
ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਇਸ ਸਮੇਂ ਘੁੰਮਣਾ ਤੁਹਾਡੇ ਲਈ ਇਕ ਵਧੀਆ ਔਪਸ਼ਨ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਖੂਬਸੂਰਤ ਅਤੇ ਸੋਹਣੀਆਂ ਥਾਵਾਂ...
ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਇਸ ਸਮੇਂ ਘੁੰਮਣਾ ਤੁਹਾਡੇ ਲਈ ਇਕ ਵਧੀਆ ਔਪਸ਼ਨ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਖੂਬਸੂਰਤ ਅਤੇ ਸੋਹਣੀਆਂ ਥਾਵਾਂ ਬਾਰੇ ਦੱਸ ਰਹੇ ਹਾਂ ਜਿਥੇ ਜਾਣਾ ਅਤੇ ਸਮਾਂ ਬਿਤਾਉਣ ਦਾ ਤਜ਼ਰਬਾ ਬੇਹੱਦ ਖੁਸ਼ਨੁਮਾ ਹੋਵੇਗਾ।
Kashmir
ਕਸ਼ਮੀਰ - ਸਰਦੀ ਦੇ ਮੌਸਮ ਵਿਚ ਕਸ਼ਮੀਰ ਦੀ ਸੈਰ 'ਤੇ ਜਾਣਾ ਇਕ ਰੋਮਾਂਚਕ ਤਜ਼ਰਬਾ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਇਥੇ ਸਨੋਫੌਲ ਹੁੰਦਾ ਹੈ। ਇਹ ਤਾਂ ਅਸੀਂ ਸੱਭ ਜਾਣਦੇ ਹਾਂ ਕਿ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਪਰ ਇਥੇ ਸਰਦੀਆਂ ਵਿਚ ਬੇਹੱਦ ਠੰਡ ਪੈਂਦੀ ਹੈ, ਜਿਸਦੇ ਨਾਲ ਇੱਥੇ ਇਸ ਸਮੇਂ ਘੱਟ ਸੈਲਾਨੀ ਹੀ ਆਉਂਦੇ ਹਨ, ਇਸ ਲਈ ਜੇਕਰ ਤੁਸੀਂ ਇਸ ਠੰਡ ਨੂੰ ਝੇਲ ਸਕਦੇ ਹੋ ਤਾਂ ਇਸ ਸਮੇਂ ਤੁਸੀਂ ਕਸ਼ਮੀਰ ਦੀ ਸੈਰ ਬਹੁਤ ਘੱਟ ਬਜਟ ਵਿਚ ਕਰ ਸਕਦੇ ਹੋ।
Darjeeling
ਦਾਰਜਲਿੰਗ - ਪੱਛਮ ਬੰਗਾਲ ਵਿਚ ਦਾਰਜਲਿੰਗ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਇਸ ਸਮੇਂ ਦੀ ਠੰਡ ਨੂੰ ਸਹਿਣ ਕਰ ਸਕਦੇ ਹੋ ਤਾਂ ਦਸੰਬਰ ਤੋਂ ਮਾਰਚ ਦੇ ਵਿਚਕਾਰ ਦਾਰਜਲਿੰਗ ਜ਼ਰੂਰ ਜਾਓ। ਉਂਝ ਦਾਰਜਲਿੰਗ ਵਿਚ ਮਈ ਤੋਂ ਸਤੰਬਰ ਵਿਚ ਬਹੁਤ ਸੈਲਾਨੀ ਆਉਂਦੇ ਹਨ ਅਤੇ ਇਹਨਾਂ ਦੀ ਆਵਾਜਾਈ ਲਗਾਤਾਰ ਇਸ ਸਮੇਂ ਚਲਦੀ ਰਹਿੰਦੀ ਹੈ ਕਿਉਂਕਿ ਇਸ ਸਮੇਂ ਇਥੇ ਦਾ ਮੌਸਮ ਬਹੁਤ ਮਨਭਾਉਂਦਾ ਹੁੰਦਾ ਹੈ।
Mussoorie
ਮਸੂਰੀ - ਉਤਰਾਖੰਡ ਵਿਚ ਵਸਿਆ ਮਸੂਰੀ ਇਕ ਖੂਬਸੂਰਤ ਹਿਲ ਸਟੇਸ਼ਨ ਹੈ, ਸਰਦੀਆਂ ਦੇ ਮੌਸਮ ਵਿਚ ਇਥੇ ਬਹੁਤ ਠੰਡ ਪੈਂਦੀ ਹੈ। ਔਫ ਸੀਜ਼ਨ ਜੋ ਕਿ ਦਸੰਬਰ ਦੇ ਅਖੀਰ ਤੋਂ ਫਰਵਰੀ ਦੇ ਵਿਚ ਰਹਿੰਦਾ ਹੈ ਇਸ ਸਮੇਂ ਇਥੇ ਠਹਿਰਣਾ ਬਹੁਤ ਸਸਤਾ ਹੋ ਸਕਦਾ ਹੈ।