
ਪਰ ਦਿੱਲੀ ਤੋਂ ਇਲਾਵਾ ਵੀ ਭਾਰਤ ਵਿਚ ਕਈ ਹੋਰ ਸਥਾਨ ਹਨ ਜਿੱਥੇ ਤੁਸੀਂ ਗਣਤੰਤਰ ਦਿਵਸ ਦੇ ਮੌਕੇ ਤੇ ਜਾ ਸਕਦੇ ਹੋ।
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ਤੇ ਦਿੱਲੀ ਵਿਚ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਦੇਸ਼ ਭਰ ਵਿਚ ਲੋਕ ਦਿੱਲੀ ਪਰੇਡ ਦੇਖਣ ਆਉਂਦੇ ਹਨ। ਜੇ ਤੁਸੀਂ ਵੀ ਰਾਜਧਾਨੀ ਵਿਚ ਹੋ ਤਾਂ ਗਣਤੰਤਰ ਦਿਵਸ ਅਤੇ ਦੇਸ਼ਭਗਤੀ ਦੇ ਨਾਇਬ ਸੰਗਮ ਨੂੰ ਦੇਖਣ ਲਈ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਪਰ ਦਿੱਲੀ ਤੋਂ ਇਲਾਵਾ ਵੀ ਭਾਰਤ ਵਿਚ ਕਈ ਹੋਰ ਸਥਾਨ ਹਨ ਜਿੱਥੇ ਤੁਸੀਂ ਗਣਤੰਤਰ ਦਿਵਸ ਦੇ ਮੌਕੇ ਤੇ ਜਾ ਸਕਦੇ ਹੋ।
Photo
ਗਣਤੰਤਰ ਦਿਵਸ ਦਾ ਉਤਸਵ ਦੇਖਣ ਲਈ ਦਿੱਲੀ ਤੋਂ ਵਧੀਆ ਜਗ੍ਹਾ ਕੋਈ ਨਹੀਂ ਹੈ। ਇਹ ਗਣਤੰਤਰ ਦਿਵਸ ਦੇ ਮੌਕੇ ਤੇ ਤੁਸੀਂ ਪਰੇਡ ਤੋਂ ਇਲਾਵਾ ਲਾਲ ਕਿਲ੍ਹਾ ਅਤੇ ਇੰਡੀਆ ਗੇਟ ਦੇ ਨਾਲ ਕਈ ਹੋਰ ਇਤਿਹਾਸਿਕ ਸਥਾਨਾਂ ਦਾ ਦੌਰਾ ਕਰ ਸਕਦੇ ਹੋ। ਦਿੱਲੀ ਵਿਚ ਇੰਡੀਆ ਗੇਟ ਕੋਲ ਹੀ ਸਥਿਤ ਹੈ ਦੇਸ਼ ਦਾ ਪਹਿਲਾ ਨੈਸ਼ਨਲ ਵਾਰ ਮੇਮੋਰੀਅਲ। ਦੇਸ਼ ਵਿਚ ਹੋਰ ਵੀ ਕਈ ਯੁੱਧ ਵਾਲੇ ਸਮਾਰਕ ਹਨ ਪਰ ਰਾਸ਼ਟਰੀ ਪੱਧਰ ਤੇ ਇਹ ਪਹਿਲਾ ਸਮਾਰਕ ਹੈ।
Photo
25 ਫਰਵਰੀ 2019 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਰਕ ਦਾ ਉਦਘਾਟਨ ਕੀਤਾ ਸੀ। 13 ਅਪ੍ਰੈਲ 1919 ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਦੀ ਫ਼ੌਜ਼ ਨੇ ਜਨਰਲ ਡਾਇਰ ਦੇ ਹੁਕਮਾਂ ਤੇ ਮਸ਼ੀਨਗਨ ਤੋਂ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਹ ਲੋਕ ਸੁਤੰਤਰਤਾ ਸੈਨਾਨੀਆਂ ਸੱਤਿਆਪਾਲ ਅਤੇ ਸੈਫੁਦੀਨ ਕਿਚਲੂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਇਕੱਠ ਹੋਇਆ ਸੀ। ਪ੍ਰਯਾਗਰਾਜ ਦੇ ਕੰਪਨੀ ਗਾਰਡਨ ਵਿਚ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਸਥਿਤ ਹੈ।
Photo
ਆਜ਼ਾਦ ਪਾਰਕ ਨੂੰ ਪਹਿਲਾਂ ਅਲਫ੍ਰੈਡ ਪਾਰਕ ਕਿਹਾ ਜਾਂਦਾ ਸੀ। 27 ਫਰਵਰੀ 1913 ਨੂੰ ਅੰਗਰੇਜ਼ਾਂ ਨੇ ਇਸ ਪਾਰਕ ਵਿਚ ਸੁਤੰਤਰਤਾ ਚੰਦਰਸ਼ੇਖਰ ਆਜ਼ਾਦ ਨੂੰ ਘੇਰ ਲਿਆ ਸੀ। ਕਾਫੀ ਦੇਰ ਤਕ ਅੰਗਰੇਜ਼ਾਂ ਨਾਲ ਲੋਹਾ ਲੈਣ ਤੋਂ ਬਾਅਦ ਜਦੋਂ ਆਜ਼ਾਦ ਕੋਲ ਸਿਰਫ ਇਕ ਗੋਲੀ ਬਚੀ ਤਾਂ ਉਹਨਾਂ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਸਾਰੇ ਜਾਣਦੇ ਹਨ ਕਿ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਬਹੁਤ ਸਾਹਸੀ ਯੋਧਾ ਹੋਈ ਹੈ ਜਿਹਨਾਂ ਨੇ ਸਿਰਫ ਅਪਣੇ ਦਮ ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸਨ।
Photo
ਝਾਂਸੀ ਵਿਚ ਇਕ ਕਿਲ੍ਹਾ ਬਣਿਆ ਹੋਇਆ ਹੈ ਜਿੱਥੇ ਤੁਸੀਂ ਗਣਤੰਤਰ ਦਿਵਸ ਤੇ ਜਾ ਸਕਦੇ ਹੋ। 17ਵੀਂ ਸਦੀ ਵਿਚ ਝਾਂਸੀ ਦਾ ਕਿਲ੍ਹਾ ਰਾਜਾ ਬੀਰ ਸਿੰਘ ਦੇਵ ਨੇ ਬਣਵਾਇਆ ਸੀ। ਈਸਟ ਇੰਡੀਆ ਕੰਪਨੀ ਵਿਰੁਧ ਲਕਸ਼ਮੀ ਬਾਈ ਅਪਣੇ ਬੇਟੇ ਨੂੰ ਪਿੱਠ ਤੇ ਬੰਨ੍ਹ ਕੇ ਵੀਰਤਾ ਨਾਲ ਲੜੀ ਸੀ। ਇਸ ਮੇਮੋਰੀਅਲ ਦਾ ਨਿਰਮਾਣ ਭਾਰਤੀ ਫ਼ੌਜ਼ ਨੇ ਕਾਰਗਿਲ ਦੀ ਲੜਾਈ ਤੋਂ ਬਾਅਦ ਕੀਤਾ ਸੀ। ਇਸ ਵਿਚ ਪਾਕਿਸਤਾਨ ਤੋਂ ਯੁੱਧ ਲੜਨ ਵਾਲੇ ਸਾਰੇ ਸ਼ਹੀਦ ਫ਼ੌਜ਼ੀਆਂ ਦੇ ਨਾਮ ਲਿਖੇ ਹਨ।
Photo
ਮੇਮੋਰੀਅਲ ਹਾਊਸ ਵਿਚ ਤੁਸੀਂ ਕਾਰਗਿਲ ਲੜਾਈ ਦੇ ਦੌਰਾਨ ਹੋਈਆਂ ਘਟਨਾਵਾਂ ਅਤੇ ਸ਼ਹੀਦ ਫ਼ੌਜ਼ਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ। ਮੇਮੋਰੀਅਲ ਵਿਚ ਇਕ ਕੰਧ ਤੇ ਕਾਰਗਿਲ ਵਾਰ ਵਿਚ ਸ਼ਹੀਦ ਹੋਏ ਸਾਰੇ ਫ਼ੌਜ਼ੀਆਂ ਦੇ ਨਾਮ ਵੀ ਲਿਖੇ ਹੋਏ ਹਨ। ਨੇਤਾਜੀ ਭਵਨ, ਕੋਲਕਾਤਾ ਵਿਚ ਇੱਕ ਯਾਦਗਾਰ ਅਤੇ ਖੋਜ ਕੇਂਦਰ ਹੈ ਜੋ ਸੁਤੰਤਰਤਾ ਸੰਗਰਾਮੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨੂੰ ਸਮਰਪਿਤ ਹੈ। ਇਹ ਇਮਾਰਤ ਬੋਸ ਦੇ ਪਿਤਾ ਦੁਆਰਾ 1909 ਵਿਚ ਬਣਾਈ ਗਈ ਸੀ।
Photo
ਨੇਤਾਜੀ ਰਿਸਰਚ ਬਿਊਰੋ ਇਸ ਦਾ ਮਾਲਕ ਹੈ ਅਤੇ ਇਸ ਦਾ ਪ੍ਰਬੰਧਨ ਵੀ ਸੰਸਥਾ ਦੁਆਰਾ ਕੀਤਾ ਜਾਂਦਾ ਹੈ। ਇਸ ਵਿਚ ਇਕ ਅਜਾਇਬ ਘਰ ਪੁਰਾਲੇਖ ਅਤੇ ਲਾਇਬ੍ਰੇਰੀ ਹੈ। ਬਿਊਰੋ ਦਾ ਸੰਚਾਲਨ ਸੁਗਾਤਾ ਬੋਸ ਅਤੇ ਉਸਦੀ ਮਾਂ ਦੁਆਰਾ ਕੀਤਾ ਜਾਂਦਾ ਹੈ। ਸਾਬਰਮਤੀ ਆਸ਼ਰਮ ਤੋਂ ਮਹਾਤਮਾ ਗਾਂਧੀ ਨੇ ਨਮਕ ਸਤਿਆਗ੍ਰਹਿ ਅਤੇ ਡਾਂਡੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਸਾਬਰਮਤੀ ਤੋਂ ਲੈ ਕੇ ਡਾਂਡੀ ਤਕ ਦੇ ਜਿਸ ਰਾਸਤੇ ਤੋਂ ਇਹ ਜੁਲੂਸ ਕੱਢਿਆ ਸੀ ਉਹ ਹੁਣ ਇਤਿਹਾਸਿਕ ਰੂਪ ਮਹੱਤਵਪੂਰਨ ਹੋ ਗਿਆ ਹੈ।
Photo
ਮਹਾਤਮਾ ਗਾਂਧੀ ਨੇ ਸਾਲ 1930 ਵਿਚ ਡਾਂਡੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਉਹ ਇਸ ਆਸ਼ਰਮ ਵਿਚ ਠਹਿਰੇ ਸਨ। ਇਸ ਸੁਤੰਤਰਤਾ ਦਿਵਸ ਤੇ ਤੁਸੀਂ ਇੱਥੇ ਜਾ ਸਕਦੇ ਹੋ। ਪੰਜਾਬ ਦਾ ਵਾਘਾ ਬਾਰਡਰ ਜੋ ਕਿ ਭਾਰਤ ਅਤੇ ਪਾਕਿਸਤਾਨ ਨੂੰ ਵੱਖ ਕਰਦਾ ਹੈ, ਰੋਜ਼ਾਨਾ ਸੂਰਜ ਚੜਦੇ ਹੀ ਪਹਿਲਾਂ ਵਾਘਾ ਬਾਰਡਰ ਤੇ ਰਿਟ੍ਰੀਟ ਸੈਰੀਮਨੀ ਹੁੰਦੀ ਹੈ। ਇਸ ਸੈਰੀਮਨੀ ਵਿਚ ਭਾਰਤ ਅਤੇ ਪਾਕਿਸਤਾਨ ਦੇ ਜਵਾਨ ਸ਼ਾਮਲ ਹੁੰਦੇ ਹਨ।
Photo
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿਚ ਸਥਿਤ ਸੈਲੂਲਰ ਜੇਲ੍ਹ ਨੂੰ ਕਾਲਾ ਪਾਣੀ ਵੀ ਕਿਹਾ ਜਾਂਦਾ ਹੈ। ਜੇਲ੍ਹ ਹੁਣ ਇਕ ਅਜਾਇਬ ਘਰ ਅਤੇ ਯਾਦਗਾਰ ਬਣ ਗਈ ਹੈ। ਸੈਲੂਲਰ ਜੇਲ੍ਹ ਵਿਚ ਬਣੇ ਅਜਾਇਬ ਘਰ ਅਤੇ ਯਾਦਗਾਰ 'ਤੇ ਆਉਣ' ਤੇ, ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਆਜ਼ਾਦੀ ਘੁਲਾਟੀਆਂ ਨੂੰ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿੰਨਾ ਸਹਾਰਨਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।