ਬ੍ਰਾਹਮਣ ਦੇ ਪੁੱਤਰ ਨੇ ਕਿਹਾ, ''ਜੇ ਤੁਹਾਨੂੰ ਮੇਰੀ ਸਲਾਹ ਨਹੀਂ ਚਾਹੀਦੀ ਤਾਂ ਮੈਨੂੰ ਵਾਪਸ ਕਰ ਦਿਉ ਅਤੇ ਅਪਣਾ ਪੈਸਾ ਲੈ ਜਾਉ..........
ਬ੍ਰਾਹਮਣ ਦੇ ਪੁੱਤਰ ਨੇ ਕਿਹਾ, ''ਜੇ ਤੁਹਾਨੂੰ ਮੇਰੀ ਸਲਾਹ ਨਹੀਂ ਚਾਹੀਦੀ ਤਾਂ ਮੈਨੂੰ ਵਾਪਸ ਕਰ ਦਿਉ ਅਤੇ ਅਪਣਾ ਪੈਸਾ ਲੈ ਜਾਉ। ਜੇ ਅਪਣਾ ਪੈਸਾ ਵਾਪਸ ਚਾਹੀਦੈ ਤਾਂ ਤੁਹਾਨੂੰ ਇਹ ਲਿਖ ਕੇ ਦੇਣਾ ਪਵੇਗਾ ਕਿ ਤੁਹਾਡਾ ਪੁੱਤਰ ਕਦੇ ਮੇਰੀ ਸਲਾਹ ਤੇ ਅਮਲ ਨਹੀਂ ਕਰੇਗਾ ਅਤੇ ਜਿਥੇ ਵੀ ਲੋਕ ਲੜ ਰਹੇ ਹੋਣਗੇ, ਉਥੇ ਉਹ ਜ਼ਰੂਰ ਖੜਾ ਰਹੇਗਾ ਅਤੇ ਲੜਾਈ ਵੇਖੇਗਾ।'' ਗਵਾਂਢੀਆਂ ਅਤੇ ਰਾਹਗੀਰਾਂ ਨੇ ਬ੍ਰਾਹਮਣ ਦਾ ਪੱਖ ਲਿਆ। ਸੇਠ ਨੇ ਤੁਰਤ ਬ੍ਰਾਹਮਣ ਦੇ ਕਹੇ ਅਨੁਸਾਰ ਲਿਖਿਆ, ਉਸ ਉਤੇ ਦਸਤਖ਼ਤ ਕੀਤੇ ਅਤੇ ਪੈਸਾ ਵਾਪਸ ਲੈ ਲਿਆ। ਉਹ ਖ਼ੁਸ਼ ਸੀ ਕਿ ਏਨੀ ਆਸਾਨੀ ਨਾਲ ਉਸ ਨੇ ਅਪਣੇ ਪੁੱਤਰ ਦੇ ਮੂਰਖਤਾ ਭਰੇ ਸੌਦੇ ਨੂੰ ਰੱਦ ਕਰ ਦਿਤਾ।
ਉਥੋਂ ਦੇ ਰਾਜਾ ਦੀਆਂ ਦੋ ਰਾਣੀਆਂ ਸਨ ਅਤੇ ਦੋਵੇਂ ਹੀ ਇਕ-ਦੂਜੇ ਨੂੰ ਫੁੱਟੀ ਅੱਖ ਨਹੀਂ ਭਾਉਂਦੀਆਂ ਸਨ। ਹੋਰ ਤਾਂ ਹੋਰ ਉਨ੍ਹਾਂ ਦੀਆਂ ਦਾਸੀਆਂ ਵੀ ਇਕ-ਦੂਜੀ ਨੂੰ ਦੁਸ਼ਮਣ ਸਮਝਦੀਆਂ ਸਨ। ਅਪਣੀਆਂ ਮਾਲਕਣਾਂ ਵਾਂਗ ਉਹ ਵੀ ਝਗੜੇ ਦਾ ਕੋਈ ਮੌਕਾ ਹੱਥ ਤੋਂ ਨਹੀਂ ਜਾਣ ਦਿੰਦੀਆਂ ਸਨ। ਇਕ ਦਿਨ ਦੋਹਾਂ ਰਾਣੀਆਂ ਨੇ ਅਪਣੀ ਇਕ ਇਕ ਦਾਸੀ ਨੂੰ ਹੱਟੀ ਭੇਜਿਆ। ਦੋਵੇਂ ਦਾਸੀਆਂ ਇਕੋ ਦੁਕਾਨ ਤੇ ਗਈਆਂ ਅਤੇ ਦੋਹਾਂ ਨੇ ਕੱਦੂ ਲੈਣਾ ਚਾਹਿਆ। ਦੁਕਾਨ ਤੇ ਇਕ ਹੀ ਕੱਦੂ ਸੀ ਅਤੇ ਦੋਵੇਂ ਉਸ ਨੂੰ ਅਪਣੀ ਰਸੋਈ ਲਈ ਖ਼ਰੀਦਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਝਗੜਨਾ ਸ਼ੁਰੂ ਕਰ ਦਿਤਾ।
ਉਧਰ ਤੋਂ ਲੰਘਦੇ ਹੋਏ ਸੇਠ ਦੇ ਲੜਕੇ ਨੇ ਦਾਸੀਆਂ ਨੂੰ ਝਗੜਦੇ ਵੇਖਿਆ ਤਾਂ ਉਸ ਨੂੰ ਅਪਣੇ ਪਿਤਾ ਅਤੇ ਬ੍ਰਾਹਮਣ ਦੇ ਪੁੱਤਰ ਨਾਲ ਕੀਤਾ ਵਾਅਦਾ ਯਾਦ ਅਇਆ ਅਤੇ ਉਹ ਉਨ੍ਹਾਂ ਦਾ ਝਗੜਾ ਵੇਖਣ ਲਈ ਰੁਕ ਗਿਆ। ਗੁੱਥਮਗੁੱਥਾ ਦਾਸੀਆਂ ਨੇ ਇਕ-ਦੂਜੀ ਦੇ ਵਾਲ ਪੁੱਟ ਸੁੱਟੇ ਅਤੇ ਤਾੜ-ਤਾੜ ਲੱਤਾਂ-ਮੁੱਕੇ ਵਰ੍ਹਾਉਣ ਲਗੀਆਂ। ਇਕ ਦਾਸੀ ਨੇ ਸੇਠ ਦੇ ਪੁੱਤਰ ਨੂੰ ਵੇਖ ਕੇ ਕਿਹਾ, ''ਤੁਸੀ ਗਵਾਹ ਹੋ, ਇਸ ਨੇ ਮੈਨੂੰ ਮਾਰਿਆ ਹੈ।'' (ਚੱਲਦਾ)