ਹੋ ਜਾਓ ਤਿਆਰ, ਸਰਕਾਰ ਨੇ ਕਰ ਦਿੱਤੇ ਵੱਡੇ ਬਦਲਾਅ, ਆਮ ਲੋਕਾਂ ’ਤੇ ਸਿੱਧਾ ਅਸਰ!
Published : Jan 1, 2020, 12:03 pm IST
Updated : Jan 1, 2020, 12:03 pm IST
SHARE ARTICLE
New rules everything changed in india from 1st january know here
New rules everything changed in india from 1st january know here

ਅੱਜ ਤੋਂ ਸਿਰਫ਼ EMV ਚਿਪ ਵਾਲੇ ਡੈਬਿਟ ਕਾਰਡ ਹੀ ਹੋਣਗੇ।

ਨਵੀਂ ਦਿੱਲੀ: ਅੱਜ ਯਾਨੀ 1 ਜਨਵਰੀ 2020 ਤੋਂ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਆਮ ਆਦਮੀ ਦੀ ਜੇਬ ਤੇ ਅਸਰ ਪਾਉਣ ਵਾਲੇ ਕਈ ਨਿਯਮ ਲਾਗੂ ਹੋ ਗਏ ਹਨ। 1 ਜਨਵਰੀ 2020 ਤੋਂ ਤੁਹਾਨੂੰ ਐਨਈਐਫਟੀ ਦੁਆਰਾ ਲੈਣ-ਦੇਣ ਤੇ ਫ਼ੀਸ ਨਹੀਂ ਦੇਣੀ ਪਵੇਗੀ। ਉੱਥੇ ਅੱਜ ਤੋਂ ਸਿਰਫ਼ EMV ਚਿਪ ਵਾਲੇ ਡੈਬਿਟ ਕਾਰਡ ਹੀ ਹੋਣਗੇ। ਅੱਜ ਤੋਂ SBI ਦਾ ਸਿਰਫ EMV ਚਿਪ ਵਾਲੇ ਡੈਬਿਟ ਕਾਰਡ ਹੀ ਚਲਣਗੇ।

PhotoPhotoਪੁਰਾਣੇ ਮੈਗਨੇਟਿਕ ਏਟੀਐਮ-ਡੈਬਿਟ ਕਾਰਡ ਨੂੰ ਬਦਲਣ ਦੀ ਆਖਰੀ ਤਰੀਕ 31 ਦਸੰਬਰ 2019 ਸੀ। ਅੱਜ ਤੋਂ ਹੁਣ ਬੈਂਕਾਂ ਵਿਚ NEFT ਦੁਆਰਾ ਲੈਣ-ਦੇਣ ਤੇ ਫ਼ੀਸ ਨਹੀਂ ਦੇਣੀ ਪਵੇਗੀ। NEFT ਵੀ ਹੁਣ ਹਫ਼ਤੇ ਦੇ ਸੱਤੇ ਦਿਨ 24 ਘੰਟਿਆਂ ਲਈ ਹੋਵੇਗਾ। ਭਾਰਤ ਬਿਲ ਪੇਮੈਂਟ ਸਿਸਟਮ ਨਾਲ ਪ੍ਰੀਪੇਡ ਛੱਡ ਕੇ ਸਾਰੇ ਬਿਲਾਂ ਦਾ ਭੁਗਤਾਨ ਕੀਤਾ ਜਾ ਸਕੇਗਾ। 1 ਜਨਵਰੀ ਤੋਂ ਪੀਐਫ ਨਾਲ ਜੁੜੇ ਨਿਯਮ ਆਸਾਨ ਹੋ ਗਏ ਹਨ।

PhotoPhoto ਨਵੇਂ ਨਿਯਮਾਂ ਤਹਿਤ ਉਹ ਕੰਪਨੀਆਂ ਵੀ ਪੀਐਫ ਦੇ ਦਾਇਰੇ ਵਿਚ ਹੇਵੇਗੀ। ਜਿੱਥੇ 10 ਕਰਮਚਾਰੀ ਹਨ। ਕਰਮਚਾਰੀ ਹੀ ਪੀਐਫ ਦਾ ਤੈਅ ਕਰ ਸਕਣਗੇ। ਪੈਨਸ਼ਨ ਫੰਡ ਨਾਲ ਕੱਢਵਾਉਣੇ ਸੰਭਵ ਹੋਣਗੇ। SBI ਨਾਲ ਰੈਪੋ ਰੇਟ ਨਾਲ ਜੁੜੇ ਕਰਜ਼ ਦੀ ਵਿਆਜ਼ 0.25 ਫ਼ੀਸਦੀ ਤਕ ਘਟਾਇਆ ਗਿਆ ਹੈ। ਨਵੀਆਂ ਦਰਾਂ ਦਾ ਫ਼ਾਇਦਾ ਪੁਰਾਣੇ ਗਾਹਕਾਂ ਨੂੰ ਵੀ ਅੱਜ ਤੋਂ ਮਿਲੇਗਾ। ਸੋਨੇ ਚਾਂਦੀ ਦੇ ਗਹਿਣਿਆਂ ਤੇ ਹਾਲਮਾਰਕਿੰਗ ਜ਼ਰੂਰੀ ਹੋ ਗਈ ਹੈ।

PhotoPhotoਹਾਲਾਂਕਿ ਗ੍ਰਾਮੀਣ ਇਲਾਕਿਆਂ ਵਿਚ 1 ਸਾਲ ਤਕ ਛੋਟ ਰਹੇਗੀ। ਇਸ ਨਾਲ ਗਹਿਣਿਆਂ ਦੀਆਂ ਕੀਮਤਾਂ ਵੀ ਘਟ ਸਕਦੀਆਂ ਹਨ। ਅੱਜ ਤੋਂ ਰੂਪੇ ਕਾਰਡ ਅਤੇ UPI ਤੋਂ ਲੈਣ ਦੇਣ ਤੇ ਕਿਸੇ ਤਰ੍ਹਾਂ ਦਾ ਮਰਚੈਟ ਡਿਸਕਾਉਂਟ ਰੇਟ ਫ਼ੀਸ ਨਹੀਂ ਲੱਗੇਗੀ। ਜੇ ਕਿਸੇ ਬਿਜ਼ਨੈਸ ਦਾ ਟਰਨਓਵਰ 50 ਕਰੋੜ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਹਰ ਸਾਲ ਵਿਚ ਇਹ ਦੋ ਡਿਜ਼ੀਟਲ ਪੇਮੈਂਟ ਆਪਸ਼ਨ ਰੱਖਣੇ ਹੋਣਗੇ। ਉਹ ਅਪਣੇ ਗਾਹਕਾਂ ਨੂੰ ਇਸ ਦੁਆਰਾ ਪੇਮੈਂਟ ਤੇ ਕਿਸੇ ਤਰ੍ਹਾਂ ਦਾ MDR ਫ਼ੀਸ ਨਹੀਂ ਵਸੂਲ ਕਰੇਗਾ।

PhotoPhotoਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ ਨੇ ਆਧਾਰ ਨਾਲ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਰੀਕ ਵਧਾ ਕੇ 31 ਮਾਰਚ 2020 ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਤਰੀਕ 31 ਦਸੰਬਰ 2019 ਸੀ। ਨਹੀਂ ਤਾਂ 1 ਜਨਵਰੀ ਤੋਂ ਪੈਨ ਕਾਰਡ ਦੀ ਕੋਈ ਮਿਆਦ ਨਾ ਹੁੰਦੀ। ਹੁਣ ਇਸ ਦੇ ਲਈ ਮਾਰਚ 2020 ਤਕ ਦਾ ਸਮਾਂ ਮਿਲਿਆ ਹੈ। ਬੀਮਾ ਰੈਗੁਲੇਟਰ IRDAI ਨੇ ਚੇਂਜ਼ ਲਿੰਕਡ ਅਤੇ ਨਾਨ ਲਿੰਕਡ ਜੀਵਨ ਬੀਮਾ ਪਾਲਿਸੀ ਵਿਚ ਬਦਲਾਅ ਦਾ ਐਲਾਨ ਕੀਤਾ ਹੈ।

ਇਸ ਨਾਲ ਪ੍ਰੀਮੀਅਮ ਮਹਿੰਗਾ ਹੋਵੇਗਾ। ਉੱਥੇ ਹੀ ਐਲਆਈਸੀ ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਤੇ ਲੱਗਣ ਵਾਲੇ ਚਾਰਜ ਨੂੰ ਵੀ ਖਤਮ ਕਰਨ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਏਟੀਐਮ ਨਾਲ ਕੈਸ਼ ਕਢਵਾਉਣ ਦੇ ਨਿਯਮ ਵਿਚ ਵੱਡਾ ਬਦਲਾਅ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਗਾਹਕਾਂ ਨੂੰ ਹੁਣ ਰਾਤ ਨੂੰ ਏਟੀਐਮ ਨਾਲ ਕੈਸ਼ ਕਢਵਾਉਣ ਸਮੇਂ ਖਾਤੇ ਨਾਲ ਜੁੜੇ ਨੰਬਰ ਵਾਲਾ ਮੋਬਾਇਲ ਨਾਲ ਹੀ ਰੱਖਣਾ ਹੋਵੇਗਾ।

ਬੈਂਕ ਨੇ ਰਾਤ 8 ਵਜੇ ਤੋਂ 8 ਵਜੇ ਤਕ ਏਟੀਐਮ ਤੋਂ 10 ਹਜ਼ਾਰ ਰੁਪਏ ਨਾਲ ਵਧ ਕੈਸ਼ ਕੱਢਣ ਲਈ OTP ਬੈਸਡ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। 15 ਜਨਵਰੀ ਤੋਂ ਬਾਅਦ ਐਨਐਚ ਤੋਂ ਗੁਜ਼ਰਨ ਵਾਲੀਆਂ ਗੱਡੀਆਂ ਵਿਚ ਫਾਸਟੈਗ ਜ਼ਰੂਰੀ ਹੋਵੇਗਾ। 1 ਕਰੋੜ ਫਾਸਟੈਗ ਜਾਰੀ ਹੋਏ ਹਨ। ਫਾਸਟੈਗ ਨਾ ਹੋਣ ਤੇ ਦੁਗਣਾ ਟੈਕਸ ਪਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement