ਅਖ਼ੀਰ ਬਾਬਾ ਬੋਲ ਉਠਿਆ... (ਭਾਗ 2)
Published : Oct 13, 2018, 5:13 pm IST
Updated : Oct 13, 2018, 5:13 pm IST
SHARE ARTICLE
Baba
Baba

ਜਦੋਂ ਉਹ ਵਾਪਸ ਮਹਿਲੀਂ ਪਹੁੰਚਿਆ ਤਾਂ ਉਸ ਨੂੰ ਬਾਬਾ ਯਾਦ ਆ ਗਿਆ......

ਜਦੋਂ ਉਹ ਵਾਪਸ ਮਹਿਲੀਂ ਪਹੁੰਚਿਆ ਤਾਂ ਉਸ ਨੂੰ ਬਾਬਾ ਯਾਦ ਆ ਗਿਆ। ਉਸ ਨੇ ਸਿਪਾਹੀਆਂ ਨੂੰ ਕਾਫ਼ਲਾ ਬਾਬੇ ਦੀ ਝੌਂਪੜੀ ਵਲ ਮੋੜਣ ਨੂੰ ਕਿਹਾ। ਉਥੇ ਪਹੁੰਚ ਕੇ ਉਸ ਨੇ ਬਾਬੇ  ਨੂੰ ਦਸਿਆ ਕਿ ਉਹ ਘੋੜਾ ਖ਼ਰੀਦ ਕੇ ਲਿਆਇਆ। ਰਾਜੇ ਨੇ ਬਾਬੇ ਨੂੰ ਘੋੜੇ ਦੀ ਪਰਖ ਕਰਨ ਲਈ ਕਿਹਾ। “ਮਹਾਰਾਜ ਤੁਸੀ ਘੋੜਾ ਖ਼ਰੀਦ ਕੇ ਲਿਆਏ ਹੋ, ਸਮਝਦਾਰ ਹੋ। ਇਹ ਠੀਕ ਹੀ ਹੋਣੈ। ਫਿਰ ਵੀ ਤੁਸੀ ਕਹਿੰਦੇ ਹੋ ਤਾਂ ਜ਼ਰੂਰ ਪਰਖ ਲੈਂਦਾ ਹਾਂ।” ਬਾਬਾ ਬੋਲਿਆ। ਬਾਬੇ ਨੂੰ ਘੋੜੇ ਕੋਲ ਲਿਜਾਇਆ ਗਿਆ। ਉਸ ਨੇ ਘੋੜੇ ਦੀ ਪਿਠ, ਬੱਖੀਆਂ, ਲੱਤਾਂ, ਪੱਟਾਂ ਆਦਿ 'ਤੇ ਹੱਥ ਫੇਰ ਕੇ ਰਾਜੇ ਨੂੰ ਕਿਹਾ, “ਮਹਾਰਾਜ ਇਹ ਘੋੜਾ ਤੁਹਾਡੇ ਵਾਸਤੇ ਠੀਕ ਨਹੀਂ ਹੈ...

ਇਹ ਤੁਹਾਨੂੰ ਜੰਗ ਵਿਚ ਹਾਰ ਦਿਵਾ ਸਕਦੈ।” ਉਹ ਬੋਲਿਆ। “ਤੂੰ ਕਿਵੇਂ ਜਾਣਦੈਂ?” ਰਾਜੇ ਨੇ ਪੁਛਿਆ। “ਮਹਾਰਾਜ ਇਹ ਘੋੜਾ ਜੁੜਵਾ ਪੈਦਾ ਹੋਇਆ ਹੈ... ਇਸ ਦੀਆਂ ਇਕ ਪਾਸੇ ਦੀਆਂ ਪਸਲੀਆਂ ਕਮਜ਼ੋਰ ਹਨ... ਇਹ ਜ਼ਿਆਦਾ ਦੇਰ ਦੌੜੇਗਾ  ਤਾਂ ਥੱਕ ਜਾਵੇਗਾ... ਤੁਹਾਡੀ ਹਾਰ ਦਾ ਕਾਰਨ ਬਣ ਸਕਦੈ?” ਬਾਬੇ ਨੇ ਜਵਾਬ ਦਿਤਾ। 
ਰਾਜਾ ਉਸੇ ਵੇਲੇ ਅਪਣੇ ਸਿਪਾਹੀਆਂ ਸਮੇਤ ਉਸ ਮੰਡੀ ਵਿਚ ਵਾਪਸ ਗਿਆ, ਜਿਸ ਬੰਦੇ ਤੋਂ ਖ਼ਰੀਦਿਆ ਸੀ ਉਸ ਤੋਂ ਪੁਛਿਆ, “ਕੀ ਇਹ ਤੇਰਾ ਘੋੜਾ ਹੈ?” ਵੇਚਣ ਵਾਲੇ ਨੇ ਕਿਹਾ, “ਹਾਂ ਜਨਾਬ! ਇਹ ਮੇਰਾ ਹੀ ਘੋੜਾ ਹੈ।” ਰਾਜੇ ਨੇ ਦਬਕਾ ਮਾਰ ਕੇ ਪੁਛਿਆ, “ਤੂੰ ਕਿਵੇਂ ਕਹਿ ਸਕਦੈਂ ਕਿ ਇਹ ਤੇਰਾ ਘੋੜਾ ਹੈ?

ਕੀ ਤੇਰੇ ਕੋਲ ਇਸ ਦਾ ਕੋਈ ਸਬੂਤ ਹੈ?” ਵੇਚਣ ਵਾਲੇ ਨੇ ਝੱਟ ਜਵਾਬ ਦਿਤਾ, “ਜਿਸ ਮਰਜ਼ੀ ਨੂੰ ਪੁੱਛ ਕੇ ਵੇਖ ਲਉ ਜਨਾਬ! ਨਾਲੇ ਉਹ ਜਿਹੜੀ ਘੋੜੀ ਤੁਸੀ ਵੇਖ ਰਹੇ ਹੋ! ਦੂਰ ਖੇਤਾਂ ਵਿਚ ਘਾਹ ਚਰ ਰਹੀ ਹੈ, ਇਹ ਇਸ ਦੀ ਜੁੜਵਾਂ ਹੈ।” ਇਹ ਸੁਣਦਿਆਂ ਹੀ ਰਾਜੇ ਦੀਆਂ ਨਜ਼ਰਾਂ ਅੱਗੇ ਬਾਬੇ ਦਾ ਚਿਹਰਾ  ਘੁੰਮਣ ਲੱਗਾ। ਉਹ ਵਾਪਸ ਬਾਬੇ ਕੋਲ ਗਿਆ। ਉਸ ਨੇ ਬਾਬੇ ਦੀ ਬੜੀ ਪ੍ਰਸ਼ੰਸਾ ਕੀਤੀ। ਉਸ ਨੇ ਅਪਣੇ ਸਿਪਾਹ ਸਲਾਰਾਂ ਨੂੰ ਕਿਹਾ, “ਅੱਜ ਤੋਂ ਬਾਬਾ ਜੰਗਲ ਵਿਚ ਨਹੀਂ, ਸ਼ਹਿਰ ਦੇ ਬਾਹਰ ਬਾਹਰ ਇਕ ਪੱਕੇ ਘਰ ਵਿਚ ਰਹੇਗਾ। ਬਾਬੇ ਨੇ ਰਾਜੇ ਦਾ ਲੱਖ ਲੱਖ ਸ਼ੁਕਰੀਆ ਕੀਤਾ।

ਇਸੇ ਤਰ੍ਹਾਂ ਜਦੋਂ ਰਾਜਾ ਵਿਆਹ ਕਰਵਾ ਕੇ ਆਇਆ ਤਾਂ ਉਸ ਨੇ ਡੋਲੀ ਮਹਿਲੀਂ ਲਿਜਾਉਣ ਤੋਂ ਪਹਿਲਾਂ ਬਾਬਾ ਜੀ ਦੇ ਪੱਕੇ ਮਕਾਨ ਅੱਗੇ ਰੋਕ ਦਿਤੀ। ਫਿਰ ਬਾਬਾ ਜੀ ਨੂੰ ਵਿਆਹ ਕੇ ਲਿਆਂਦੀ ਹੋਈ ਰਾਣੀ ਬਾਰੇ ਕੁੱਝ ਦੱਸਣ ਲਈ ਕਿਹਾ। ਬਾਬਾ ਵਿਚਾਰਾ ਡਰ ਗਿਆ ਕਿ ਜੇ ਇਸ ਵਾਰ ਕੁਝ ਗ਼ਲਤ ਦੱਸ ਦਿਤਾ ਤਾਂ ਰਾਜਾ ਜ਼ਰੂਰ ਉਸ ਨੂੰ ਮਾਰ ਮੁਕਾਵੇਗਾ। ਉਸ ਨੇ ਰਾਜੇ ਨੂੰ ਕੁੱਝ ਵੀ ਦੱਸਣ ਤੋਂ ਨਾਂਹ ਕਰ ਦਿਤੀ ਪਰ ਰਾਜਾ ਸੀ ਕਿ ਜ਼ਿਦ 'ਤੇ ਅੜ ਗਿਆ। ਆਖ਼ਿਰਕਾਰ ਰਾਜੇ ਦੀ ਜ਼ਿਦ ਅੱਗੇ ਬਾਬਾ ਮਜਬੂਰ ਹੋ ਗਿਆ। ਬਾਬੇ ਨੇ ਬਿਨਤੀ ਕੀਤੀ ਕਿ ਉਸ ਨੂੰ ਡੋਲੀ ਨੇੜੇ ਛੱਡ ਕੇ ਕੁੱਝ ਦੇਰ ਲਈ, ਰਾਜਾ ਬਾਕੀ ਸਾਰੇ ਬਰਾਤੀਆਂ ਸਮੇਤ ਦੂਰ ਚਲੇ ਜਾਣ।

ਪਹਿਲਾਂ ਤਾਂ ਰਾਜਾ ਕੁੱਝ ਝਿਜਕਿਆ ਪਰ ਫਿਰ ਉਹ ਵੀ ਦੂਰ ਚਲਾ ਗਿਆ । ਜਦੋਂ ਡੋਲੀ ਕੋਲ ਬਾਬੇ ਨੂੰ ਬੈਠੇ ਨੂੰ ਕਾਫ਼ੀ ਦੇਰ ਹੋ ਗਈ ਤਾਂ ਡੋਲੀ ਵਿਚ ਬੈਠੀ ਨਵੀਂ ਵਿਆਹੀ ਰਾਣੀ ਨੂੰ ਮਹਿਸੂਸ ਹੋਇਆ ਕਿ ਕੁੱਝ ਦੇਰ ਤੋਂ ਬਾਹਰ ਸੰਨਾਟਾ ਕਿਉਂ ਹੋਇਆ ਹੈ? ਪਹਿਲਾਂ ਏਨਾ ਸ਼ੋਰ ਮਚਿਆ ਹੋਇਆ ਸੀ ਤੇ ਹੁਣ ਅਚਾਨਕ ਸਾਰੇ ਕਿਥੇ ਚਲੇ ਗਏ ਹਨ? ਉਸ ਨੇ  ਇਹ ਵੇਖਣ ਲਈ ਡੋਲੀ ਦਾ ਪਰਦਾ ਉਠਾਇਆ। ਵੇਖਿਆ ਤਾਂ ਬਾਬੇ ਤੋਂ ਇਲਾਵਾ ਉਥੇ ਕੋਈ ਵੀ ਨੇੜੇ ਨਹੀਂ ਸੀ। ਉਸਨੂੰ ਸਮਝ ਨਾ ਆਵੇ ਕਿ ਇਹ ਬੁੱਢਾ ਉਸ ਦੀ ਡੋਲੀ ਅੱਗੇ ਕਿਉਂ ਬਿਠਾਇਆ ਹੋਇਆ ਹੈ। ਵਾਰ ਵਾਰ ਅੱਖਾਂ ਨੂੰ ਫੇਰ ਕੇ ਵੇਖਣ ਵਾਲਾ ਬਾਬਾ ਉਸ ਨੂੰ ਬੜਾ ਅਜੀਬ ਜਿਹਾ ਲੱਗਾ।

ਉਹ ਸਮਝ  ਗਈ ਕਿ ਇਹ ਬਾਬਾ ਸੂਰਦਾਸ ਹੈ। ਸਮਾਂ ਟਪਾਉਣ ਲਈ ਰਾਣੀ ਨੇ ਕੁੱਝ ਖੇਡ ਖੇਡਣ ਦਾ ਮਨ ਬਣਾਇਆ। ਉਸ ਨੇ ਘਾਹ ਦੇ ਤਿਨਕੇ ਤੋੜ ਕੇ ਬਾਬੇ ਦੇ ਨੱਕ ਵਿਚ ਦੇਣੇ ਸ਼ੁਰੂ ਕਰ ਦਿਤੇ। ਬਾਬਾ ਜੀ ਦੇ ਨੱਕ ਵਿਚ ਖਾਰਸ਼ ਜਹੀ ਹੋਣ ਲੱਗੀ। ਉਸ ਨੇ ਹੱਥ ਨਾਲ ਹਟਾਇਆ ਪਰ ਰਾਣੀ ਨੇ ਹੋਰ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿਤਾ। ਜਦੋਂ ਰਾਣੀ ਹੱਦਾਂ ਬੰਨੇ ਟੱਪ ਗਈ ਤਾਂ ਬਾਬਾ ਕੁਰਲਾ ਉਠਿਆ ਤੇ ਬਚਾਅ ਵਾਸਤੇ  ਹਾਕਾਂ ਮਾਰਨ ਲੱਗਾ। ਸ਼ੋਰ ਸੁਣ ਕੇ ਰਾਜੇ ਸਮੇਤ ਬਰਾਤੀ ਵੀ ਬਾਬੇ ਕੋਲ ਪਹੁੰਚ ਗਏ। “ਮਹਾਰਾਜ, ਜੇ ਜਾਨ ਬਖ਼ਸ਼ੋ ਤਾਂ ਸੱਚ ਦੱਸਾਂ?” ਬਾਬਾ ਬੋਲਿਆ। ਰਾਜਾ ਦੇ ਮੂੰਹ ਤੋਂ ਪਸੀਨਾ ਛੁਟਣਾ ਸ਼ੁਰੂ ਹੋ ਗਿਆ। (ਚੱਲਦਾ)

ਆਲ੍ਹਣਾ, 433 ਫੇਜ਼ 9 ਮਾਹਲੀ। 
ਮੁਬਾਈਲ : 94171-73700

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement