Interim Budget 2024: ਅੰਤਰਿਮ ਬਜਟ ਪੇਸ਼ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ
Published : Feb 1, 2024, 1:58 pm IST
Updated : Feb 1, 2024, 1:58 pm IST
SHARE ARTICLE
Interim Budget 2024 Impacts on Share Markets
Interim Budget 2024 Impacts on Share Markets

ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦੁਪਹਿਰ ਦੇ ਕਾਰੋਬਾਰ 'ਚ 139.37 ਅੰਕ ਡਿੱਗ ਕੇ 71,612.74 ਅੰਕ 'ਤੇ ਆ ਗਿਆ।

Interim Budget 2024: ਅੰਤਰਿਮ ਬਜਟ ਪੇਸ਼ ਹੋਣ ਤੋਂ ਬਾਅਦ ਵੀਰਵਾਰ ਨੂੰ ਦੁਪਹਿਰ ਦੇ ਕਾਰੋਬਾਰ 'ਚ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦੁਪਹਿਰ ਦੇ ਕਾਰੋਬਾਰ 'ਚ 139.37 ਅੰਕ ਡਿੱਗ ਕੇ 71,612.74 ਅੰਕ 'ਤੇ ਆ ਗਿਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 33.15 ਅੰਕ ਡਿੱਗ ਕੇ 21,692.55 ਅੰਕ 'ਤੇ ਬੰਦ ਹੋਇਆ। ਬੇਹੱਦ ਅਸਥਿਰ ਵਪਾਰ ਵਿਚ, ਦੋਵਾਂ ਸੂਚਕਾਂਕ ਨੇ ਥੋੜ੍ਹੇ ਸਮੇਂ ਵਿਚ ਵਾਪਸੀ ਕੀਤੀ। ਸੈਂਸੈਕਸ 91.52 ਅੰਕ ਵਧ ਕੇ 71,843.63 ਅੰਕਾਂ 'ਤੇ ਅਤੇ ਨਿਫਟੀ 17.95 ਅੰਕਾਂ ਦੇ ਵਾਧੇ ਨਾਲ 21,743.65 ਅੰਕਾਂ 'ਤੇ ਕਾਰੋਬਾਰ ਕਰਦਾ ਰਿਹਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੈਂਸੈਕਸ ਕੰਪਨੀਆਂ 'ਚ ਅਲਟਰਾਟੈੱਕ ਸੀਮੈਂਟ, ਲਾਰਸਨ ਐਂਡ ਟੂਬਰੋ ਵਿਪਰੋ ਅਤੇ ਬਜਾਜ ਫਾਈਨਾਂਸ ਦੇ ਸ਼ੇਅਰਾਂ 'ਚ ਸੱਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਮਾਰੂਤੀ ਪਾਵਰ ਗਰਿੱਡ ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਸੰਸਦ 'ਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ 'ਚ ਪਿਛਲੇ 10 ਸਾਲਾਂ 'ਚ ਵੱਡੇ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲੇ ਹਨ।

(For more Punjabi news apart from Interim Budget 2024 Impacts on Share Markets, stay tuned to Rozana Spokesman)

Tags: union budget

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement