤਰੀਕਿਆਂ ਤੋਂ ਅਸੀਂ ਅਕਸਰ ਵਾਕਿਫ ਹੁੰਦੇ ਹੀ ਹਾਂ ਪਰ ਕੁੱਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ ਜਿਹੜੀਆਂ ਉਹਨਾਂ ਸੂਬਿਆਂ ਦੀ ਪਰੰਪਰਾ ਅਤੇ ਸਮਾਜਿਕ ਰਹਿਣ ਸਹਿਣ ਨੂੰ ਦਰਸਾਉਂਦੀਆਂ ਹਨ।

fytyPhoto

ਇਹਨਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ। ਆਂਧਰਾ ਪ੍ਰਦੇਸ਼ ਵਿਚ ਪਿੱਤਲ ਨਾਲ ਬਣੀਆਂ ਕਲਾਤਮਕ ਮੂਰਤੀਆਂ ਮਨ ਮਹ ਲੈਣ ਵਾਲੀਆਂ ਹੁੰਦੀਆਂ ਹਨ। ਇਹਨਾਂ ਮੂਰਤੀਆਂ ਨੂੰ ਉੱਥੇ ਦੇ ਸਥਾਨਕ ਕਲਾਕਾਰ ਅਪਣੇ ਹੱਥਾਂ ਨਾਲ ਬਣਾਉਂਦੇ ਹਨ।

sfPhoto

ਪਿੱਤਲ ਦੇ ਬਣੇ ਇਹ ਸ਼ੋਅ ਪੀਸ ਸਥਾਨਕ ਇਲਾਕੇ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਬਾਂਸ ਦੀ ਲਕੜੀ ਤੋਂ ਬਣੀਆਂ ਬੇਹੱਦ ਖੂਬਸੂਰਤ ਟੋਕਰੀਆਂ, ਮੁਖੌਟੇ ਅਤੇ ਗਹਿਣਿਆਂ ਲਈ ਇਹ ਰਾਜ ਨੂੰ ਜਾਣਿਆਂ ਜਾਂਦਾ ਹੈ।

ytyPhoto ਹਰੇ ਭਰੇ ਜੰਗਲਾਂ ਵਿਚੋਂ ਬਾਂਸ ਦੀਆਂ ਲਕੜੀਆਂ ਇਕੱਠੀਆਂ ਕਰ ਕੇ ਉਹਨਾਂ ਨੂੰ ਖੂਬਸੂਰਤ ਆਕਾਰ ਦਿੰਦੇ ਹਨ। ਅਸਮ ਰਾਜ ਦੀ ਪ੍ਰਸਿੱਧ ਚਾਹ ਤੋਂ ਇਲਾਵਾ ਇਕ ਹੋਰ ਖੂਬਸੂਰਤ ਚੀਜ਼ ਹੈ ਮੁਗਾ ਸਿਲਕ ਨਾਲ ਬਣੀਆਂ ਅਸਾਮੀ ਸਾੜੀਆਂ।

tetPhotoਮੁਗਾ ਸਿਲਕ ਦੀਆਂ ਇਹਨਾਂ ਸਾੜੀਆਂ ਨੂੰ ਹੱਥਾਂ ਨਾਲ ਬੁਣਿਆਂ ਜਾਂਦਾ ਹੈ ਅਤੇ ਇਹਨਾਂ ਤੇ ਜ਼ਰੀ ਦਾ ਕੰਮ ਕੀਤਾ ਜਾਂਦਾ ਹੈ। ਬਿਹਾਰ ਰਾਜ ਦੇ ਮਿਥਿਲਾ ਖੇਤਰ ਦੀ ਮਧੁਬਨੀ ਚਿਤਰਕਾਰੀ ਖਾਸ ਹੈ।

etPhotoਇਹ ਮਧੁਬਨੀ ਪੈਂਟਿੰਗਸ ਨੂੰ ਬਣਾਉਣ ਲਈ ਚਿਤਰਕਾਰ ਮਾਚਿਸ ਦੀਆਂ ਤੀਲਾਂ, ਨਿਬ ਪਿੰਨ, ਅਲੱਗ ਅਲੱਗ ਪ੍ਰਕਾਰ ਦੇ ਬਰੱਸ਼ ਅਤੇ ਨੈਚੁਰਲ ਡਾਈ ਦਾ ਇਸਤੇਮਾਲ ਕਰਦੇ ਹਨ। ਗੋਆ ਦੇ ਬਜ਼ਾਰਾਂ ਵਿਚ ਅਕਸਰ ਸ਼ੰਖਾਂ ਨਾਲ  ਬਣੀਆਂ ਕਲਾਕਰੀਤੀਆਂ ਦੇਖਣ ਨੂੰ ਮਿਲਦੀਆਂ ਹਨ।

ਇਸ ਤੋਂ ਇਲਾਵਾ ਇੱਥੇ ਦੇ ਤਿਬਤੀਅਨ ਬਾਜ਼ਾਰ ਦੇ ਸਿਲਵਰ ਗਹਿਣਿਆਂ ਦੀ ਗੱਲ ਹੀ ਕੁੱਝ ਹੋਰ ਹੈ। ਟੂਰਿਸਟਾਂ ਵਿਚ ਇਹ ਬਹੁਤ ਲੋਕ ਪ੍ਰਿਯਾ ਹੈ। ਛੱਤੀਸਗੜ੍ਹ ਦੀ ਲਾਲ ਭੂਰੇ ਰੰਗ ਦੀ ਮਿੱਟੀ ਨਾਲ ਬਣੇ ਬਰਤਨ ਅਤੇ ਮੂਰਤੀਆਂ ਬੇਹੱਦ ਪ੍ਰਸਿੱਧ ਹਨ।

wrwPhotoਇਹਨਾਂ ਮੂਰਤੀਆਂ ਵਿਚ ਇੱਥੇ ਦੇ ਪਰੰਪਰਿਕ ਰੀਤੀ ਰਿਵਾਜ਼ਾਂ ਅਤੇ ਸਥਾਨਕ ਲੋਕ ਭਾਵਨਾਵਾਂ ਦਾ ਚਿੱਤਰਣ ਵੀ ਦੇਖਿਆ ਜਾ ਸਕਦਾ ਹੈ। ਗੁਜਰਾਤ ਸ਼ੀਸ਼ੇ ਦੇ ਕੰਮ ਦੇ ਸਿਰਹਾਣੇ, ਗਹਿਣਿਆਂ ਦੇ ਬਕਸੇ, ਬਹੁਤ ਰੰਗੀਨ ਕੱਪੜੇ ਲਈ ਜਾਣਿਆ ਜਾਂਦਾ ਹੈ। 

dfgPhotoਇਥੇ ਕਲਾਕਾਰ ਵੱਖ-ਵੱਖ ਚੀਜ਼ਾਂ 'ਤੇ ਕੱਚ ਦਾ ਕੰਮ ਕਰਕੇ ਆਪਣੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਹਨ। ਹਰਿਆਣਾਲੱਕੜ ਦੇ ਬਣੇ ਡਿਜ਼ਾਇਨ ਵਾਲੇ ਫਰੇਮ ਅਤੇ ਮੂਰਤੀਆਂ ਇੱਥੇ ਪਹੁੰਚਣ ਵਾਲੇ ਸੈਲਾਨੀਆਂ ਨੂੰ ਬਹੁਤ ਪਸੰਦ ਆਉਂਦੇ ਹਨ।

tetPhotoਇਸ ਤੋਂ ਇਲਾਵਾ ਪਿੱਤਲ ਦਾ ਬਣਿਆ ਫਰਨੀਚਰ ਕਲਾਤਮਕ ਟੈਸਟਰਾਂ ਦੇ ਘਰਾਂ ਦੀ ਸਜਾਵਟ ਵਿਚ ਚਾਰ ਚੰਦ ਲਗਾਉਂਦੇ ਦਿਖ ਜਾਣਗੇ। ਹਿਮਾਚਲ ਪ੍ਰਦੇਸ਼ ਸੁੰਦਰ ਪਹਾੜੀ ਰਾਜ ਦੇ ਰਵਾਇਤੀ ਗਰਮ ਕੱਪੜੇ ਬਹੁਤ ਮਸ਼ਹੂਰ ਹਨ।

tetPhotoਕੁੱਲੂ ਦੀ ਹੌਟ ਕੈਪ ਅਤੇ ਜੈਕਟਾਂ ਲੋਕ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੂੰ ਆਕਰਸ਼ਕ ਬਣਾਉਣ ਲਈ ਰੰਗੀਨ ਧਾਗੇ ਨਾਲ ਬੁਣੇ ਜਾਂਦੇ ਹਨ। ਝਾਰਖੰਡ ਦੀਆਂ ਕਲਾਵਾਂ ਨੂੰ ਪੂਰੇ ਦੇਸ਼ ਵਿਚ ਖੂਬ ਪਸੰਦ ਕੀਤਾ ਜਾਂਦਾ ਹੈ।  ਪਿੱਤਲ ਉੱਤੇ ਉੱਕਰੀ ਇਸ ਆਰਟਵਰਕ ਦੀਆਂ ਛੋਟੀਆਂ ਮੂਰਤੀਆਂ ਹੁਣ ਪੂਰੇ ਦੇਸ਼ ਵਿਚ ਝਾਰਖੰਡ ਦੀ ਪਛਾਣ ਬਣ ਗਈਆਂ ਹਨ। ਤੁਸੀਂ ਵੀ ਮੋਹਿਤ ਹੋਵੋਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement