ਧਰਤੀ ਦੇ ਚੁਪ-ਚੁਪੀਤੇ ਲੋਕ (ਭਾਗ 2)
Published : Sep 10, 2018, 12:58 pm IST
Updated : Sep 10, 2018, 12:58 pm IST
SHARE ARTICLE
Earth's Silent People
Earth's Silent People

ਆਮਿਸ਼ ਲੋਕ ਅਪਣਾ ਬੀਮਾ ਵੀ ਨਹੀਂ ਕਰਵਾਉਂਦੇ ਅਤੇ ਨਾ ਹੀ ਕਿਸੇ ਕਿਸਮ ਦਾ ਭੱਤਾ ਹੀ ਸਰਕਾਰ ਕੋਲੋਂ ਲੈਂਦੇ ਹਨ...........

ਆਮਿਸ਼ ਲੋਕ ਅਪਣਾ ਬੀਮਾ ਵੀ ਨਹੀਂ ਕਰਵਾਉਂਦੇ ਅਤੇ ਨਾ ਹੀ ਕਿਸੇ ਕਿਸਮ ਦਾ ਭੱਤਾ ਹੀ ਸਰਕਾਰ ਕੋਲੋਂ ਲੈਂਦੇ ਹਨ, ਜਿਹੜਾ ਆਮ ਲੋਕਾਂ ਨੂੰ ਨੌਕਰੀ ਨਾ ਮਿਲਣ ਤੇ ਜਾਂ ਬੁੱਢੇ ਹੋਣ ਤੇ ਦਿਤਾ ਜਾਂਦਾ ਹੈ। ਉਹ ਸਰਕਾਰ ਨੂੰ ਕੋਈ ਟੈਕਸ ਵੀ ਨਹੀਂ ਦਿੰਦੇ, ਸਿਰਫ਼ ਛੋਟੇ ਮੋਟੇ ਜ਼ਰੂਰੀ ਟੈਕਸਾਂ ਨੂੰ ਛੱਡ ਕੇ। ਜਦੋਂ ਉਨ੍ਹਾਂ ਦੇ ਬੱਚੇ ਅਠਾਰਾਂ ਸਾਲਾਂ ਦੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ ਮੌਕਾ ਉਹ ਇਹ ਆਖ ਕੇ ਜ਼ਰੂਰ ਦਿੰਦੇ ਹਨ ਕਿ ਜੇ ਉਹ ਚਾਹੁਣ ਤਾਂ ਉਨ੍ਹਾਂ ਦੇ ਸਮਾਜ ਨੂੰ ਛੱਡ ਕੇ ਕਿਤੇ ਵੀ ਜਾ ਸਕਦੇ ਹਨ। ਨੜਿੱਨਵੇਂ ਫ਼ੀ ਸਦੀ ਬੱਚੇ ਜਾਂਦੇ ਹੀ ਨਹੀਂ। ਜੇ ਕੋਈ ਜਾਂਦਾ ਹੈ ਤਾਂ ਉਹ ਮੁੜ ਆਉਂਦਾ ਹੈ।

ਖੇਤੀ ਸਿਰਫ਼ ਘੋੜਿਆਂ ਨਾਲ ਹੀ ਕੀਤੀ ਜਾਂਦੀ ਹੈ। ਖੇਤਾਂ ਵਿਚ ਕਿਸੇ ਵੀ ਕਿਸਮ ਦੀ ਮਸ਼ੀਨ ਨਹੀਂ ਵਰਤੀ ਜਾਂਦੀ। ਉਹ ਸੋਚਦੇ ਹਨ ਕਿ ਟਰੈਕਟਰ ਦੇ ਟਾਇਰ ਮਿੱਟੀ ਨੂੰ ਦੱਬ ਦਿੰਦੇ ਹਨ ਜਿਹੜਾ ਉਪਜਾਊ ਮਿੱਟੀ ਲਈ ਠੀਕ ਨਹੀਂ। ਘੋੜੇ ਵਾਲੀਆਂ ਬੱਘੀਆਂ ਤੇ ਸਿਰਫ਼ ਲੋਹੇ ਦੇ ਕੜੇ ਹੀ ਚੜ੍ਹਾਏ ਜਾਂਦੇ ਹਨ। ਕਿਸੇ ਵੀ ਬੱਘੀ ਜਾਂ ਮਸ਼ੀਨ ਦੇ ਪਹੀਆਂ 'ਤੇ ਰਬੜ ਦੇ ਟਾਇਰ ਲਾਉਣ ਦੀ ਮਨਾਹੀ ਹੈ। ਬੱਘੀਆਂ ਉਤੇ ਕਿਸੇ ਕਿਸਮ ਦੀ ਲਾਈਟ ਵੀ ਨਹੀਂ ਲਾਈ ਜਾਂਦੀ। ਸਿਰਫ਼ ਸੁਰੱਖਿਆ ਲਈ ਜਿੰਨੀ ਕੁ ਰੌਸ਼ਨੀ ਦੀ ਲੋੜ ਜ਼ਰੂਰੀ ਹੋਵੇ ਓਨੀ ਹੀ ਲਾਈ ਜਾਂਦੀ ਹੈ।

ਦੁੱਧ ਲਈ ਵੱਡੇ ਢੋਲ ਵਰਤਣੇ ਵਰਜਿਤ ਹਨ। ਗਾਂਵਾਂ ਅਤੇ ਘੋੜਿਆਂ ਨੂੰ ਰਜਿਸਟਰ ਨਹੀਂ ਕਰਾਇਆ ਜਾਂਦਾ। ਕੋਈ ਵੀ ਆਮਿਸ਼ ਕਾਰ ਜਾਂ ਟਰੱਕ ਨਹੀਂ ਚਲਾਉਂਦਾ।ਮਰਦਾਂ ਦਾ ਪਹਿਰਾਵਾ ਬੜਾ ਹੀ ਸਾਦਾ ਅਤੇ ਹਲੀਮੀ ਵਾਲਾ ਹੁੰਦਾ ਹੈ। ਸਿਰ ਦੇ ਹੈਟ ਉਤੇ ਕਿਸੇ ਕਿਸਮ ਦੀ ਕਿਨਾਰੀ ਨਹੀਂ ਲੱਗੀ ਹੋਣੀ ਚਾਹੀਦੀ। ਫ਼ੈਸ਼ਨ ਵਾਲੇ ਹੈਟ ਨਹੀਂ ਪਾਉਣੇ। ਪਹਿਰਾਵਾ ਜਾਂ ਪੁਸ਼ਾਕ ਸਿਰਫ਼ ਇਕ ਹੁੱਕ ਨਾਲ ਹੀ ਬੰਦ ਕੀਤਾ ਹੋਵੇ, ਬਟਨਾਂ ਨਾਲ ਨਹੀਂ। ਕੋਟ ਜਾਂ ਪੈਂਟ ਉੱਤੇ ਕੋਈ ਵੀ ਜੇਬ ਨਹੀਂ ਲਾਉਣੀ। ਪੈਂਟ ਦੇ ਪਿੱਛੇ ਵੀ ਜੇਬ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਤਹਿ ਕੀਤੀ ਕਰੀਜ਼ ਵਾਲੀ ਪੈਂਟ ਪਾਈ ਜਾ ਸਕਦੀ ਹੈ।

ਪੈਂਟ ਉਤੋਂ ਕੋਈ ਬੈਲਟ ਨਾ ਲਾਈ ਜਾਵੇ ਅਤੇ ਨਾ ਹੀ ਪੈਂਟ ਤੇ ਲੁੱਪੀਆਂ ਲੱਗੀਆਂ ਹੋਣ। ਆਕਸਫ਼ੋਰਡ ਫ਼ੈਸ਼ਨ ਦੇ ਬੂਟ ਸਿਰਫ਼ ਵਿਆਹ ਸ਼ਾਦੀਆਂ ਤੇ ਜਾਣ ਲਈ ਹੀ ਪਹਿਨੇ ਜਾਣ। ਅੱਗੋਂ ਪਿੱਛੋਂ ਕਦੇ ਵੀ ਨਹੀਂ। ਚਮਕਦਾਰ ਜਾਂ ਰੰਗਦਾਰ ਕਪੜੇ ਨਹੀਂ ਪਾਉਣੇ। ਕਮੀਜ਼ਾਂ ਲਈ ਗੁਲਾਬੀ, ਪੀਲਾ, ਨਾਰੰਗੀ ਜਾਂ ਭੜਕੀਲੇ ਰੰਗਾਂ ਦੀ ਸਖ਼ਤ ਮਨਾਹੀ ਹੈ। ਰਜ਼ਾਈ ਵਰਗੀਆਂ ਜਾਕਟਾਂ ਜਾਂ ਕੋਟ ਨਹੀਂ ਪਹਿਨਣੇ। ਕਾਲੇ ਰੰਗ ਦੀਆਂ ਜੁਰਾਬਾਂ ਹੀ ਪਾਈਆਂ ਜਾ ਸਕਦੀਆਂ ਹਨ। (ਚੱਲਦਾ )

ਸੰਪਰਕ : 97794-26698

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement