Interim Budget 2024: ਨਿਰਮਲਾ ਸੀਤਾਰਮਨ ਨੇ ਖੋਲ੍ਹਿਆ ਬਜਟ ਦਾ ਪਿਟਾਰਾ; ਆਮਦਨ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ
Published : Feb 1, 2024, 11:00 am IST
Updated : Feb 1, 2024, 1:40 pm IST
SHARE ARTICLE
Interim Budget 2024 Updates
Interim Budget 2024 Updates

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਪਣੇ ਕਾਰਜਕਾਲ ਦਾ ਛੇਵਾਂ ਬਜਟ ਪੇਸ਼ ਕੀਤਾ ਹੈ।

Interim Budget 2024: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਆਖਰੀ ਬਜਟ 2.0 ਨਵੀਂ ਸੰਸਦ 'ਚ ਅੱਜ ਯਾਨੀ ਵੀਰਵਾਰ ਨੂੰ ਆਮ ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਗਿਆ ਹੈ। ਇਹ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿਚ ਹੋਣੀਆਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ 'ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਪਣੇ ਕਾਰਜਕਾਲ ਦਾ ਛੇਵਾਂ ਬਜਟ ਪੇਸ਼ ਕੀਤਾ ਹੈ।

ਅਸੀਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕੀਤਾ: ਨਿਰਮਲਾ ਸੀਤਾਰਮਨ

ਬਜਟ ਭਾਸ਼ਣ ਸ਼ੁਰੂ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਦੇਸ਼ ਦੇ ਲੋਕ ਭਵਿੱਖ ਵੱਲ ਦੇਖ ਰਹੇ ਹਨ। ਉਹ ਆਸਵੰਦ ਹਨ। ਅਸੀਂ ਪੀਐਮ ਮੋਦੀ ਦੀ ਅਗਵਾਈ ਵਿਚ ਅੱਗੇ ਵਧ ਰਹੇ ਹਾਂ। ਜਦੋਂ ਪੀਐਮ ਮੋਦੀ ਨੇ 2014 ਵਿਚ ਕੰਮ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੀਆਂ ਚੁਣੌਤੀਆਂ ਸਨ। ਲੋਕ ਹਿੱਤ ਵਿਚ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦਿਤੇ ਗਏ ਹਨ। ਦੇਸ਼ ਵਿਚ ਇਕ ਨਵਾਂ ਉਦੇਸ਼ ਅਤੇ ਉਮੀਦ ਪੈਦਾ ਹੋਈ ਹੈ। ਜਨਤਾ ਨੇ ਸਾਨੂੰ ਦੂਜੀ ਵਾਰ ਸਰਕਾਰ ਲਈ ਚੁਣਿਆ ਹੈ। ਅਸੀਂ ਵਿਆਪਕ ਵਿਕਾਸ ਬਾਰੇ ਗੱਲ ਕੀਤੀ। ਸਾਰਿਆਂ ਦੇ ਸਹਿਯੋਗ, ਸਾਰਿਆਂ ਦੇ ਭਰੋਸੇ ਅਤੇ ਸਾਰਿਆਂ ਦੀ ਕੋਸ਼ਿਸ਼ ਦੇ ਮੰਤਰ ਨਾਲ ਅੱਗੇ ਵਧੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਹਰ ਘਰ ਜਲ, ਸਭ ਨੂੰ ਬਿਜਲੀ, ਗੈਸ, ਵਿੱਤੀ ਸੇਵਾਵਾਂ ਅਤੇ ਬੈਂਕ ਖਾਤੇ ਖੋਲ੍ਹਣ ਲਈ ਕੰਮ ਕੀਤਾ ਗਿਆ ਹੈ। ਭੋਜਨ ਸੰਬੰਧੀ ਚਿੰਤਾਵਾਂ ਦਾ ਹੱਲ ਕੀਤਾ ਗਿਆ ਹੈ। 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਇਆ ਗਿਆ ਹੈ। ਬੁਨਿਆਦੀ ਲੋੜਾਂ ਪੂਰੀਆਂ ਹੋ ਗਈਆਂ ਹਨ, ਜਿਸ ਕਾਰਨ ਪੇਂਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਵਧੀ ਹੈ। ਭਾਰਤ 2047 ਤਕ ਇਕ ਵਿਕਸਤ ਦੇਸ਼ ਬਣ ਜਾਵੇਗਾ। ਅਸੀਂ ਲੋਕਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕੀਤਾ ਹੈ। ਸਰਕਾਰ ਨੇ 20 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਹੈ। ਗਰੀਬ ਕਲਿਆਣ ਯੋਜਨਾ ਤਹਿਤ ਖਾਤਿਆਂ ਵਿਚ 34 ਲੱਖ ਕਰੋੜ ਭੇਜੇ ਗਏ।

ਕਿਸਾਨਾਂ ਤੋਂ ਲੈ ਕੇ ਔਰਤਾਂ ਅਤੇ ਨੌਜਵਾਨਾਂ ਤੇ ਜ਼ੋਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਆਦਿਵਾਸੀ ਭਾਈਚਾਰੇ ਤਕ ਪਹੁੰਚਣਾ ਹੈ। ਅਸੀਂ ਵਿਸ਼ੇਸ਼ ਕਬੀਲਿਆਂ ਲਈ ਵਿਸ਼ੇਸ਼ ਸਕੀਮਾਂ ਲੈ ਕੇ ਆਏ ਹਾਂ। ਬੁਨਿਆਦੀ ਢਾਂਚੇ ਦੇ ਵਿਕਾਸ ਨੇ ਰਫ਼ਤਾਰ ਫੜੀ ਹੈ। ਸਰਕਾਰੀ ਸਕੀਮਾਂ ਲੋਕਾਂ ਤਕ ਪਹੁੰਚ ਰਹੀਆਂ ਹਨ। ਸਰਕਾਰ ਗਰੀਬੀ ਦੂਰ ਕਰਨ ਲਈ ਕੰਮ ਕਰ ਰਹੀ ਹੈ। ਸਰਕਾਰ ਨੇ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਹੈ। ਪੇਂਡੂ ਵਿਕਾਸ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਜਲ ਯੋਜਨਾ ਰਾਹੀਂ ਹਰ ਘਰ ਤਕ ਪਾਣੀ ਪਹੁੰਚਾਇਆ ਜਾ ਰਿਹਾ ਹੈ।

78 ਲੱਖ ਸਟ੍ਰੀਟ ਵੈਂਡਰਾਂ ਨੂੰ ਮਦਦ ਦਿਤੀ ਗਈ ਹੈ। ਕਿਸਾਨਾਂ ਦੇ ਸਸ਼ਕਤੀਕਰਨ 'ਤੇ ਜ਼ੋਰ ਦਿਤਾ ਗਿਆ ਹੈ। 4 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ 11.8 ਕਰੋੜ ਲੋਕਾਂ ਨੂੰ ਵਿੱਤੀ ਮਦਦ ਮਿਲੀ ਹੈ। ਆਮ ਲੋਕਾਂ ਦੇ ਜੀਵਨ ਵਿਚ ਤਬਦੀਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਨੌਜਵਾਨਾਂ ਦੇ ਸਸ਼ਕਤੀਕਰਨ 'ਤੇ ਵੀ ਕੰਮ ਕੀਤਾ ਗਿਆ ਹੈ। ਤਿੰਨ ਹਜ਼ਾਰ ਨਵੀਆਂ ਆਈ.ਟੀ.ਆਈਜ਼ ਖੋਲ੍ਹੀਆਂ ਗਈਆਂ ਹਨ। 54 ਲੱਖ ਨੌਜਵਾਨਾਂ ਨੂੰ ਸਿਖਲਾਈ ਦਿਤੀ ਗਈ ਹੈ। ਏਸ਼ਿਆਈ ਖੇਡਾਂ ਵਿਚ ਭਾਰਤੀ ਨੌਜਵਾਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ। ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਕਰਾਰ ਦਿਤਾ ਗਿਆ ਹੈ। ਸੰਸਦ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣ ਲਈ ਕਾਨੂੰਨ ਲਿਆਂਦਾ ਗਿਆ ਹੈ।

2014 ਵਿਚ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ ਦੇਸ਼: ਵਿੱਤ ਮੰਤਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਵਿਕਾਸ ਪ੍ਰੋਗਰਾਮਾਂ ਨੇ ਰਿਕਾਰਡ ਸਮੇਂ ਵਿਚ ਸਾਰਿਆਂ ਲਈ ਮਕਾਨ, ਹਰ ਘਰ ਲਈ ਪਾਣੀ, ਸਾਰਿਆਂ ਲਈ ਬਿਜਲੀ, ਸਾਰਿਆਂ ਲਈ ਰਸੋਈ ਗੈਸ ਅਤੇ ਸਾਰਿਆਂ ਲਈ ਬੈਂਕ ਖਾਤਿਆਂ ਰਾਹੀਂ ਹਰ ਘਰ ਅਤੇ ਵਿਅਕਤੀ ਨੂੰ ਖੁਸ਼ਹਾਲ ਬਣਾਇਆ ਹੈ। ਸਾਡੀ ਸਰਕਾਰ ਸਰਬ-ਪੱਖੀ, ਸਰਬ-ਸਾਂਝੇ ਅਤੇ ਸਰਵ ਵਿਆਪਕ ਵਿਕਾਸ ਲਈ ਕੰਮ ਕਰ ਰਹੀ ਹੈ। ਸਾਡੇ ਨੌਜਵਾਨ ਨੂੰ ਵਰਤਮਾਨ ਵਿਚ ਮਾਣ ਹੈ ਅਤੇ ਉੱਜਵਲ ਭਵਿੱਖ ਵਿਚ ਆਸ ਅਤੇ ਵਿਸ਼ਵਾਸ ਹੈ। ਪਿਛਲੇ 10 ਸਾਲਾਂ ਵਿਚ ਭਾਰਤੀ ਅਰਥਵਿਵਸਥਾ ਵਿਚ ਬੇਮਿਸਾਲ ਬਦਲਾਅ ਆਇਆ ਹੈ। 2014 ਵਿਚ ਦੇਸ਼ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਕਾਰ ਨੇ ਉਨ੍ਹਾਂ ਚੁਣੌਤੀਆਂ 'ਤੇ ਕਾਬੂ ਪਾਇਆ ਅਤੇ ਲੋਕ ਹਿਤੈਸ਼ੀ ਸੁਧਾਰ ਕੀਤੇ ਗਏ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਜਾਣਗੇ ਦੋ ਕਰੋੜ ਹੋਰ ਘਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਦੇਸ਼ ਦੀ ਅਰਥਵਿਵਸਥਾ ਸਹੀ ਦਿਸ਼ਾ 'ਚ ਹੈ। ਸਾਡੀ ਸਰਕਾਰ ਦਾ ਧਿਆਨ ਪਾਰਦਰਸ਼ੀ ਸ਼ਾਸਨ 'ਤੇ ਹੈ। ਵਿੱਤ ਮੰਤਰੀ ਨੇ 20 ਮਿੰਟ ਤਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਗਿਣਾਈਆਂ ਅਤੇ ਭਾਰਤ ਦੇ ਵਿਕਾਸ ਦੀ ਗਤੀ ਬਾਰੇ ਚਰਚਾ ਕੀਤੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਗਲੇ 5 ਸਾਲਾਂ ਵਿਚ ਪੇਂਡੂ ਖੇਤਰਾਂ ਵਿਚ ਦੋ ਕਰੋੜ ਹੋਰ ਘਰ ਬਣਾਏ ਜਾਣਗੇ।

ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿਤੀ ਜਾਵੇਗੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਸਰਵਾਈਕਲ ਕੈਂਸਰ ਨੂੰ ਰੋਕਣ ਲਈ ਯਤਨ ਕੀਤੇ ਜਾਣਗੇ, ਇਸ ਲਈ ਟੀਕਾਕਰਨ ਹੋਵੇਗਾ। ਕਿਸਾਨਾਂ ਦੀ ਆਮਦਨ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ। ਮਿਸ਼ਨ ਇੰਦਰਧਨੁਸ਼ ਵਿਚ ਟੀਕਾਕਰਨ ਵਧਾਇਆ ਜਾਵੇਗਾ। ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਇਸ ਦੇ ਲਈ ਕਮੇਟੀ ਬਣਾਏਗੀ। 9 ਤੋਂ 14 ਸਾਲ ਤਕ ਦੀਆਂ ਲੜਕੀਆਂ ਨੂੰ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਫਸਲਾਂ 'ਤੇ ਨੈਨੋ ਡੀਏਪੀ ਦੀ ਵਰਤੋਂ ਕੀਤੀ ਜਾਵੇਗੀ। ਡੇਅਰੀ ਵਿਕਾਸ ਦੇ ਖੇਤਰ ਵਿਚ ਚੰਗਾ ਕੰਮ ਕੀਤਾ ਜਾਵੇਗਾ। ਡੇਅਰੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 1361 ਮੰਡੀਆਂ ਨੂੰ ਈ-ਨਾਮ ਨਾਲ ਜੋੜਿਆ ਜਾਵੇਗਾ। ਅਸੀਂ ਅਗਲੇ 5 ਸਾਲਾਂ ਵਿਚ ਵਿਕਾਸ ਦੀ ਇਕ ਨਵੀਂ ਪਰਿਭਾਸ਼ਾ ਤਿਆਰ ਕਰਾਂਗੇ। ਆਸ਼ਾ ਭੈਣਾਂ ਨੂੰ ਵੀ ਆਯੁਸ਼ਮਾਨ ਯੋਜਨਾ ਦਾ ਲਾਭ ਦਿਤਾ ਜਾਵੇਗਾ। ਤੇਲ ਬੀਜਾਂ 'ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿਤੀ ਜਾਵੇਗੀ। ਕਰੀਬ 1 ਕਰੋੜ ਔਰਤਾਂ 'ਲਖਪਤੀ ਦੀਦੀ' ਬਣੀਆਂ ਹਨ, ਹੁਣ 3 ਕਰੋੜ 'ਲਖਪਤੀ ਦੀਦੀ' ਬਣਾਉਣ ਦਾ ਟੀਚਾ ਹੈ।

ਤਿੰਨ ਨਵੇਂ ਰੇਲ ਕੋਰੀਡੋਰ ਹੋਣਗੇ ਸ਼ੁਰੂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਹਰ ਕਿਸੇ ਨੂੰ ਪੱਕੇ ਮਕਾਨ ਦਿਤੇ ਜਾਣਗੇ। ਸਕਿੱਲ ਇੰਡੀਆ ਵਿਚ 1.47 ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿਤੀ ਗਈ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ। ਮੱਛੀ ਉਤਪਾਦਨ ਦੁੱਗਣਾ ਹੋ ਗਿਆ ਹੈ। ਪੀਐਮ ਮੋਦੀ ਨੇ ਜੈ ਅਨੁਸੰਧਾਨ ਦਾ ਨਾਅਰਾ ਦਿਤਾ ਹੈ। ਇਸ ਨੂੰ ਸਾਕਾਰ ਕਰਨ ਲਈ ਕਦਮ ਚੁੱਕੇ ਜਾਣਗੇ। ਪਿਛਲੇ 4 ਸਾਲਾਂ ਵਿਚ ਆਰਥਿਕ ਵਿਕਾਸ ਵਿਚ ਤੇਜ਼ੀ ਆਈ ਹੈ। ਯੁਵਾ ਸ਼ਕਤੀ ਤਕਨੀਕ ਯੋਜਨਾ ਬਣਾਵੇਗੀ। ਤਿੰਨ ਰੇਲ ਕੋਰੀਡੋਰ ਸ਼ੁਰੂ ਕੀਤੇ ਜਾਣਗੇ। ਯਾਤਰੀ ਟਰੇਨਾਂ ਦੇ ਸੰਚਾਲਨ ਵਿਚ ਸੁਧਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਤਹਿਤ ਕੰਮ ਤੇਜ਼ ਕੀਤਾ ਜਾਵੇਗਾ। ਮਾਲ ਢੁਆਈ ਦਾ ਪ੍ਰਾਜੈਕਟ ਵੀ ਵਿਕਸਤ ਕੀਤਾ ਜਾਵੇਗਾ। 40 ਹਜ਼ਾਰ ਆਮ ਰੇਲ ਕੋਚਾਂ ਨੂੰ ਵੰਦੇ ਭਾਰਤ ਵਿਚ ਬਦਲਿਆ ਜਾਵੇਗਾ। ਹਵਾਈ ਅੱਡਿਆਂ ਦੀ ਗਿਣਤੀ ਵਧੀ ਹੈ। ਹਵਾਬਾਜ਼ੀ ਕੰਪਨੀਆਂ ਇਕ ਹਜ਼ਾਰ ਜਹਾਜ਼ਾਂ ਦੇ ਆਰਡਰ ਦੇ ਕੇ ਅੱਗੇ ਵਧ ਰਹੀਆਂ ਹਨ।

ਜੀਡੀਪੀ ਦੇ ਨਵੇਂ ਅਰਥ ਸਮਝਾਏ

ਵਿੱਤ ਮੰਤਰੀ ਨੇ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਦਾ ਇਕ ਹੋਰ ਅਰਥ ਕੱਢਿਆ ਹੈ। ਉਨ੍ਹਾਂ ਨੇ ਇਸ ਨੂੰ ਗਵਰਨੈਂਸ (ਗੁਡ ਗਵਰਨੈਂਸ), ਵਿਕਾਸ (ਡਿਵੈਲਪਮੈਂਟ) ਅਤੇ ਕਾਰਗੁਜ਼ਾਰੀ (ਪਰਫਾਰਮੈਂਸ) ਕਰਾਰ ਦਿਤਾ ਹੈ।

ਚਾਰ 'ਜਾਤਾਂ' ਦਾ ਕੀਤਾ ਜ਼ਿਕਰ

ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਚਾਰ ਜਾਤੀਆਂ' ਦੇ ਸੰਕਲਪ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ, "ਗਰੀਬਾਂ, ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਦੀਆਂ ਲੋੜਾਂ, ਇੱਛਾਵਾਂ ਅਤੇ ਕਲਿਆਣ ਸਾਡੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।"

ਬੁਨਿਆਦੀ ਢਾਂਚੇ 'ਤੇ 11 ਫੀ ਸਦੀ ਹੋਰ ਖਰਚ ਕੀਤੇ ਜਾਣਗੇ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਅਸੀਂ ਬਾਇਓਫਿਊਲ ਲਈ ਸਮਰਪਿਤ ਯੋਜਨਾ ਲੈ ਕੇ ਆਏ ਹਾਂ। ਜਨਤਕ ਆਵਾਜਾਈ ਲਈ ਈ-ਵਾਹਨ ਉਪਲਬਧ ਕਰਵਾਏ ਜਾਣਗੇ। ਰੇਲਵੇ-ਸਮੁੰਦਰੀ ਮਾਰਗ ਨੂੰ ਜੋੜਨ 'ਤੇ ਵੀ ਜ਼ੋਰ ਦਿਤਾ ਜਾਵੇਗਾ। ਸੈਰ ਸਪਾਟਾ ਕੇਂਦਰਾਂ ਦੇ ਵਿਕਾਸ ਵਿਚ ਤੇਜ਼ੀ ਲਿਆਏਗੀ। ਸੈਰ ਸਪਾਟਾ ਖੇਤਰ ਵਿਚ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਰਾਜਾਂ ਨੂੰ ਵਿਆਜ ਮੁਕਤ ਕਰਜ਼ੇ ਦਿਤੇ ਜਾ ਰਹੇ ਹਨ। ਟੀਅਰ 2 ਅਤੇ ਟੀਅਰ 3 ਸ਼ਹਿਰਾਂ ਨੂੰ ਹਵਾਈ ਦੁਆਰਾ ਜੋੜਿਆ ਜਾਵੇਗਾ। ਲਕਸ਼ਦੀਪ ਵਿਚ ਨਵੇਂ ਪ੍ਰਾਜੈਕਟ ਸ਼ੁਰੂ ਹੋਣਗੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ 70 ਫ਼ੀ ਸਦੀ ਘਰ ਔਰਤਾਂ ਲਈ ਬਣਾਏ ਗਏ ਹਨ। ਸੈਰ ਸਪਾਟਾ ਖੇਤਰ ਵਿਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਦਿਤਾ ਗਿਆ ਹੈ। FDI ਵੀ 2014 ਤੋਂ 2023 ਤਕ ਵਧਿਆ ਹੈ। ਸੁਧਾਰਾਂ ਲਈ 75 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰਾ ਬਜਟ ਜੁਲਾਈ ਵਿਚ ਆਵੇਗਾ। ਇਸ ਵਿਚ ਵਿਕਸਤ ਭਾਰਤ ਦਾ ਰੋਡਮੈਪ ਪੇਸ਼ ਕੀਤਾ ਜਾਵੇਗਾ। ਬੁਨਿਆਦੀ ਢਾਂਚੇ 'ਤੇ 11 ਫ਼ੀ ਸਦੀ ਹੋਰ ਖਰਚ ਕੀਤਾ ਜਾਵੇਗਾ। ਰੱਖਿਆ ਖਰਚੇ ਨੂੰ 11.1% ਵਧਾਇਆ ਗਿਆ ਹੈ, ਇਹ ਜੀਡੀਪੀ ਦਾ 3.4% ਹੋਵੇਗਾ।

10 ਸਾਲਾਂ 'ਚ ਟੈਕਸ ਕੁਲੈਕਸ਼ਨ ਤਿੰਨ ਗੁਣਾ ਵਧਿਆ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਵਿੱਤੀ ਘਾਟਾ 5.1 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਖਰਚਾ 44.90 ਕਰੋੜ ਰੁਪਏ ਹੈ ਅਤੇ ਅਨੁਮਾਨਿਤ ਮਾਲੀਆ 30 ਲੱਖ ਕਰੋੜ ਰੁਪਏ ਹੈ। ਇਨਕਮ ਟੈਕਸ ਕੁਲੈਕਸ਼ਨ 10 ਸਾਲਾਂ 'ਚ ਤਿੰਨ ਗੁਣਾ ਵਧਿਆ ਹੈ। ਅਸੀਂ ਟੈਕਸ ਦੀ ਦਰ ਘਟਾ ਦਿਤੀ ਹੈ। 7 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ 'ਤੇ ਕੋਈ ਟੈਕਸ ਨਹੀਂ ਹੈ। 2025-2026 ਤਕ ਘਾਟਾ ਹੋਰ ਘਟਾਇਆ ਜਾਵੇਗਾ।

ਆਮਦਨ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਵਿੱਤੀ ਘਾਟਾ 5.1 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਖਰਚਾ 44.90 ਕਰੋੜ ਰੁਪਏ ਹੈ ਅਤੇ ਅਨੁਮਾਨਿਤ ਮਾਲੀਆ 30 ਲੱਖ ਕਰੋੜ ਰੁਪਏ ਹੈ। ਇਨਕਮ ਟੈਕਸ ਕੁਲੈਕਸ਼ਨ 10 ਸਾਲਾਂ 'ਚ ਤਿੰਨ ਗੁਣਾ ਵਧਿਆ ਹੈ। ਅਸੀਂ ਟੈਕਸ ਦੀ ਦਰ ਘਟਾ ਦਿਤੀ ਹੈ। 7 ਲੱਖ ਰੁਪਏ ਤਕ ਆਮਦਨ ਵਾਲੇ ਲੋਕਾਂ 'ਤੇ ਕੋਈ ਟੈਕਸ ਨਹੀਂ ਹੈ। 2025-2026 ਤਕ ਘਾਟਾ ਹੋਰ ਘਟਾਇਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਫਿਲਹਾਲ ਇਨਕਮ ਟੈਕਸ ਦਾਤਾਵਾਂ ਨੂੰ ਕੋਈ ਰਾਹਤ ਨਹੀਂ ਦਿਤੀ ਗਈ ਹੈ। ਇਨਕਮ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ। ਰਿਫੰਡ ਵੀ ਜਲਦੀ ਜਾਰੀ ਕੀਤੇ ਜਾਂਦੇ ਹਨ। ਜੀਐਸਟੀ ਕੁਲੈਕਸ਼ਨ ਦੁੱਗਣੀ ਹੋ ਗਈ ਹੈ। ਜੀਐਸਟੀ ਨਾਲ ਅਸਿੱਧੇ ਟੈਕਸ ਪ੍ਰਣਾਲੀ ਨੂੰ ਬਦਲਿਆ ਗਿਆ ਹੈ।

ਅੰਤਰਿਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਅੰਤਰਿਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਦਰਅਸਲ, ਅੰਤਰਿਮ ਬਜਟ ਵਿਚ ਕੋਈ ਐਲਾਨ ਨਹੀਂ ਕੀਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸਰਕਾਰ ਨੇ ਕੋਈ ਐਲਾਨ ਕਰਨ ਤੋਂ ਗੁਰੇਜ਼ ਕੀਤਾ ਹੈ। ਹਾਲਾਂਕਿ ਕਾਰਪੋਰੇਟ ਟੈਕਸ ਨੂੰ ਘਟਾ ਕੇ 22 ਫ਼ੀ ਸਦੀ ਕਰ ਦਿਤਾ ਗਿਆ ਹੈ।

ਕੁੱਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ

ਇਸ ਵਾਰ ਬਜਟ ਵਿਚ ਕੁੱਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ 2017 'ਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਬਜਟ 'ਚ ਸਿਰਫ ਕਸਟਮ ਡਿਊਟੀ, ਐਕਸਾਈਜ਼ ਡਿਊਟੀ 'ਚ ਵਾਧਾ ਜਾਂ ਕਟੌਤੀ ਕੀਤੀ ਜਾਂਦੀ ਹੈ, ਜਿਸ ਦਾ ਅਸਰ ਕੁੱਝ ਚੀਜ਼ਾਂ 'ਤੇ ਪੈਂਦਾ ਹੈ।

ਅੱਜ ਸਵੇਰੇ ਵਿੱਤ ਮੰਤਰਾਲੇ ਤੋਂ ਨਿਕਲਣ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਪੂਰੀ ਬਜਟ ਟੀਮ ਨਾਲ ਫੋਟੋ ਸੈਸ਼ਨ ਕਰਵਾਇਆ। ਇਸ ਤੋਂ ਬਾਅਦ ਵਿੱਤ ਮੰਤਰੀ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ।

 

 

ਬਜਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਰਾਸ਼ਟਰਪਤੀ ਨੇ ਨਿਰਮਲਾ ਸੀਤਾਰਮਨ ਦਾ ਮੂੰਹ ਮਿੱਠਾ ਕਰਵਾਇਆ।  ਰਾਸ਼ਟਰਪਤੀ ਤੋਂ ਬਜਟ ਦੀ ਮਨਜ਼ੂਰੀ ਲੈਣ ਤੋਂ ਬਾਅਦ ਉਹ ਸੰਸਦ ਭਵਨ ਪਹੁੰਚੇ। ਸੰਸਦ 'ਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸੰਸਦ ਭਵਨ 'ਚ ਹੀ ਕੈਬਨਿਟ ਦੀ ਬੈਠਕ ਹੋਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਦੀ ਪ੍ਰਧਾਨਗੀ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਮੋਦੀ ਕੈਬਨਿਟ ਨੇ ਵੀ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

(For more Punjabi news apart from Interim Budget 2024 Updates, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਲੇ ਕੁਝ ਦਿਨ ਹੋਰ ਫ੍ਰੀ ਰਹੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ !

20 Jul 2024 8:06 PM

ਜਲਦ ਸ਼ੁਰੂ ਹੋਣ ਜਾ ਰਿਹਾ ਲੁਧਿਆਣਾ ਦਾ ਇੰਟਰਨੈਸ਼ਨਲ ਏਅਰਪੋਰਟ, ਨਿਰਮਾਣ ਹੋਇਆ ਮੁਕੰਮਲ, ਰਾਜ ਸਭਾ ਸਾਂਸਦ ਸੰਜੀਵ ਅਰੋੜਾ ਤੋਂ

20 Jul 2024 9:08 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:02 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:00 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:55 AM
Advertisement