
ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੱਟਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਦੁਨੀਆਂ ਵਿਚ ਸੱਭ ਤੋਂ ਉੱਚੀ ਹੈ। ਇਹ ਚੱਟਾਨ ਉੱਚੀ ਹੋਣ ਦੇ ਨਾਲ ਨਾਲ ਅਪਣਾ ਰੰਗ ਬਦਲਦੀ ਰਹਿੰਦੀ ਹੈ..
ਜ਼ਿਆਦਾਤਰ ਲੋਕਾਂ ਨੂੰ ਘੁੰਮਣ ਫਿਰਣ ਦਾ ਸ਼ੌਕ ਹੁੰਦਾ ਹੈ। ਅਕਸਰ ਲੋਕ ਅਜਿਹੀ ਥਾਂਵਾਂ ਤੇ ਘੁੰਮਣ ਜਾਣਾ ਚਾਹੁੰਦੇ ਹਨ ਜੋ ਐਡਵੈਂਚਰ ਅਤੇ ਹੈਰਾਨੀ ਤੋਂ ਭਰਪੂਰ ਹੋਣ। ਜੇਕਰ ਤੁਹਾਨੂੰ ਵੀ ਅਜਿਹੀ ਹੀ ਥਾਵਾਂ 'ਤੇ ਜਾਣਾ ਪਸੰਦ ਹੈ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੱਟਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਦੁਨੀਆਂ ਵਿਚ ਸੱਭ ਤੋਂ ਉੱਚੀ ਹੈ। ਇਹ ਚੱਟਾਨ ਉੱਚੀ ਹੋਣ ਦੇ ਨਾਲ ਨਾਲ ਅਪਣਾ ਰੰਗ ਬਦਲਦੀ ਰਹਿੰਦੀ ਹੈ।
Uluru
ਆਸਟ੍ਰੇਲੀਆ ਵਿਚ ਵਿਸ਼ਵ ਦੀ ਸੱਭ ਤੋਂ ਉੱਚੀ ਅਤੇ ਵੱਡੀ ਚੱਟਾਨ ਮੌਜੂਦ ਹੈ। ਇਹ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ ਸਥਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਚੱਟਾਨ ਬਹੁਤ ਵੱਡੀ ਝੀਲ ਵਿਚ ਮੌਜੂਦ ਹੈ। ਇਹ ਵਿਸ਼ਾਲ ਚੱਟਾਨ ਲੱਖਾਂ ਸਾਲ ਪਹਿਲਾਂ ਇਕ ਆਮ ਜਿਹਾ ਟਾਪੂ ਸੀ। ਪਹਿਲਾਂ ਲੋਕ ਇਸ ਨੂੰ ਆਇਰਸ ਦੀ ਚੱਟਾਨ ਦੇ ਨਾਮ ਨਾਲ ਜਾਣਦੇ ਸਨ ਪਰ ਸਮੇਂ ਦੇ ਨਾਲ ਇਸ ਚੱਟਾਨ ਦਾ ਨਾਮ ਬਦਲ ਕੇ ਉਲੂਰੂ ਰੱਖ ਦਿਤਾ ਗਿਆ। ਦੁਨੀਆਂ ਦੀ ਇਹ ਸੱਭ ਤੋਂ ਵੱਡੀ ਚੱਟਾਨ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ 348 ਮੀਟਰ ਦੀ ਉਚਾਈ 'ਤੇ ਮੌਜੂਦ ਹੈ। ਇਹ ਚੱਟਾਨ 9 ਕਿਲੋਮੀਟਰ ਦੇ ਘੇਰੇ ਵਿਚ ਸਥਿਤ ਹੈ।
Uluru
ਇਸ ਚੱਟਾਨ ਦੀ ਖੋਜ 1873 ਵਿਚ ਡਬਲਿਊ ਜੀ ਗੋਡਸੇ ਨਾਮ ਦੇ ਅੰਗ੍ਰੇਜ਼ ਨੇ ਕੀਤੀ ਸੀ। ਇਸ ਦਾ ਨਾਮ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੈਨਰੀ ਆਈਐਸ ਦੇ ਨਾਮ 'ਤੇ ਰੱਖਿਆ ਗਿਆ ਸੀ। ਇਸ ਚੱਟਾਨ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਪ੍ਰਭਾਤ ਅਤੇ ਆਥਣ ਦੇ ਸਮੇਂ ਇਸ ਦਾ ਰੰਗ ਅਪਣੇ ਆਪ ਬਦਲ ਜਾਂਦਾ ਹੈ। ਦਿਨ ਦੇ ਸਮੇਂ ਇਹ ਬਲਦੇ ਹੋਏ ਕੋਲੇ ਵਾਂਗ ਲਾਲ ਵਿਖਾਈ ਦਿੰਦੀ ਹੈ ਅਤੇ ਆਥਣ ਦੇ ਸਮੇਂ ਇਹ ਚੱਟਾਨ ਭੂਰੀ, ਨਾਰੰਗੀ, ਲਾਲ, ਹਲਕੇ ਬੈਂਗਨੀ ਅਤੇ ਚਮਕੀਲੇ ਰੰਗਾਂ ਵਿਚ ਬਦਲ ਜਾਂਦੀ ਹੈ।