ਪੰਜਾਬੀ ਕਾਵਿ ਦੀ ਵਿਦਰੋਹੀ ਕਵਿਤਰੀ ਡਾ: ਮਨਜੀਤ ਟਿਵਾਣਾ
Published : Nov 5, 2020, 10:46 am IST
Updated : Nov 5, 2020, 10:46 am IST
SHARE ARTICLE
Dr Manjit Tiwana
Dr Manjit Tiwana

ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੰਜਾਬੀ ਦੀ ਮਸ਼ਹੂਰ ਕਵਿਤਰੀ ਡਾ. ਮਨਜੀਤ ਟਿਵਾਣਾ

ਡਾ. ਮਨਜੀਤ ਟਿਵਾਣਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੰਜਾਬੀ ਦੀ ਮਸ਼ਹੂਰ ਕਵਿਤਰੀ ਹਨ। ਉਨ੍ਹਾਂ ਦੀ ਪਹਿਲੀ ਕਵਿਤਾ ਅੰਮ੍ਰਿਤਾ ਪ੍ਰੀਤਮ ਦੁਆਰਾ ਸੰਪਾਦਿਤ ਨਾਗਮਣੀ ਵਿਚ ਪ੍ਰਕਾਸ਼ਿਤ ਹੋਈ ਸੀ। ਮਨਜੀਤ ਟਿਵਾਣਾ ਨੇ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਤੋਂ ਸਾਈਕਾਲੋਜੀ ਅਤੇ ਅੰਗਰੇਜ਼ੀ ਵਿਚ ਕ੍ਰਮਵਾਰ 1969 ਅਤੇ 1973 ਵਿਚ ਐਮ.ਏ. ਕੀਤੀ ਅਤੇ ਸਾਈਕਾਲੋਜੀ 'ਚ ਪੀ.ਐਚ.ਡੀ. 1984 ਵਿਚ ਕੀਤੀ। ਉਨ੍ਹਾਂ ਨੇ 1975 ਵਿਚ ਭਾਰਤੀ ਥੀਏਟਰ (ਐਕਟਿੰਗ ਅਤੇ ਨਿਰਦੇਸ਼ਨ) ਵਿਚ ਡਿਪਲੋਮਾ ਵੀ ਕੀਤਾ ਸੀ।

Manjeet Tiwana
Manjeet Tiwana

ਉਨ੍ਹਾਂ ਦੀ ਕਾਵਿ ਪੁਸਤਕ 'ਉਨੀਂਦਾ ਵਰਤਮਾਨ' ਨੂੰ 1990 ਵਿਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ।ਮਨਜੀਤ ਟਿਵਾਣਾ ਦੀ ਪਹਿਲੀ ਕਾਵਿ ਪੁਸਤਕ ਇਲਹਾਮ 1976 ਵਿਚ ਪ੍ਰਕਾਸ਼ਤ ਹੋਈ। ਇਹ ਪੁਸਤਕ ਉਸ ਸਮੇਂ ਪ੍ਰਕਾਸ਼ਤ ਹੋਈ ਸੀ ਜਿਸ ਸਮੇਂ ਨਾਰੀਵਾਦ ਦੀ ਦੂਸਰੀ ਲਹਿਰ ਪੂਰੇ ਜ਼ੋਰਾਂ 'ਤੇ ਸੀ। ਟਿਵਾਣਾ ਉਸ ਕੱਟੜ ਨਾਰੀਵਾਦ ਨੂੰ ਅਪਣਾ ਲੈਂਦੀ ਹੈ ਜੋ ਸਮਾਜ ਨੂੰ ਨਕਾਰ ਕੇ ਕਿਸੇ ਅਲੱਗ ਟਿਕਾਣੇ ਦੀ ਭਾਲ ਵਿਚ ਹੈ। ਉਹ ਹੁਣ ਤਕ ਰੈਡੀਕਲ ਕਵਿਤਰੀ ਦੇ ਤੌਰ 'ਤੇ ਸਥਾਪਤ ਕੀਤੀ ਗਈ ਹੈ ਪਰ ਉਸ ਦੀ ਸੋਚ ਬਹੁਤ ਥਾਵਾਂ 'ਤੇ ਅਪਣੀਆਂ ਪੁਰਾਣੀਆਂ ਧਾਰਨਾਵਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ।

WritingWriting

ਟਿਵਾਣਾ ਕਾਵਿ ਨੂੰ ਜਦੋਂ ਉੱਤਰ-ਨਾਰੀਵਾਦੀ ਚੌਖਟੇ ਰਾਹੀਂ ਅਧਿਐਨ ਦੀ ਵਸਤੂ ਵਜੋਂ ਨਿਹਾਰਦੇ ਹਾਂ ਤਾਂ ਉੱਤਰ-ਨਾਰੀਵਾਦ ਇਸ ਵਿਚਾਰ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਔਰਤ ਅਤੇ ਮਰਦ ਸਮਾਜ ਦੇ ਅਟੁੱਟ ਹਿੱਸੇ ਹਨ। ਇਹ ਦੋਵੇਂ ਸਮਾਜ ਤੋਂ ਬਾਹਰ ਅਪਣੀ ਹੋਂਦ ਨੂੰ ਸਥਾਪਤ ਨਹੀਂ ਕਰ ਸਕਦੇ ਪਰ ਟਿਵਾਣਾ ਦੀ ਕਵਿਤਾ ਨਾਰੀਵਾਦ ਦੇ ਪ੍ਰਭਾਵ ਹੇਠ ਰਚੀ ਗਈ ਹੈ। ਇਸ ਉੱਤਰ-ਨਾਰੀਵਾਦੀ ਵਿਚਾਰ ਅਨੁਸਾਰ ਟਿਵਾਣਾ ਵੀ ਬਹੁਤ ਥਾਵਾਂ 'ਤੇ ਸਮੁੱਚੀ ਮਰਦ ਜਾਤੀ ਨੂੰ ਨਕਾਰਦੀ ਹੈ ਪਰ ਅਪਣੀ ਅਗਲੇਰੀ ਪੁਸਤਕ ਵਿਚ ਹੀ ਉਸੇ ਮਰਦ ਦੀ ਉਡੀਕ ਕਰਦੀ ਹੈ। ਉਦਾਹਰਣ ਲਈ ਇਲਜ਼ਾਮ ਪੁਸਤਕ ਵਿਚ 'ਪਤੀ' ਕਵਿਤਾ ਵਿਚ ਮਰਦ ਨੂੰ ਨਕਾਰਦੀ ਹੈ:

ਪਤੀ ਇਕ ਭੁੱਖਾ ਭੇੜੀਆ ਹੈ
ਜੋ ਤੁਹਾਨੂੰ ਹੋਰ ਭੇੜੀਆਂ ਤੋਂ ਤਾਂ
ਬਚਾ ਲੈਦਾ ਹੈ
ਪਰ ਆਪ...
..........................
ਉਸ ਵਕਤ ਤੁਸੀਂ ਭਮੱਤਰੇ ਹੋਏ
ਆਪਾ ਲੱਭਣ ਦੀ ਕੋਸ਼ਿਸ਼ ਕਰਦੇ ਹੋ
ਪਤੀ ਇਕ...

ਇਸ ਤਰ੍ਹਾਂ ਉਹ ਅੱਗ ਦੇ ਮੋਤੀ ਕਾਵਿ ਪੁਸਤਕ ਵਿਚ ਉਸੇ ਪਤੀ ਦੀ ਉਡੀਕ ਕਰਦੀ ਹੈ।  ਟਿਵਾਣਾ ਪੰਜਾਬੀ ਕਾਵਿ ਵਿਚ ਵਿਦਰੋਹੀ ਕਵਿੱਤ੍ਰੀ ਵਜੋਂ ਜਾਣੀ ਜਾਂਦੀ ਹੈ ਪਰ ਉਸ ਦਾ ਬਹੁਤ ਸਾਰਾ ਕਾਵਿ ਅਜਿਹਾ ਹੈ ਜਿਸ ਵਿਚ ਉਹ ਮਰਦ ਪ੍ਰੇਮ ਲਈ ਬਹੁਤ ਤੜਪ ਮਹਿਸੂਸ ਕਰ ਰਹੀ ਹੈ। ਉਸ ਦੇ ਕਾਵਿ ਵਿਚ ਮਰਦ ਪ੍ਰਤੀ ਵਿਦਰੋਹ ਦੀ ਸੁਰ ਬਹੁਤ ਉੱਚੀ ਹੈ ਪਰ ਜਦੋਂ ਉਸ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਕਰਦੀ ਹੈ ਤਾਂ ਉਸ ਨੂੰ ਅਪਣੀ ਹਾਲਤ ਦਾ ਗਿਆਨ ਹੁੰਦਾ ਹੈ। ਜਿਸ ਮਰਦ ਨੂੰ ਉਹ ਭੁੱਖਾ ਭੇੜੀਆ ਪੁਕਾਰਦੀ ਹੈ ਉਸੇ ਹੀ ਮਰਦ ਨੂੰ ਉਹ ਦੋਸਤ, ਬਾਪ, ਨੀਲਾਂਬਰ ਅਤੇ ਪਿਆਰ ਦੀ ਨਜ਼ਰ ਨਾਲ ਵੇਖਦੀ ਹੈ।

Dr manjeet Tiwana
Dr manjeet Tiwana
 

ਡਾ: ਮਨਜੀਤ ਟਿਵਾਣਾ ਦੀਆਂ ਰਚਨਾਵਾਂ

ਕਾਵਿ ਸੰਗ੍ਰਹਿ
ਇਲਹਾਮ (1976)
ਇਲਜ਼ਾਮ (1980)

ਉਨੀਂਦਾ ਵਰਤਮਾਨ
ਤਾਰਿਆਂ ਦੀ ਜੋਤ (1982)

ਹੋਰ ਰਚਨਾਵਾਂ

ਸਵਿਤਰੀ (ਪ੍ਰਬੰਧ ਕਾਵਿ)
ਸਤਮੰਜ਼ਿਲਾ ਸਮੁੰਦਰ (ਨਾਵਲ)
ਸਨਮਾਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement