ਅਖ਼ੀਰ ਬਾਬਾ ਬੋਲ ਉਠਿਆ... (ਭਾਗ 3)
Published : Oct 14, 2018, 5:15 pm IST
Updated : Oct 14, 2018, 5:15 pm IST
SHARE ARTICLE
Baba
Baba

ਹਿੰਮਤ ਕਰ ਕੇ ਉਸ ਨੇ ਬਾਬੇ ਨੂੰ ਸੱਚ ਦੱਸਣ ਲਈ ਕਿਹਾ.........

ਹਿੰਮਤ ਕਰ ਕੇ ਉਸ ਨੇ ਬਾਬੇ ਨੂੰ ਸੱਚ ਦੱਸਣ ਲਈ ਕਿਹਾ। “ਮਹਾਰਾਜ ਤੁਹਾਡੇ ਨਾਲ ਧੋਖਾ ਹੋਇਆ ਹੈ। ਮੰਨੋਂ ਭਾਵੇਂ ਨਾ ਪਰ ਇਹ ਰਾਣੀ ਖ਼ਾਨਦਾਨੀ ਨਹੀਂ। ਇਹ ਜ਼ਰੂਰ ਕੰਜਰਾਂ ਦੀ ਧੀ ਹੈ।” ਬਾਬਾ ਬੋਲਿਆ। ਰਾਜੇ ਨੇ ਇਕ ਵਾਰ ਤਾਂ ਬਾਬੇ ਨੂੰ ਮਾਰਨ ਲਈ ਤਲਵਾਰ ਕੱਢ ਲਈ ਪਰ ਫਿਰ ਉਸ ਨੇ ਅਪਣੇ ਗੁੱਸੇ 'ਤੇ ਕਾਬੂ ਪਾ ਲਿਆ। ਉਸ ਨੇ ਡੋਲੀ ਵਾਪਸ ਅਪਣੇ ਨਵੇਂ ਨਵੇਂ ਬਣੇ ਸਹੁਰਿਆਂ ਘਰ ਵਲ ਮੋੜ ਲਈ। ਉਥੇ ਪਹੁੰਚ ਕੇ ਅਪਣੇ ਸਹੁਰੇ ਨੂੰ ਜਾ ਪੁਛਿਆ ਕਿ ਉਸ ਨਾਲ ਵਿਆਹੀ  ਰਾਣੀ ਦਾ ਅਸਲੀ ਪਿਉ ਕੌਣ ਹੈ? ਇਹ ਸੁਣਦਿਆਂ ਉਸ ਦੇ ਸਹੁਰੇ ਨੇ ਜਵਾਈ ਨੂੰ ਮਾਰਨ ਲਈ ਤਲਵਾਰ ਕੱਢ ਲਈ। ਦੋਹਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ।

ਜਵਾਈ ਤਕੜਾ ਸੀ ਉਸ ਨੇ ਸਹੁਰੇ ਨੂੰ ਲੰਮੇ ਪਾ ਲਿਆ। ਜਦੋਂ ਉਸ ਦੇ ਗਲ 'ਤੇ ਤਲਵਾਰ ਮਾਰਨ ਲੱਗਾ ਤਾਂ ਉਸ ਦੀ ਸੱਸ ਵਿਚ ਆ ਪਈ। ਉਸ ਨੇ ਜਵਾਈ ਨੂੰ ਪਤੀ ਦੀ ਜਾਨ ਬਖ਼ਸ਼ਣ ਲਈ ਕਿਹਾ। “ਫਿਰ ਸੱਚ ਦੱਸੋ ਕਿ ਮੇਰੇ ਨਾਲ ਵਿਆਹੀ ਰਾਣੀ ਦਾ ਅਸਲੀ ਪਿਉ ਕੌਣ ਹੈ? ਨਹੀਂ ਤਾਂ ਮੈਂ ਇਸ ਨੂੰ ਜਾਨੋਂ ਮਾਰ ਦਿਆਂਗਾ। ਤੁਹਾਡੀ ਧੀ ਨੂੰ ਵੀ ਅੱਜ ਤੋਂ ਹੀ ਪੇਕੇ ਛੱਡ ਦਿਆਂਗਾ। ਹਾਂ, ਸੱਚ ਦੱਸ ਦਿਉਗੇ ਤਾਂ ਮੈਂ ਇਸ ਦੀ ਜਾਨ ਬਖ਼ਸ਼ ਦਿਆਂਗਾ। ਰਾਣੀ ਨੂੰ ਵੀ ਨਾਲ ਲੈ ਜਾਵਾਂਗਾ।”  “ਇਹ ਸੱਚ ਹੈ ਕਿ ਇਹ ਧੀ ਇਸ ਰਾਜੇ ਦੀ ਨਹੀਂ ਹੈ। ਅਸਲ ਵਿਚ ਮੈਂ ਕੰਜਰਾਂ ਦੀ ਧੀ ਸੀ। ਸੋਹਣੀ ਮੈਂ ਬਹੁਤ ਸੀ।

ਇਕ ਵਾਰ ਮੈਂ ਰਾਜੇ ਦੇ ਮਹਿਲੀਂ ਮੁਜਰਾ ਕਰਨ ਵਾਸਤੇ ਆਈ ਸੀ.. ਰਾਜੇ ਨੂੰ ਮੈਂ ਪਸੰਦ ਆ ਗਈ। ਮੇਰਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ। ਮੈਂ ਬਥੇਰੇ ਤਰਲੇ ਪਾਏ। ਮਿੰਨਤਾਂ ਕੀਤੀਆਂ। ਬਹੁਤ ਕਿਹਾ ਕਿ ਮੈਂ ਵਿਆਹੀ ਹੋਈ ਨਾਰੀ ਹਾਂ ਪਰ ਇਸ ਰਾਜੇ ਨੇ ਮੇਰੀ ਇਕ ਨਾ ਮੰਨੀ ਤੇ ਮੇਰੇ ਨਾਲ ਵਿਆਹ ਕਰ ਲਿਆ ਪਰ ਤਦ ਤਕ ਮੇਰੀ ਕੁੱਖ ਵਿਚ ਮੇਰੇ ਪਹਿਲੇ ਪਤੀ ਦੀ ਨਿਸ਼ਾਨੀ ਭਾਵ ਇਸ ਧੀ ਦਾ ਅੰਕੁਰ ਫੁਟ ਚੁੱਕਾ ਸੀ ਪਰ ਡਰਦੀ ਮਾਰੀ ਨੇ ਰਾਜੇ ਨਾਲ ਇਹ ਭੇਦ ਸਾਰੀ ਉਮਰ ਨਾ ਖੋਲ੍ਹਿਆ।” ਰਾਜੇ ਦੀ ਸੱਸ ਨੇ ਅਪਣੀ ਕਹਾਣੀ ਇੰਜ ਸੁਣਾਈ। ਇਸ ਤੋਂ ਬਾਅਦ ਉਸ ਨੇ ਰੋਣਾ ਸ਼ੁਰੂ ਕਰ ਦਿਤਾ।

ਇਹ ਗਾਥਾ ਸੁਣਦਿਆਂ ਰਾਜੇ ਦੀਆਂ ਅੱਖਾਂ ਅੱਗੇ ਤਾਂ ਹਨੇਰਾ ਛਾ ਗਿਆ ਪਰ ਉਸ ਦੀਆਂ ਨਜ਼ਰਾਂ ਵਿਚ ਬਾਬਾ ਲਗਾਤਾਰ ਘੁੰਮ ਰਿਹਾ ਸੀ। ਉਹ ਵਾਪਸ ਆਇਆ। ਉਸ ਨੇ ਬਾਬੇ ਦਾ ਇਕ ਵਾਰ ਸ਼ੁਕਰੀਆ ਅਦਾ ਕੀਤਾ ਕਿ ਉਸ ਨੇ ਕੰਜਰਾਂ ਦੀ ਧੀ ਨੂੰ ਇਸ ਮਹਿਲ ਦੀ ਰਾਣੀ ਬਣਨ ਤੋਂ ਬਚਾ ਲਿਆ ਜਿਸ ਨਾਲ ਉਸ ਦਾ ਖ਼ਾਨਦਾਨ ਕਲੰਕਿਤ ਹੋਣ ਤੋਂ ਬੱਚ ਗਿਆ। ਉਸ ਨੇ ਬਾਬੇ ਦੀ ਸਮਝਦਾਰੀ ਦੀ ਵੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਉਸ ਨੇ ਖ਼ੁਸ਼ ਹੋ ਕੇ ਸਿਪਾਹ ਸਲਾਰਾਂ ਨੂੰ ਕਿਹਾ, “ਬਾਬਾ ਜੀ ਨੂੰ ਹਰ ਮਹੀਨੇ ਕੁੱਝ ਪੈਸੇ ਵਗ਼ੈਰਾ ਵੀ ਦਿਤੇ ਜਾਇਆ ਕਰਨ, ਇਸ ਨੂੰ ਮੰਤਰੀਆਂ ਮਹਾਂ ਮੰਤਰੀਆਂ ਦੇ ਪੁਰਾਣੇ ਸ਼ਾਹੀ ਲਿਬਾਸ ਵੀ ਭੇਟ ਕੀਤੇ ਜਾਣ।” 

ਉਸ ਨੇ ਅਜੇ ਅਪਣਾ ਵਾਕ ਪੁਰਾ ਕੀਤਾ ਹੀ ਸੀ ਕਿ ਅਖ਼ੀਰ ਬਾਬਾ ਬੋਲ ਪਿਆ, “ਰਾਜਾ ਜੀ, ਜੇ ਜਾਨ ਬਖ਼ਸ਼ੋ ਤਾਂ ਇਕ ਸੱਚ ਹੋਰ ਸੁਣਾਵਾਂ!”ਰਾਜੇ ਨੇ ਕਿਹਾ, “ਮੈਂ ਤੇਰੇ 'ਤੇ ਬਹੁਤ ਖ਼ੁਸ਼ ਹਾਂ, ਇਕ ਨਹੀਂ ਦੋ ਕਹਿ।”“ਮਹਾਰਾਜ ਮੈਂ ਤੁਹਾਨੂੰ ਏਨੀਆਂ ਸੱਚੀਆਂ ਗੱਲਾਂ ਦੱਸੀਆਂ... ਤੁਹਾਡੇ ਘੋੜੇ ਬਾਰੇ ਦਸਿਆ... ਰਾਣੀ ਬਾਰੇ ਦਸਿਆ... ਤੁਹਾਡਾ ਏਨਾ ਕੁੱਝ ਸੰਵਾਰਿਆ ਪਰ ਤੁਸੀ ਮੇਰੀ ਸਹੀ ਕਦਰ ਨਾ ਪਾਈ। ਜੇ ਕੋਈ  ਹੋਰ ਰਾਜਾ ਹੁੰਦਾ ਤਾਂ ਉਹ ਖ਼ੁਦ ਮੈਨੂੰ ਅਪਣੀ ਗੱਦੀ 'ਤੇ ਬਿਠਾ ਦਿੰਦਾ। ਸੋ, ਰਾਜਾ ਜੀ ਮੰਨੋ ਚਾਹੇ ਨਾ ਮੰਨੋ ਪਰ ਖ਼ਾਨਦਾਨੀ ਰਾਜੇ ਤੁਸੀ ਵੀ ਨਹੀਂ। ਔਲਾਦ ਤੁਸੀ ਵੀ ਕਿਸੇ ਕਰਾੜ ਦੀ ਹੋ।” ਬਾਬਾ ਬੋਲਿਆ।

ਇਹ ਸੁਣਦਿਆਂ ਹੀ ਰਾਜਾ ਤਾਂ ਸੁੰਨ ਹੋ ਗਿਆ। ਉਸ ਨੂੰ ਪਤਾ ਸੀ ਕਿ ਜੋ ਬਾਬਾ ਕਹਿੰਦਾ ਹੈ, ਉਹ ਸੌ ਆਨੇ ਖਰਾ ਤੇ ਸੱਚਾ ਹੁੰਦਾ ਹੈ। ਉਸ ਨੇ ਮਹਿਲੀਂ ਜਾ ਕੇ ਅਪਣੀ ਮਾਂ ਤੋਂ ਜਦੋਂ ਪੁਛਿਆ ਤਾਂ ਰਾਜੇ ਦਾ ਰੰਗ ਪੀਲਾ ਪੈ ਗਿਆ ਕਿਉਂਕਿ ਉਸ ਦੀ ਮਾਂ ਅਸਲ ਵਿਚ ਕਰਾੜਾਂ ਦੀ ਹੀ ਧੀ ਸੀ ਤੇ ਉਸ ਦੇ ਪਿਉ ਨਾਲ ਵਿਆਹ ਤੋਂ ਪਹਿਲਾਂ ਵਿਆਹੀ ਹੋਣ ਕਰ ਕੇ ਉਹ ਵੀ ਉਸ ਦੀ ਕੁੱਖ ਵਿਚ ਹੀ ਆਇਆ ਸੀ।

ਉਸ ਤੋਂ ਬਾਅਦ ਉਸ ਰਾਜੇ ਨੂੰ ਅਕਲ ਆ ਗਈ। ਉਸ ਨੂੰ ਪਤਾ ਚਲ ਗਿਆ ਕਿ ਰਾਜਪਾਟ ਸਹੀ ਤੇ ਚੰਗੇ ਤਰੀਕੇ ਨਾਲ ਚਲਾਉਣ ਵਾਸਤੇ ਅਕਲ ਵਾਲੇ ਬਾਬੇ ਦਾ ਸਾਥ ਬਹੁਤ ਜ਼ਰੂਰੀ ਹੈ। ਸੋ, ਉਸ ਨੇ ਬਾਬੇ ਨੂੰ ਹਮੇਸ਼ਾ ਵਾਸਤੇ ਅਪਣੇ ਸ਼ਾਹੀ ਦਰਬਾਰ ਵਿਚ ਅਪਣਾ ਮੁੱਖ ਸਲਾਹਕਾਰ ਰੱਖ ਲਿਆ ਪਰ ਸਾਡੇ ਸਿਆਸਤਦਾਨਾਂ ਨੂੰ ਪਤਾ ਨਹੀਂ ਕਦੋਂ ਅਕਲ ਆਏਗੀ?  (ਸਮਾਪਤ )

ਆਲ੍ਹਣਾ, 433 ਫੇਜ਼ 9 ਮਾਹਲੀ। 
ਮੁਬਾਈਲ : 94171-73700

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement