ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ
Published : Mar 1, 2019, 7:48 pm IST
Updated : Mar 1, 2019, 7:49 pm IST
SHARE ARTICLE
Mantar Singh Brar and Charanjit Sharma
Mantar Singh Brar and Charanjit Sharma

ਕੋਟਕਪੂਰਾ : 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ...

ਕੋਟਕਪੂਰਾ : 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਦੋਸ਼ 'ਚ ਐਸਆਈਟੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਵਲੋਂ ਜ਼ਿਲ੍ਹਾ ਅਦਾਲਤ 'ਚ ਜ਼ਮਾਨਤ ਲਈ ਦਿਤੀ ਅਰਜ਼ੀ 'ਤੇ ਅੱਜ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਉਕਤ ਫ਼ੈਸਲਾ ਕੱਲ 'ਤੇ ਪਾ ਦਿਤਾ ਹੈ। ਹੁਣ ਜ਼ਮਾਨਤ 'ਤੇ 2 ਮਾਰਚ ਯਾਈ ਕਿ ਅੱਜ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ 'ਚ ਜੇਲ 'ਚ ਬੰਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ 'ਤੇ ਵੀ 6 ਮਾਰਚ ਨੂੰ ਸੁਣਵਾਈ ਹੋਣੀ ਹੈ। ਅੱਜ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੀਆਂ ਐਸਆਈਟੀ ਵਲੋਂ ਦਲੀਲਾਂ ਦਿੰਦਿਆਂ ਜ਼ਿਲ੍ਹਾ ਅਟਾਰਨੀ ਰਜਨੀਸ਼ ਅਸ਼ੋਕਾ ਅਤੇ ਸਹਾਇਕ ਜ਼ਿਲ੍ਹਾ ਅਟਾਰਨੀ ਪੰਕਜ਼ ਤਨੇਜਾ ਨੇ ਦਸਿਆ ਕਿ 14 ਅਕਤੂਬਰ ਨੂੰ ਘਟਨਾ ਵਾਲੇ ਦਿਨ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਮੁਕੱਦਮਾ ਨੰਬਰ 129 ਦਰਜ ਕੀਤਾ ਸੀ ਪਰ ਉਸ ਤੋਂ ਬਾਅਦ ਚਰਨਜੀਤ ਸ਼ਰਮਾ ਦੀ ਜਿਪਸੀ ਉੱਪਰ ਫ਼ਰਜ਼ੀ ਫ਼ਾਇਰਿੰਗ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪਹਿਲਾਂ ਧਰਨਾਕਾਰੀਆਂ ਵਲੋਂ ਪੁਲਿਸ ਉਪਰ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਦੀ ਜਿਪਸੀ ਉਪਰ ਫ਼ਾਇਰਿੰਗ ਕਰਨ ਵਾਲੀ ਮਨਘੜਤ ਕਹਾਣੀ ਜਨਤਕ ਹੋ ਚੁੱਕੀ ਹੈ, ਕਿਉਂਕਿ ਪਹਿਲਾਂ ਉਕਤ ਜਿਪਸੀ ਦੇ ਡਰਾਈਵਰ ਗੁਰਨਾਮ ਸਿੰਘ ਨੇ ਅਪਣੇ ਬਿਆਨਾਂ 'ਚ ਜਿਪਸੀ ਉਪਰ ਕੋਈ ਫ਼ਾਇਰਿੰਗ ਨਾ ਹੋਣ ਦੀ ਗੱਲ ਮੰਨੀ ਤੇ ਫਿਰ ਫ਼ਰਜ਼ੀ ਫ਼ਾਇਰਿੰਗ ਕਰਨ ਵਾਲੀ ਡਰਾਮੇਬਾਜ਼ੀ ਸਾਹਮਣੇ ਆਈ। 
ਜਿਸ ਥਾਂ ਉਪਰ ਲਿਜਾ ਕੇ ਅਪਣੇ ਤੌਰ 'ਤੇ ਫ਼ਾਇਰਿੰਗ ਕੀਤੀ ਗਈ, ਉਸ ਥਾਂ ਦਾ ਪਤਾ ਲਾ ਲਿਆ ਗਿਆ ਹੈ ਅਤੇ ਉਹ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ ਤੇ ਬੰਦੂਕ ਦਾ ਮਾਲਕ ਵੀ ਇਕਬਾਲੀਆ ਬਿਆਨ ਦਰਜ ਕਰਵਾ ਚੁੱਕਾ ਹੈ। ਐਸਆਈਟੀ ਵਲੋਂ ਆਏ ਸਤਿੰਦਰਪਾਲ ਸਿੰਘ ਐਸਐਸਪੀ ਕਪੂਰਥਲਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੁਣ ਜ਼ਿਲ੍ਹਾ ਅਦਾਲਤ ਚਰਨਜੀਤ ਸ਼ਰਮਾ ਦੀ ਜ਼ਮਾਨਤੀ ਅਰਜ਼ੀ ਬਾਰੇ ਕੱਲ ਫ਼ੈਸਲਾ ਸੁਣਾਵੇਗੀ। 
ਇਕ ਹੋਰ ਖ਼ਬਰ ਅਨੁਸਾਰ ਸਾਬਕਾ ਸੰਸਦੀ ਸਕੱਤਰ ਤੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਵੀ ਬਲੈਂਕਡ ਬੇਲ ਲਈ ਜ਼ਿਲ੍ਹਾ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਮਨਤਾਰ ਬਰਾੜ ਨੇ ਅਪਣੀ ਅਰਜ਼ੀ 'ਚ ਆਖਿਆ ਹੈ ਕਿ ਉਸ ਨੂੰ ਐਸਆਈਟੀ ਵਲੋਂ ਗ੍ਰਿਫ਼ਤਾਰ ਕਰ ਲੈਣ ਦਾ ਖਦਸ਼ਾ ਹੈ, ਜਿਸ ਕਰਕੇ ਉਸਨੂੰ ਬਲੈਂਕਡ ਬੇਲ ਦਿਤੀ ਜਾਵੇ। ਜ਼ਿਲ੍ਹਾ ਅਦਾਲਤ ਨੇ ਇਸ ਅਰਜ਼ੀ ਸਬੰਧੀ ਸਰਕਾਰ ਤੋਂ ਪੁਲਿਸ ਰਾਹੀਂ 5 ਮਾਰਚ ਨੂੰ ਰੀਕਾਰਡ ਮੰਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement