ਅਨੋਖੀਆ ਅਤੇ ਅਦਭੁੱਤ ਵਸਤੂਆਂ ਨਾਲ ਭਰਿਆ ਪਿਆ ਹੈ ਰਾਸਸਥਾਨ ਦਾ ਇਹ ਕਿਲ੍ਹਾ 
Published : Nov 17, 2019, 10:45 am IST
Updated : Nov 17, 2019, 10:45 am IST
SHARE ARTICLE
If you are fond of architecture then must visit the khimsar fort on weekends
If you are fond of architecture then must visit the khimsar fort on weekends

ਇਸ ਦੇ ਪੁਰਾਣੇ ਹਥਿਆਰ, ਤੋਪ ਅਤੇ ਬੰਦੂਕਾਂ ਤੋਂ ਇਲਾਵਾ ਅਸਤਬਲ ਦੇਖਣ ਨੂੰ ਮਿਲਣਗੇ।

ਨਵੀਂ ਦਿੱਲੀ: ਆਰਟੀਟੈਕਚਰ ਦਾ ਅਦਭੁਤ ਸੰਗਮ ਦੇਖਣਾ ਹੋਵੇ ਤਾਂ ਰਾਜਸਥਾਨ ਦਾ ਖਿਮਸਰ ਕਿਲ੍ਹਾ ਇਕ ਬਿਹਤਰੀਨ ਆਪਸ਼ਨ ਹੋ ਸਕਦਾ ਹੈ। ਇੱਥੇ ਦਾ ਆਰਟੀਟੈਕਚਰ ਅਤੇ ਕਿਲ੍ਹੇ ਦੇ ਅੰਦਰ ਬਣਾਈ ਗਈ ਆਰਟੀਟੈਕਚਰ ਆਰਟੀਟੈਕਚਰ ਦੇ ਪ੍ਰੇਮੀਆਂ ਨੂੰ ਬਹੁਤ ਲੁਭਾਉਂਦੀ ਹੈ। ਜੇ ਤੁਸੀਂ ਵੀ ਕਿਸੇ ਅਜਿਹੀ ਹੀ ਥਾਂ ਦੀ ਤਲਾਸ਼ ਵਿਚ ਹੋ ਤਾਂ ਇਸ ਵੀਕੈਂਡਸ ਦਾ ਪਲਾਨ ਕਰ ਸਕਦੇ ਹੋ। ਨਾਲ ਹੀ ਇਸ ਸ਼ਾਨਦਾਰ ਜਗ੍ਹਾ ਦੀ ਯਾਦਗਾਰ ਟ੍ਰਿਪ ਨੂੰ ਅਪਣੀ ਟ੍ਰੈਵਲ ਯਾਦਗਾਰੀ ਦਾ ਹਿੱਸਾ ਬਣਾ ਸਕਦੇ ਹੋ।

Khimsar FortKhimsar FortKhimsar FortKhimsar Fort ਖਿਮਸਰ ਕਿਲ੍ਹਾ ਥਾਰ ਰੇਗਿਸਤਾਨ ਦੇ ਪੂਰਬੀ ਕਿਨਾਰੇ ਤੇ ਜੋਧਪੁਰ ਅਤੇ ਨਾਗੌਰ ਦੇ ਵਿਚਲੇ ਹਿੱਸੇ ਵਿਚ ਹੈ। ਇਹ ਤਕਰੀਬਨ 500 ਸਾਲ ਪੁਰਾਣਾ ਕਿਲ੍ਹਾ ਹੈ। ਇਸ ਦਾ ਨਿਰਮਾਣ ਰਾਵ ਜੋਧਾਜੀ ਦੇ ਅੱਠਵੇਂ ਪੁੱਤਰ ਠਾਕੁਰ ਕਰਮ ਸਿੰਘ ਨੇ 1523 ਦੇ ਆਸਪਾਸ ਕਰਵਾਇਆ ਸੀ। ਇਸ ਵਿਚ ਔਰਤਾਂ ਲਈ ਖਾਸ ਜਗ੍ਹਾ ਬਣਾਈ ਗਈ ਸੀ। ਇਸ ਤੋਂ ਇਲਾਵਾ ਇਕ ਸ਼ਾਹੀ ਵਿੰਗ ਦਾ ਵੀ ਨਿਰਮਾਣ ਕਰਵਾਇਆ ਗਿਆ ਸੀ। ਖਿਮਸਰ ਕਿਲ੍ਹੇ ਵਿਚ ਖਾਸ ਤਰ੍ਹਾਂ ਦੇ ਪੱਥਰ ਅਤੇ ਰੇਤ ਦਾ ਪ੍ਰਯੋਗ ਕੀਤਾ ਗਿਆ ਹੈ।

Khimsar FortKhimsar Fortਇਸ ਨਾਲ ਇਹ ਕਿਲ੍ਹਾ ਸੁਨਹਿਰੇ ਰੰਗ ਵਿਚ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਜਾਣਕਾਰੀ ਮੁਤਾਬਕ ਇਸ ਕਿਲ੍ਹੇ ਨੂੰ ਬਣਾਉਣ ਲਈ ਪ੍ਰਯੋਗ ਕੀਤੀ ਗਈ ਆਰਟੀਟੈਕਚਰ ਵਿਚ ਨਾਗੌਰ ਦੇ ਪਰੰਪਰਿਕ ਸਿਧਾਂਤਾਂ ਦਾ ਪ੍ਰਯੋਗ ਕੀਤਾ ਗਿਆ ਹੈ। ਉੱਥੇ ਹੀ ਕਿਲ੍ਹੇ ਵਿਚ ਭਾਰਤੀ, ਇਸਲਾਮਿਕ ਅਤੇ ਫਾਰਸੀ ਸ਼ੈਲੀ ਦੀ ਆਰਟੀਟੈਕਚਰ ਦਾ ਮਿਸ਼ਰਣ ਦੇਖਣ ਨੂੰ ਮਿਲਦਾ ਹੈ। ਯਾਨੀ ਕਿ ਇਕ ਹੀ ਥਾਂ ਤੇ ਕਈ ਆਰਟੀਟੈਕਚਰ ਦੀਆਂ ਕਈ ਸ਼ੈਲੀਆਂ ਤੋਂ ਲੋਕ ਜਾਣੂ ਹੋਣਗੇ।

Khimsar FortKhimsar Fortਦਸ ਦਈਏ ਕਿ ਕਿਲ੍ਹੇ ਦੀ ਆਰਟੀਟੈਕਚਰ ਵਿਚ ਤਿੰਨ ਸ਼ੈਲੀਆਂ ਮਧਯੁਗੀਨ, ਮੁਗਲ ਅਤੇ ਅੰਗਰੇਜ਼ੀ ਸ਼ੈਲੀ ਦਾ ਨਮੂਨਾ ਦੇਖਣ ਨੂੰ ਮਿਲਦਾ ਹੈ। ਰਾਜਸਥਾਨ ਦੇ ਖਿਮਸਰ ਕਿਲ੍ਹੇ ਨੂੰ ਭਾਰਤ ਦੀਆਂ ਮੁੱਖ ਵਿਰਾਸਤਾਂ ਵਿਚ ਸ਼ਾਮਲ ਕੀਤਾ ਗਿਆ ਹੈ।

Khimsar FortKhimsar Fort ਇਸ ਦੇ ਅੰਦਰ ਤੁਹਾਨੂੰ ਪੁਰਾਣੇ ਹਥਿਆਰ, ਤੋਪ ਅਤੇ ਬੰਦੂਕਾਂ ਤੋਂ ਇਲਾਵਾ ਅਸਤਬਲ ਅਤੇ ਖੰਡਰ ਦੇਖਣ ਨੂੰ ਮਿਲਣਗੇ। ਦਸ ਦਈਏ ਕਿ ਇਹ ਕਿਲ੍ਹਾ 11 ਏਕੜ ਦੀ ਜ਼ਮੀਨ ਤੇ ਬਣਿਆ ਹੋਇਆ ਹੈ। ਨਾਲ ਹੀ ਇਸ ਦੇ ਅੰਦਰ ਹਰਿਆਲੀ ਵੀ ਦੇਖਣ ਨੂੰ ਮਿਲਦੀ ਹੈ ਜੋ ਕਿ ਇਸ ਦੀ ਖੂਬਸੂਰਤੀ ਵਿਚ ਚਾਰ ਚੰਦ ਲਗਾਉਂਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement