
''ਯਾਰ, ਪੰਜ ਕੁ ਮਰਲੇ ਮੈਂ ਵੀ ਚਾਹੁੰਦਾ ਸਾਂ ਜੇ ਹੈਗੇ ਨੇ ਤਾਂ ਮੈਂ ਲੰਬੜਦਾਰ ਨੂੰ ਪੁੱਛਾਂ?” ਰੁਲਦੂ ਨੇ ਨਾਲ ਨਾਲ ਤੁਰੇ ਜਾਂਦੇ ਨੇ ਪੁਛਿਆ।''ਅੱਜਕਲ ਤਾਂ ਸਾਰੇ ਪਾਸੇ...
''ਯਾਰ, ਪੰਜ ਕੁ ਮਰਲੇ ਮੈਂ ਵੀ ਚਾਹੁੰਦਾ ਸਾਂ ਜੇ ਹੈਗੇ ਨੇ ਤਾਂ ਮੈਂ ਲੰਬੜਦਾਰ ਨੂੰ ਪੁੱਛਾਂ?” ਰੁਲਦੂ ਨੇ ਨਾਲ ਨਾਲ ਤੁਰੇ ਜਾਂਦੇ ਨੇ ਪੁਛਿਆ।''ਅੱਜਕਲ ਤਾਂ ਸਾਰੇ ਪਾਸੇ ਪੱਠੇ ਹੀ ਪੱਠੇ ਨੇ, ਪਰ ਇਹ ਪੈਲੀ ਕੁੱਝ ਵਧੀਆ ਏ, ਬੜਾ ਛਟ੍ਹਾਲਾ ਹੁੰਦੈ ਇਸ 'ਚ...। ਜਿਹੜਾ ਮੇਰਾ ਟੱਕ ਏ ਉਸ ਦੇ ਨਾਲ ਵਾਲਾ ਟੱਕ..., ਲੰਬੜਦਾਰ ਅਪਣੇ ਡੰਗਰਾਂ ਲਈ ਹੀ ਵਢਦੈ। ਉਸ ਕੋਲ ਤਾਂ ਹੋਰ ਬਥੇਰੀਆਂ ਪੈਲੀਆਂ ਨੇ...। ਅੱਜਕਲ ਤਾਂ ਉਹ (ਪੱਠੇ) ਸ਼ਹਿਰ ਵੀ ਵੇਚਣ ਲੈ ਜਾਂਦੇ ਨੇ..., ਪੁੱਛ ਕੇ ਵੇਖ ਲੈ...।” ਦੁੱਲੇ ਨੇ ਇਕੋ ਸਾਹੇ ਕਾਫ਼ੀ ਕੁੱਝ ਦੱਸ ਦਿਤਾ। ''ਚੰਗਾ... ਕਲ ਗੱਲ ਕਰੂੰ ਲੰਬੜਦਾਰ ਨਾਲ...।''
Farming
ਆਖ ਕੇ ਰੁਲਦੂ ਸਾਈਕਲ ਉਤੇ ਚੜ੍ਹ ਪਿਆ । ਅੱਜ ਸਵੇਰ ਦਾ ਹੀ ਦੁੱਲਾ, ਡੰਗਰਾਂ ਦੀ ਮੰਡੀ ਵੇਖਣ ਸ਼ਹਿਰ ਗਿਆ ਹੋਇਆ ਸੀ। ਜਾਂਦਾ ਜਾਂਦਾ ਉਹ ਘੁੱਕ ਨੂੰ ਆਖ ਗਿਆ ਸੀ ਕਿ ਸਕੂਲ ਤੋਂ ਆ ਕੇ ਪੱਠੇ ਲੈ ਆਵੀਂ। ਤਪੜੀ ਅਤੇ ਦਾਤਰੀ ਲੈ ਕੇ ਗਾਣੇ ਗਾਉਂਦਾ ਹੋਇਆ ਘੁੱਕ ਪੱਠੇ ਲੈਣ ਜਾ ਰਿਹਾ ਸੀ। ਪੈਲੀ ਤੋਂ ਕੁੱਝ ਦੂਰੀ ਤੋਂ ਉਸ ਨੂੰ ਇੰਜ ਜਾਪਿਆ ਜਿਵੇਂ ਕੋਈ ਉਨ੍ਹਾਂ ਦੇ ਟੱਕ 'ਚੋਂ ਪੱਠੇ ਵੱਢ ਰਿਹਾ ਹੈ। ਉਹ ਭੱਜ ਕੇ ਟੱਕ ਵਿਚ ਪੁੱਜਾ। ''ਚਾਚਾ ਇਹ ਟੱਕ ਤੂੰ ਲੈ ਲਿਐ? ਮੈਂ ਤਾਂ ਦੂਰੋਂ ਵੇਖ ਕੇ ਸਮਝਿਆ ਸੀ ਪਈ ਸਾਡੇ ਟੱਕ 'ਚੋਂ ਕੋਈ ਚੋਰੀ ਕਰ ਰਿਹੈ।”
Farming
ਘੁੱਕ ਨੇ ਨਾਲ ਵਾਲੇ ਟੱਕ 'ਚੋਂ ਛਟ੍ਹਾਲਾ ਵੱਢ ਰਹੇ ਰੁਲਦੂ ਨੂੰ ਕਿਹਾ। ਆਪ ਤਪੜੀ ਅਤੇ ਦਾਤਰੀ ਸੁੱਟ ਕੇ ਛਟ੍ਹਾਲੇ ਦੀਆਂ ਨਾਲੀਆਂ ਤੋੜ ਕੇ ਪੀਪਣੀਆਂ ਬਣਾਉਣ ਲੱਗ ਪਿਆ। ਹਰੇ ਛਟ੍ਹਾਲੇ ਦੀਆਂ ਕੂਲੀਆਂ-ਕੂਲੀਆਂ ਨਾਲੀਆਂ ਨੂੰ ਬੁੱਲ੍ਹਾਂ ਦਰਮਿਆਨ ਰੱਖ ਕੇ ਫੂਕ ਮਾਰਨ ਤੇ ਉਸ 'ਚੋਂ ਨਿਕਲੀ ਸੁਰੀਲੀ ਆਵਾਜ਼ ਦਾ ਇਕ ਅਨੋਖਾ ਅਹਿਸਾਸ ਹੁੰਦਾ ਹੈ। ਇਸ ਦੀ ਇਕ ਅਜੀਬ ਜਿਹੀ ਛੋਹ ਹੁੰਦੀ ਹੈ ਅਤੇ ਇਨ੍ਹਾਂ ਦੀ ਅਪਣੀ ਹੀ ਇਕ ਖ਼ੁਸ਼ਬੋ ਹੁੰਦੀ ਹੈ। ''ਹਾਂ... ਕਲ ਤੇਰੇ ਪਿਉ ਦੁੱਲੇ ਨਾਲ ਗੱਲ ਕਰ ਕੇ ਮੈਂ ਲੰਬੜਦਾਰ ਕੋਲੋਂ... ਆਹ ਪੰਜ ਮਰਲੇ..., ਥੋਡੇ ਨਾਲ ਦਾ ਟੱਕ ਲਿਐ। ਹੋਰ ਸੁਣਾ ਤੇਰੀ ਪੜ੍ਹਾਈ-ਪੜੂਈ ਦਾ ਕੀ ਹਾਲ ਏ? ਕਿਨਵੀਂ 'ਚ ਹੋ ਗਿਐਂ ਹੁਣ?” (ਚਲਦਾ)