
ਪੱਠੇ ਵਢਦਾ ਵਢਦਾ ਰੁਲਦੂ ਗੱਲਾਂ ਕਰ ਰਿਹਾ ਸੀ ਤੇ ਘੁੱਕ ਬੱਚਿਆਂ ਵਾਂਗ ਦੋ ਦੋ, ਤਿੰਨ ਤਿੰਨ ਨਾਲੀਆਂ ਦੀਆਂ ਪੀਪਣੀਆਂ ਬਣਾ ਬਣਾ ਕੇ ਉਨ੍ਹਾਂ ਦੀਆਂ ਆਵਾਜ਼ਾਂ ਦੇ ਸੁਰ
ਪੱਠੇ ਵਢਦਾ ਵਢਦਾ ਰੁਲਦੂ ਗੱਲਾਂ ਕਰ ਰਿਹਾ ਸੀ ਤੇ ਘੁੱਕ ਬੱਚਿਆਂ ਵਾਂਗ ਦੋ ਦੋ, ਤਿੰਨ ਤਿੰਨ ਨਾਲੀਆਂ ਦੀਆਂ ਪੀਪਣੀਆਂ ਬਣਾ ਬਣਾ ਕੇ ਉਨ੍ਹਾਂ ਦੀਆਂ ਆਵਾਜ਼ਾਂ ਦੇ ਸੁਰ ਮਿਲਾ ਰਿਹਾ ਸੀ । ''ਚਾਚਾ... ਅੱਜ ਮੈਂ ਬੜਾ ਖ਼ੁਸ਼ ਹਾਂ। ਪਤੈ ਅੱਜ ਮੇਰੇ ਕਿੰਨੇ ਨੰਬਰ ਆਏ ਨੇ...? ਹਿਸਾਬ 'ਚੋਂ, ਸਾਰੀ ਜਮਾਤ 'ਚੋਂ ਮੇਰੇ 100 'ਚੋਂ 100 ਨੰਬਰ ਆਏ ਨੇ...। ਲੰਬੜਦਾਰਾਂ ਦੇ ਧੀਰੇ ਦੇ 50 ਤੇ ਕੰਬੋਆਂ ਦੇ ਦਲਜੀਤ ਦੇ 80 ਨੰਬਰ ਨੇ।” ਮਾਘ ਮਹੀਨੇ ਦੀਆਂ ਤਰਕਾਲਾਂ ਵੇਲੇ, ਆਲੇ-ਦੁਆਲੇ ਹਰਿਆਵਲ ਹੀ ਹਰਿਆਵਲ ਨਜ਼ਰ ਆ ਰਹੀ ਸੀ। ਪਿਛਲੀਆਂ ਪੈਲੀਆਂ ਵਿਚ ਸਰ੍ਹੋਂ ਦੀ ਫ਼ਸਲ, ਪੀਲੇ ਫੁੱਲਾਂ ਨਾਲ ਲੱਦੀ ਹੋਈ ਸੀ।
Trifolium alexandrinum ਖੂਹ ਦੇ ਪਿੱਪਲ ਅਤੇ ਤੂਤਾਂ ਉਤੇ ਬੈਠੀਆਂ ਚਿੜੀਆਂ ਅਤੇ ਪੰਛੀਆਂ ਦੀਆਂ ਆਵਾਜ਼ਾਂ ਦਾ ਮਾਹੌਲ, ਘੁੱਕ ਦੀ ਇਸ ਕਿਸ਼ੋਰ ਉਮਰ ਨੂੰ ਮਸਤ ਕਰ ਰਿਹਾ ਸੀ । ''ਕੀ ਗੱਲ ਘੁੱਕ, ਪੱਠੇ ਨਹੀਂ ਵਢਦਾ? ਅੱਜ ਤੈਨੂੰ ਕੋਈ ਕਾਹਲ ਨਹੀਂ...? ਪੜ੍ਹਨਾ ਨਹੀਉਂ ਜਾ ਕੇ?” ਅਪਣੇ ਕੰਮ 'ਚ ਰੁੱਝੇ ਰੁਲਦੂ ਨੇ ਉੱਚੀ ਆਵਾਜ਼ ਵਿਚ ਕਿਹਾ ਕਿਉਂਕਿ ਘੁੱਕ ਤਾਂ, ਕੋਲੋਂ ਦੀ ਲੰਘਦੀ ਭਰੀ ਹੋਈ ਆਡ ਵਿਚਲੇ ਪਾਣੀ ਨੂੰ ਵੇਖਣ ਵਿਚ ਲੱਗਾ ਹੋਇਆ ਸੀ ਜਿਸ ਦੇ ਵਹਾਅ ਨਾਲ ਪਾਣੀ ਹੇਠਾਂ, ਛੋਟੇ ਛੋਟੇ ਹਰੇ ਪੌਦੇ ਹਿਲ ਰਹੇ ਸਨ। ਪੱਠੇ ਵੱਢ ਕੇ ਰੁਲਦੂ ਨੇ ਪੰਡ ਬੰਨ੍ਹੀ, ਘੁੱਕ ਨੇ ਚੁਕਾਈ ਅਤੇ ਉਹ ਚਲਾ ਗਿਆ। ਹੁਣ ਘੁੱਕ ਨੇ ਵੀ ਕਾਹਲੀ ਕਾਹਲੀ ਛਟ੍ਹਾਲਾ ਵਢਣਾ ਸ਼ੁਰੂ ਕੀਤਾ। ਕਾਹਲੀ 'ਚ ਦਾਤਰੀ ਨਾਲ ਉਸ ਦੀ ਚੀਚੀ ਵੱਢੀ ਗਈ।
Trifolium alexandrinumਮਾਂ ਦੇ ਦੱਸੇ ਹੋਏ ਇਲਾਜ ਅਨੁਸਾਰ ਉਸ ਨੇ ਵਗਦੀ ਆਡ 'ਚੋਂ ਉਂਗਲੀ ਧੋਤੀ ਅਤੇ ਫਿਰ ਜ਼ਖ਼ਮ ਉਤੇ ਪਿਸ਼ਾਬ ਕਰ ਲਿਆ। ਖ਼ੂਨ ਬੰਦ ਅਤੇ ਉਹ ਅਪਣੇ ਕੰਮ ਤੇ ਉਵੇਂ ਹੀ ਚਾਲੂ। ਉਹ ਮਸਤ ਸੀ, ਚੀਚੀ ਉਤੇ ਕੋਈ ਦਰਦ ਪੀੜ ਨਹੀਂ ਸੀ । ਅਗਲੇ ਦਿਨ ਸ਼ਾਮ ਨੂੰ ਰੁਲਦੂ ਪੱਠੇ ਲੈਣ ਗਿਆ। ਜਦ ਪੈਲੀ ਵਿਚ ਪੁੱਜਾ ਤਾਂ ਉਹ ਵੇਖ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ ਕਿ ਉਸ ਦੇ ਟੱਕ 'ਚੋਂ ਤਕਰੀਬਨ ਪੌਣਾ ਮਰਲਾ ਛਟ੍ਹਾਲਾ ਕੋਈ ਹੋਰ ਹੀ, ਚੋਰੀ ਵੱਢ ਕੇ ਲੈ ਗਿਆ ਸੀ। ਉਹ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਪਹਿਲਾਂ ਤਾਂ ਉਸ ਨੇ ਇਕਦਮ ਸੋਚਿਆ ਕਿ ਲੰਬੜਦਾਰ ਨੂੰ ਲਿਆ ਕੇ ਵਿਖਾਏ। ਪਰ ਸੋਚਣ ਲੱਗਾ, ''ਪਤਾ ਨਹੀਂ ਉਹ ਕਿੱਥੇ ਹੋਵੇਗਾ...?” (ਚਲਦਾ)