
ਅਜਿਹਾ ਇਸ ਲਈ ਕਿਉਂ ਕਿ ਇਸ ਦੀ ਕੋਈ ਖਾਸ ਮਿਆਰ ਹੁਣ ਤਕ ਇੰਡਸਟਰੀ ਵਿਚ ਤੈਅ ਨਹੀਂ
ਨਵੀਂ ਦਿੱਲੀ: ਸੋਨਾ ਚਾਂਦੀ ਖਰੀਦਣ ਵਾਲਿਆਂ ਲਈ ਸਾਲ 2020 ਦਾ ਪਹਿਲਾ ਦਿਨ ਖੁਸ਼ਖਬਰੀ ਲੈ ਕੇ ਆਇਆ ਹੈ। ਰੁਪਏ ਵਿਚ ਮਜ਼ਬੂਤੀ ਦੀ ਵਜ੍ਹਾ ਨਾਲ 1 ਜਨਵਰੀ 2020 ਨੂੰ ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆਈ ਹੈ। ਬੁੱਧਵਾਰ ਨੂੰ ਦਿੱਲੀ ਸਰਫ਼ਰਾ ਬਜ਼ਾਰ ਵਿਚ 10 ਗ੍ਰਾਮ ਸੋਨੇ ਦਾ ਭਾਅ 131 ਰੁਪਏ ਘਟ ਗਿਆ ਹੈ। ਉੱਥੇ ਹੀ ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 590 ਰੁਪਏ ਘਟ ਗਈ ਹੈ।
Silverਦਸ ਦਈਏ ਕਿ ਸਾਲ 2019 ਦੇ ਆਖਰੀ ਦਿਨ ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਸੀ। 31 ਦਸੰਬਰ 2019 ਨੂੰ 10 ਗ੍ਰਾਮ ਸੋਨੇ ਦੀਆਂ ਕੀਮਤਾਂ 256 ਰੁਪਏ ਅਤੇ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 494 ਰੁਪਏ ਤਕ ਵਧ ਗਈਆਂ ਸਨ। ਬੁੱਧਵਾਰ ਨੂੰ ਦਿੱਲੀ ਸਰਫਰਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ 39949 ਰੁਪਏ ਘਟ ਕੇ 39,818 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆਈ ਹੈ।
Goldਇਕ ਕਿਲੋਗ੍ਰਾਮ ਚਾਂਦੀ ਦੀਆਂ ਕੀਮਤਾਂ 48,245 ਰੁਪਏ ਤੋਂ ਘਟ ਕੇ 47, 655 ਰੁਪਏ ਹੋ ਗਈ। HDFC ਸਕਿਊਰਿਟੀ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਦਸਿਆ ਕਿ ਨਵੇਂ ਸਾਲ ਵਿਚ ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 6 ਪੈਸੇ ਮਜ਼ਬੂਤ ਹੋਇਆ ਹੈ। ਰੁਪਏ ਵਿਚ ਮਜ਼ਬੂਤੀ ਕਾਰਨ ਸੋਨੇ ਵਿਚ ਕਮਜ਼ੋਰੀ ਆਈ ਹੈ। ਉਹਨਾਂ ਨੇ ਕਿਹਾ ਕਿ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਗਲੋਬਰ ਮਾਰਕਿਟ ਵਿਚ ਟ੍ਰੈਡਿੰਗ ਦੀ ਅਣਹੋਂਧ ਵਿਚ ਸੋਨੇ ਦੀਆਂ ਕੀਮਤਾਂ ਵਿਚ ਮੁਨਾਫ਼ਾਖੋਰੀ ਦੇਖਣ ਨੂੰ ਮਿਲੀ।
Goldਹਰ ਜਵੈਲਰੀ ਤੇ ਮੇਕਿੰਗ ਚਾਰਜ ਅਲੱਗ-ਅਲੱਗ ਹੁੰਦਾ ਹੈ ਇਸ ਦੀ ਸਭ ਤੋਂ ਖਾਸ ਵਜ੍ਹਾ ਹੈ ਕਿ ਹਰ ਗਹਿਣਿਆਂ ਦੀ ਬਨਾਵਟ ਅਤੇ ਕਟਿੰਗ ਅਤੇ ਫਿਨਿਸ਼ਿੰਗ ਵੱਖ-ਵੱਖ ਹੁੰਦੀ ਹੈ। ਜੋ ਗਹਿਣੇ ਮਸ਼ੀਨ ਦੁਆਰਾ ਬਣਾਏ ਜਾਂਦੇ ਹਨ ਉਹਨਾਂ ਦੀ ਕੀਮਤ ਹੱਥਾਂ ਨਾਲ ਬਣਾਏ ਗਏ ਗਹਿਣਿਆਂ ਮੁਕਾਬਲੇ ਘਟ ਹੁੰਦੀ ਹੈ। ਮੇਕਿੰਗ ਚਾਰਜ ਦੋ ਤਰ੍ਹਾਂ ਨਾਲ ਤੈਅ ਹੁੰਦੇ ਹਨ ਜਾਂ ਤਾਂ ਸੋਨੇ ਦੀ ਕੀਮਤ ਤੇ ਪ੍ਰਤੀਸ਼ਤ ਜਾਂ ਪ੍ਰਤੀ ਗ੍ਰਾਮ ਸੋਨੇ ਤੇ ਫਲੈਟ ਮੇਕਿੰਗ ਚਾਰਜ। ਕਈ ਸੁਨਿਆਰੇ ਗਾਹਕਾਂ ਦੇ ਕਹਿਣ ਤੇ ਮੇਕਿੰਗ ਚਾਰਜ ਘਟ ਦਿੱਤੇ ਹਨ।
Silver ਅਜਿਹਾ ਇਸ ਲਈ ਕਿਉਂ ਕਿ ਇਸ ਦੀ ਕੋਈ ਖਾਸ ਮਿਆਰ ਹੁਣ ਤਕ ਇੰਡਸਟਰੀ ਵਿਚ ਤੈਅ ਨਹੀਂ ਕੀਤਾ ਗਿਆ ਹੈ। ਸੋਨੇ ਦੀ ਸ਼ੁੱਧਤਾ ਨੂੰ ਮਾਪਣ ਲਈ ਸਭ ਤੋਂ ਮਹੱਤਵਪੂਰਣ ਪੈਮਾਨਾ ਕੈਰੇਟ ਹੈ। ਕੈਰਟ ਜਿੰਨੀ ਉੱਚੀ ਹੋਵੇਗੀ, ਸੋਨਾ ਉੰਨਾ ਹੀ ਸਸਤਾ ਹੋਵੇਗਾ। ਵਧੇਰੇ ਕੈਰਟ ਦਾ ਅਰਥ ਹੈ ਵਧੇਰੇ ਕੀਮਤ। ਇਸੇ ਤਰ੍ਹਾਂ, ਘੱਟ ਕੈਰੇਟ, ਸਸਤਾ ਸੋਨਾ। ਕਈ ਵਾਰ ਗਹਿਣੇ ਸੋਨੇ ਦੇ ਗਹਿਣੇ ਖਰੀਦਣ ਵੇਲੇ ਗਾਹਕਾਂ ਤੋਂ 24 ਕੈਰਟ ਲੈਂਦੇ ਹਨ।
ਇਹ ਯਾਦ ਰੱਖੋ ਕਿ 24 ਕੈਰਟ ਵਿਚ ਕੋਈ ਸੋਨੇ ਦੇ ਗਹਿਣੇ ਨਹੀਂ ਬਣ ਸਕਦੇ ਕਿਉਂਕਿ 24 ਕੈਰਟ ਦਾ ਸੋਨਾ ਬਹੁਤ ਠੋਸ ਧਾਤ ਦੇ ਰੂਪ ਵਿਚ ਹੈ, ਇਸ ਲਈ ਇਸ ਨੂੰ ਪਿਘਲਦੇ ਹੋਏ ਗਹਿਣਿਆਂ ਨੂੰ ਬਣਾਉਣਾ ਬਹੁਤ ਮੁਸ਼ਕਲ ਹੈ। ਸੋਨੇ ਦੇ ਗਹਿਣੇ ਆਮ ਤੌਰ 'ਤੇ 22 ਕੈਰੇਟ ਦੇ ਬਣੇ ਹੁੰਦੇ ਹਨ। ਇਸ ਗੁਣਵੱਤਾ ਵਾਲੇ ਸੋਨੇ ਦੇ ਗਹਿਣਿਆਂ ਵਿਚ 91.66 ਪ੍ਰਤੀਸ਼ਤ ਸੋਨਾ ਹੈ। ਸੋਨੇ ਦੇ ਗਹਿਣਿਆਂ ਨੂੰ ਮਜ਼ਬੂਤ ਬਣਾਉਣ ਲਈ ਇਸ ਵਿਚ ਕਈ ਵਾਰ ਜ਼ਿੰਕ, ਤਾਂਬਾ ਅਤੇ ਚਾਂਦੀ ਸ਼ਾਮਲ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।