
ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੋਵੇਗਾ ਬਾਵਾ ਦਾ ਸੰਘਰਸ਼ਮਈ ਜੀਵਨ: ਧਰਮਸੋਤ
ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ 'ਸੰਘਰਸ਼ ਦੇ 45 ਸਾਲ' ਦਾ ਲੋਕ ਅਰਪਣ ਕੀਤਾ ਗਿਆ।
Sadhu singh dharamsot
ਇਥੇ ਪੰਜਾਬ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਪੁਸਤਕ ਦਾ ਲੋਕ ਅਰਪਣ ਕਰਦਿਆਂ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੀ ਬਾਵਾ ਨਾਲ 35 ਵਰ੍ਹਿਆਂ ਦੀ ਸਾਂਝ ਹੈ ਜਦੋਂ ਉਹ ਯੂਥ ਕਾਂਗਰਸ ਦੇ ਦਿਨਾਂ ਤੋਂ ਇਕੱਠੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਕਾਲੇ ਦਿਨਾਂ ਖਿਲਾਫ ਲੜਾਈ ਲੜਨ ਤੋਂ ਲੈ ਕੇ ਕੁੜੀਆਂ ਦੀ ਲੋਹੜੀ ਮਨਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਅਮੀਰ ਵਿਰਸੇ ਤੋਂ ਸਮਾਜ ਨੂੰ ਜਾਣੂੰ ਕਰਵਾਉਣ ਦਾ ਬਾਬਾ ਵੱਲੋਂ ਚੁੱਕਿਆ ਬੀੜਾ ਖੁੱਲ੍ਹੀ ਕਿਤਾਬ ਵਾਂਗ ਹੈ।
Sadhu singh dharamsot uveils autobiography of krishan kumar bawa
ਉਨ੍ਹਾਂ ਕਿਹਾ ਕਿ ਇਹ ਪਾਠਕਾਂ ਲਈ ਨਿਵੇਕਲਾ ਤੋਹਫਾ ਹੈ ਜਿੱਥੇ ਉਨ੍ਹਾਂ ਨੂੰ ਬਾਵਾ ਦੇ ਜੀਵਨ ਦਾ ਹਰ ਪਹਿਲੂ ਉਨ੍ਹਾਂ ਦੀ ਹੀ ਲਿਖਤ ਰਾਹੀਂ ਪੜ੍ਹਨ ਲਈ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨੌਜਵਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਹੋਵੇਗਾ ਜਿਸ ਰਾਹੀਂ ਉਨ੍ਹਾਂ ਨੂੰ ਸੰਘਰਸ਼ਮਈ ਜੀਵਨ ਦਾ ਪਤਾ ਲੱਗੇਗਾ।ਉਹਨਾ ਕਿਹਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰੀਰ ਤੇ ਗੋਲ਼ੀਆਂ ਖਾਣ ਵਾਲੇ ਬਾਵਾ ਜੀ ਜ਼ਿੰਦਾ ਸ਼ਹੀਦ ਹਨ ।
Sadhu singh dharamsot uveils autobiography of krishan kumar bawa
ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਇਹ ਪੁਸਤਕ ਲਿਖਦਿਆਂ ਕੋਈ ਵੀ ਪਹਿਲੂ ਲੁਕਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਉਨ੍ਹਾਂ ਕੁੜੀਆਂ ਦੀ ਲੋਹੜੀ ਮਨਾਉਣੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਬੜੀ ਹੈਰਾਨੀ ਪ੍ਰਗਟਾਈ ਸੀ ਅਤੇ ਅੱਜ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਕੁੜੀਆਂ ਦੀ ਲੋਹੜੀ ਮਨਾਉਂਦਾ ਹੈ ਤਾਂ ਉਸ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ। ਉਨ੍ਹਾਂ ਨੂੰ ਇਸ ਗੱਲ ਉਤੇ ਮਾਣ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਜ਼ਰੀਏ ਮਹਾਨ ਸਿੱਖ ਯੋਧੇ ਦੀ ਜੀਵਨ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਸਬੱਬ ਮਿਲਿਆ ਅਤੇ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਦਿਨ ਪਹਿਲੀ ਵਾਰ ਮਨਾਇਆ।
Sadhu singh dharamsot uveils autobiography of krishan kumar bawa
ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਲੇਖਕ ਜੋ ਸਿਆਸਤਦਾਨ ਵੀ ਹੈ ਤੇ ਸਮਾਜ ਸੇਵੀ ਵੀ, ਨੇ ਖੁੱਲ੍ਹੇ ਦਿਲ ਨਾਲ ਆਪਣੀ ਜ਼ਿੰਦਗੀਆਂ ਦੀਆਂ ਘਟਨਾਵਾਂ ਲਿਖੀਆਂ ਹਨ। ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਬਾਵਾ ਵੱਲੋਂ ਅਮੀਰ ਵਿਰਸੇ ਦੀਆਂ ਬਾਤਾਂ ਵੀ ਪਾਈਆਂ ਗਈਆਂ ਹਨ।
ਹਰਿੰਦਰ ਸਿੰਘ ਹੰਸ ਨੇ ਕਿਹਾ ਕਿ ਇਹ ਪੁਸਤਕ ਨਾ ਸਿਰਫ ਇਕ ਸਖਸ਼ੀਅਤ ਦੀ ਜੀਵਨੀ ਹੈ ਸਗੋਂ ਪੰਜਾਬ ਦੇ ਪੰਜ ਦਹਾਕਿਆਂ ਦਾ ਇਤਿਹਾਸ ਵੀ ਸਾਂਭੀ ਬੈਠੀ ਹੈ। ਬਾਵਾ ਰਵਿੰਦਰ ਨੰਦੀ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਨਰਮ ਸੁਭਾਅ ਦੇ ਧਰਤੀ ਨਾਲ ਜੁੜੇ ਹੋਏ ਇਨਸਾਨ ਹਨ । ਉਮਰਾਓ ਸਿੰਘ ਛੀਨਾ ਨੇ ਕਿਹਾ ਕਿ ਇਹ ਕ੍ਰਿਸ਼ਨ ਕੁਮਾਰ ਬਾਵਾ ਨੇ ਲਿਖਤੀ ਰੂਪ ਵਿੱਚ ਇਤਿਹਾਸ ਸਾਂਭ ਕੇ ਵੱਡਾ ਉਪਰਾਲਾ ਕੀਤਾ ਹੈ ।
Sadhu singh dharamsot uveils autobiography of krishan kumar bawa
ਪੁਸਤਕ ਦੀ ਜਾਣ ਪਹਿਚਾਣ ਕਰਵਾਉਦਿਆਂ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਜਿਵੇਂ ਬੇਬਾਕੀ ਨਾਲ ਲਿਖਿਆ ਹੈ, ਉਹ ਕਾਬਲੇ ਤਰੀਫ ਹੈ। ਇਸ ਮੌਕੇ ਰਵਿੰਦਰ ਸਿੰਘ ਰੰਗੂਵਾਲ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਜੀਵਨ 'ਤੇ ਵੀ ਝਾਤੀ ਪਾਉਂਦੀ ਹੈ।