Poet Munawwar Rana: ਨਹੀਂ ਰਹੇ ਉੱਘੇ ਸ਼ਾਇਰ ਮੁਨੱਵਰ ਰਾਣਾ; ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Published : Jan 15, 2024, 8:03 am IST
Updated : Jan 15, 2024, 8:26 am IST
SHARE ARTICLE
Renowned Urdu Poet Munawwar Rana Dies At 71
Renowned Urdu Poet Munawwar Rana Dies At 71

ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏਬਰੇਲੀ, ਉੱਤਰ ਪ੍ਰਦੇਸ਼ ਵਿਚ ਹੋਇਆ ਸੀ।

Poet Munawwar Rana: ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੇ 71 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ ਪਿਛਲੇ ਕੁੱਝ ਸਮੇਂ ਤੋਂ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਲਖਨਊ ਵਿਚ ਇਲਾਜ ਅਧੀਨ ਸਨ। ਮੁਨੱਵਰ ਰਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਹਾਲਾਂਕਿ ਉਨ੍ਹਾਂ ਨੇ ਸਰਕਾਰ ਤੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਅਪਣਾ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। ਮੁਨੱਵਰ ਰਾਣਾ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਗਲੇ ਦਾ ਕੈਂਸਰ ਸੀ। ਉਨ੍ਹਾਂ ਦੀ ਧੀ ਸੋਮਿਆ ਨੇ ਦਸਿਆ ਕਿ ਰਾਣਾ ਦਾ ਉਨ੍ਹਾਂ ਦੀ ਇੱਛਾ ਅਨੁਸਾਰ ਸੋਮਵਾਰ ਨੂੰ ਲਖਨਊ 'ਚ ਸਸਕਾਰ ਕੀਤਾ ਜਾਵੇਗਾ। ਰਾਣਾ ਅਪਣੇ ਪਿੱਛੇ ਪਤਨੀ, ਪੰਜ ਧੀਆਂ ਅਤੇ ਇਕ ਪੁੱਤਰ ਛੱਡ ਗਏ ਹਨ।

ਰਾਣਾ ਦੇ ਪੁੱਤਰ ਤਬਰੇਜ਼ ਰਾਣਾ ਨੇ ਦਸਿਆ, ''ਉਹ ਬੀਮਾਰੀ ਕਾਰਨ ਕਈ ਦਿਨਾਂ ਤੋਂ ਹਸਪਤਾਲ 'ਚ ਦਾਖਲ ਸੀ। ਉਨ੍ਹਾਂ ਨੂੰ ਪਹਿਲਾਂ ਲਖਨਊ ਦੇ ਮੇਦਾਂਤਾ ਅਤੇ ਫਿਰ ਐਸਜੀਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਐਤਵਾਰ ਰਾਤ ਕਰੀਬ 11 ਵਜੇ ਆਖ਼ਰੀ ਸਾਹ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏਬਰੇਲੀ, ਉੱਤਰ ਪ੍ਰਦੇਸ਼ ਵਿਚ ਹੋਇਆ ਸੀ। ਉਹ ਉਰਦੂ ਸਾਹਿਤ ਵਿਚ ਅਪਣੇ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਹਨ। 2014 ਵਿਚ ਉਨ੍ਹਾਂ ਨੂੰ ‘ਸ਼ਾਹਦਾਬਾ’ ਕਵਿਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀ ਸ਼ਾਇਰੀ ਬਹੁਤ ਹੀ ਸਰਲ ਸ਼ਬਦਾਂ 'ਤੇ ਆਧਾਰਿਤ ਹੁੰਦੀ ਸੀ, ਜਿਸ ਕਾਰਨ ਉਹ ਆਮ ਲੋਕਾਂ ਵਿਚ ਹਰਮਨ ਪਿਆਰਾ ਹੋ ਜਾਂਦਾ ਸੀ।

ਕਈ ਨਾਮਵਰ ਸ਼ਖਸੀਅਤਾਂ ਨੇ ਮੁਨੱਵਰ ਰਾਣਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਸ ਨੂੰ ਅਮੀਰ ਖੁਸਰੋ ਅਵਾਰਡ, ਮੀਰ ਤਕੀ ਮੀਰ ਅਵਾਰਡ, ਗਾਲਿਬ ਅਵਾਰਡ, ਡਾ. ਜ਼ਾਕਿਰ ਹੁਸੈਨ ਅਵਾਰਡ ਅਤੇ ਸਰਸਵਤੀ ਸਮਾਜ ਅਵਾਰਡ ਸਮੇਤ ਕਈ ਸਨਮਾਨਾਂ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।

ਭਾਰਤ ਦੇ ਪ੍ਰਸਿੱਧ ਕਵੀਆਂ ਵਿਚ ਗਿਣੇ ਜਾਣ ਵਾਲੇ ਮੁਨੱਵਰ ਰਾਣਾ ਦੀ ਕਵਿਤਾ "ਮਾਂ" ਦਾ ਉਰਦੂ ਸਾਹਿਤ ਦੀ ਦੁਨੀਆਂ ਵਿਚ ਇਕ ਵੱਖਰਾ ਸਥਾਨ ਹੈ। ਦੁਨੀਆਂ ਭਰ ਵਿਚ ਅਜਿਹੇ ਲੋਕ ਹਨ ਜੋ ਉਰਦੂ ਸ਼ਾਇਰੀ ਦੀ ਮਸ਼ਹੂਰ ਸ਼ਖਸੀਅਤ ਰਾਣਾ ਦੀ ਸ਼ਾਇਰੀ ਨੂੰ ਪਸੰਦ ਕਰਦੇ ਹਨ। ਸਟੇਜਾਂ 'ਤੇ ਮੁਨੱਵਰ ਰਾਣਾ ਦੀ ਹਾਜ਼ਰੀ ਬਹੁਤ ਖਾਸ ਸੀ। ਰੰਗਮੰਚ ਦੇ ਸਮਾਗਮਾਂ ਵਿਚ ਮਾਂ ਬਾਰੇ ਉਸ ਦੀ ਸ਼ਾਇਰੀ ਤੋਂ ਬਿਨਾਂ ਕੋਈ ਵੀ ਕਵੀ ਸੰਮੇਲਨ ਜਾਂ ਮੁਸ਼ਾਇਰਾ ਪੂਰਾ ਨਹੀਂ ਹੁੰਦਾ ਸੀ। ਇਸ ਦੇ ਨਾਲ ਹੀ ਉਸ ਦੀਆਂ ਰਚਨਾਵਾਂ ਵਿਚ ਧੀਆਂ ਦੇ ਦੁੱਖ ਅਤੇ ਮੁਹਾਜਿਰ ਵਰਗੇ ਵਿਸ਼ਿਆਂ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

 (For more Punjabi news apart from Renowned Urdu Poet Munawwar Rana Dies At 71, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement