
ਚੋਣ ਵਰ੍ਹੇ ਨੂੰ ਵੇਖਦੇ ਹੋਏ ਜਿਸਦੀ ਉਮੀਦ ਸੀ ਉਹੀ ਹੋਇਆ। ਮੋਦੀ ਸਰਕਾਰ ਨੇ ਮੱਧਵਰਤੀ ਬਜਟ ਵਿਚ ਸੈਲਰੀਡ ਕਲਾਸ, ਪੈਂਸ਼ਨਰਾਂ, ਸੀਨੀਅਰ ਨਾਗਰਿਕਾਂ ਅਤੇ ਛੋਟੇ...
ਨਵੀਂ ਦਿੱਲੀ : ਚੋਣ ਵਰ੍ਹੇ ਨੂੰ ਵੇਖਦੇ ਹੋਏ ਜਿਸਦੀ ਉਮੀਦ ਸੀ ਉਹੀ ਹੋਇਆ। ਮੋਦੀ ਸਰਕਾਰ ਨੇ ਮੱਧਵਰਤੀ ਬਜਟ ਵਿਚ ਸੈਲਰੀਡ ਕਲਾਸ, ਪੈਂਸ਼ਨਰਾਂ, ਸੀਨੀਅਰ ਨਾਗਰਿਕਾਂ ਅਤੇ ਛੋਟੇ ਵਪਾਰੀਆਂ ਨੂੰ ਵੱਡਾ ਤੋਹਫ਼ਾ ਦਿਤਾ ਹੈ। ਪਿਊਸ਼ ਗੋਇਲ ਨੇ ਟੈਕਸ ਫ਼ਰੀ ਆਮਦਨ ਦੀ ਮਿਆਦ ਵਧਾਕੇ ਦੁੱਗਣੀ ਕਰ ਦਿਤੀ। ਹੁਣ 2.5 ਲੱਖ ਰੁਪਏ ਦੀ ਥਾਂ 5 ਲੱਖ ਰੁਪਏ ਤੱਕ ਦੀ ਕਮਾਈ 'ਤੇ ਕੋਈ ਟੈਕਸ ਨਹੀਂ ਲੱਗੇਗਾ। ਗੋਇਲ ਨੇ ਕਿਹਾ ਕਿ ਇਸ ਟੈਕਸ ਛੋਟ ਦਾ ਫ਼ਾਇਦਾ 3 ਕਰੋਡ਼ ਮੱਧ ਵਰਗ ਦੇ ਕਰਦਾਤਾਵਾਂ ਨੂੰ ਮਿਲੇਗਾ।
Budget 2019
ਇਸ ਦੇ ਨਾਲ ਹੀ, ਪਿਛਲੇ ਬਜਟ ਵਿਚ ਲਿਆਏ ਗਏ ਸਟੈਂਡਰਡ ਕਟੌਤੀ ਦੀ ਮਿਆਦ ਵੀ 40 ਹਜ਼ਾਰ ਰੁਪਏ ਤੋਂ ਵਧਾਕੇ 50 ਹਜ਼ਾਰ ਰੁਪਏ ਕਰ ਦਿਤੀ ਗਈ। ਇੰਨਾ ਹੀ ਨਹੀਂ, ਬੈਂਕ ਅਤੇ ਡਾਕਖਾਨਾ ਡਿਪਾਜ਼ਿਟ ਜਮ੍ਹਾਂ 'ਤੇ 10 ਹਜ਼ਾਰ ਦੀ ਥਾਂ ਹੁਣ 40 ਹਜ਼ਾਰ ਰੁਪਏ ਤੱਕ ਦਾ ਵਿਆਜ ਟੈਕਸ ਮੁਫ਼ਤ ਹੋ ਗਿਆ ਹੈ। ਰੈਂਟਲ ਆਮਦਨ 'ਤੇ TDS ਦੀ ਮਿਆਦ ਨੂੰ 1.80 ਲੱਖ ਰੁਪਏ ਤੋਂ ਵਧਾ ਕੇ 2.40 ਲੱਖ ਰੁਪਏ ਕੀਤਾ ਗਿਆ ਹੈ।
Piyush Goyal
ਪਿਊਸ਼ ਗੋਇਲ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਮੱਧ ਵਰਗ 'ਤੇ ਟੈਕਸ ਦਾ ਬੋਝ ਘਟਾਉਣਾ ਹਮੇਸ਼ਾ ਤੋਂ ਸਾਡੀ ਅਗੇਤ ਰਿਹਾ ਹੈ। ਗੋਇਲ ਨੇ ਕਿਹਾ ਕਿ ਪਿਛਲੇ ਸਾਲ ਸਾਰੇ I - T ਰਿਟਰਨ ਵਿਚੋਂ 99.54 ਫ਼ੀ ਸਦੀ ਨੂੰ ਤੁਰਤ ਬਿਨਾਂ ਕਿਸੇ ਸਕਰੂਟਨੀ ਦੇ ਸਵੀਕਾਰ ਕਰ ਲਿਆ ਗਿਆ। ਵਿਤ ਮੰਤਰੀ ਨੇ ਕਿਹਾ ਕਿ ਟੈਕਸ ਕੁਲੈਕਸ਼ਨ ਵਧਿਆ ਹੈ। ਦਾਖਲ ਕੀਤੇ ਜਾਣ ਵਾਲੇ ਰਿਟਰਨ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਅਸੀਂ ਰਾਸ਼ਟਰ ਉਸਾਰੀ ਦੀ ਪ੍ਰਿਕਿਰਿਆ ਵਿਚ ਟੈਕਸ ਭੁਗਤਾਨ ਕਰਤਾ ਦੇ ਯੋਗਦਾਨ ਲਈ ਉਨ੍ਹਾਂ ਨੂੰ ਧੰਨਵਾਦ ਦੇਣਾ ਚਾਹਾਂਗੇ।
Piyush Goyal
ਗੋਇਲ ਨੇ ਕਿਹਾ ਹੈ ਕਿ ਇਸ ਪ੍ਰਸਤਾਵਿਤ ਟੈਕਸ ਰਿਫਾਰਮਸ ਤੋਂ ਬਾਅਦ ਸਾਲਾਨਾ 5 ਲੱਖ ਰੁਪਏ ਤੱਕ ਦੀ ਆਮਦਨੀ ਵਾਲੇ ਇੰਡੀਵਿਜੁਅਲ ਟੈਕਸਪੇਅਰਸ ਨੂੰ ਫੁਲ ਟੈਕਸ ਰੀਬੇਟ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਪ੍ਰਾਵਿਡੈਂਟ ਫੰਡਸ ਅਤੇ ਨਿਰਧਾਰਿਤ ਇਕਵਿਟੀਜ਼ ਵਿਚ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 6.5 ਲੱਖ ਰੁਪਏ ਤੱਕ ਦੀ ਕੁੱਲ ਆਮਦਨੀ 'ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।
Tax Slabs
ਬਹਰਹਾਲ, ਬਜਟ ਭਾਸ਼ਣ ਵਿਚ ਇਹ ਨਹੀਂ ਦੱਸਿਆ ਗਿਆ ਕਿ ਅਖੀਰ 5 ਲੱਖ ਤੱਕ ਦਾ ਇਨਕਮ ਟੈਕਸ ਮੁਫ਼ਤ ਹੋਣ ਤੋਂ ਬਾਅਦ ਕੀ 5 ਤੋਂ 10 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨੀ 'ਤੇ 20 ਫ਼ੀ ਸਦੀ ਟੈਕਸ ਅਤੇ 10 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ 'ਤੇ 30 ਫ਼ੀ ਸਦੀ ਟੈਕਸ ਦਾ ਮੌਜੂਦਾ ਸਲੈਬ ਹੀ ਲਾਗੂ ਰਹੇਗਾ ਜਾਂ ਇਹਨਾਂ ਵਿਚ ਕੋਈ ਬਦਲਾਅ ਹੋਵੇਗਾ ? ਜੇਕਰ ਮੌਜੂਦਾ ਟੈਕਸ ਸਲੈਬਸ ਵਿਚੋਂ ਸਿਰਫ਼ 5 ਲੱਖ ਰੁਪਏ ਤੱਕ ਦੇ ਸਲੈਬਸ ਨੂੰ ਹਟਾ ਦਿਤਾ ਜਾਵੇ ਤਾਂ ਨਵਾਂ ਟੈਕਸ ਸਲੈਬਸ ਕੁੱਝ ਇਸ ਤਰ੍ਹਾਂ ਹੋਵੇਗਾ।