
ਸਾਲ 2017 ਵਿਚ ਸਵਿਸ ਬੈਂਕ ਵਿਚ ਭਾਰਤੀਆਂ ਦੇ ਪੈਸੇ ਵਿਚ 50 ਫੀਸਦੀ ਦੀ ਵੱਧਣ ਦੀ ਖ਼ਬਰ ਉਤੇ ਕੇਂਦਰ ਸਰਕਾਰ ਵਲੋਂ ਸਫਾਈ ਦਿੱਤੀ ਗਈ....
ਨਵੀਂ ਦਿੱਲੀ : ਸਾਲ 2017 ਵਿਚ ਸਵਿਸ ਬੈਂਕ ਵਿਚ ਭਾਰਤੀਆਂ ਦੇ ਪੈਸੇ ਵਿਚ 50 ਫੀਸਦੀ ਦੀ ਵੱਧਣ ਦੀ ਖ਼ਬਰ ਉਤੇ ਕੇਂਦਰ ਸਰਕਾਰ ਵਲੋਂ ਸਫਾਈ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਤੇ ਹੁਣ ਵਿੱਤ ਮੰਤਰਾਲਾ ਦਾ ਕੰਮ ਕਾਜ ਸੰਭਾਲ ਰਹੇ ਪੀਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਸਵਿੱਟਰਜ਼ਰਲੈਂਡ ਦੇ ਵਿਚ ਸਮਝੌਤਾ ਹੋਇਆ ਹੈ। 1 ਜਨਵਰੀ 2018 ਤੋਂ ਇਸ ਵਿੱਤੀ ਸਾਲ ਦੇ ਖ਼ਤਮ ਹੋਣ ਤਕ ਸਾਰਾ ਡਾਟਾ ਸਾਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ। ਇਸ ਲਈ ਹੁਣੇ ਤੋਂ ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਅਨੁਮਾਨ ਕਿਉਂ ਲਗਾਇਆ ਜਾ ਰਿਹਾ ਹੈ।
Swiss Bank
ਧਿਆਨ ਯੋਗ ਹੈ ਕਿ ਭਾਰਤੀਆਂ ਦਾ ਸਵਿਸ ਬੈਂਕਾਂ ਵਿਚ ਜਮਾਂ ਪੈਸਾ ਚਾਰ ਸਾਲ ਵਿਚ ਪਹਿਲੀ ਵਾਰ ਵਧ ਕਿ ਪਿਛਲੇ ਸਾਲ ਇਕ ਅਰਬ ਸਵਿਸ ਫੈਂਕ ( 7,000 ਕਰੋੜ ਰੁਪਏ) ਦੇ ਦਾਇਰੇ ਵਿਚ ਪਹੁੰਚ ਗਿਆ ਹੈ, ਜੋ ਇਕ ਸਾਲ ਪਹਿਲਾਂ ਦੀ ਤੁਲਣਾ ਵਿਚ 50 ਪ੍ਰਤੀਸ਼ਤ ਦੀ ਵਾਧਾ ਦਰ ਦਰਸਾਉਂਦਾ ਹੈ। ਸਵਿਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਤਾਜ਼ਾ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ।
Black Money
ਇਸ ਦੇ ਅਨੁਸਾਰ ਭਾਰਤੀਆਂ ਦੁਆਰਾ ਸਵਿਸ ਬੈਂਕ ਖਾਤਿਆਂ ਵਿਚ ਰੱਖਿਆ ਗਿਆ ਪੈਸਾ 2017 ਵਿਚ 50 % ਦੀ ਦਰ ਨਾਲ ਵਧਕੇ 7000 ਕਰੋੜ ਰੁਪਏ (1.01 ਅਰਬ ਫੈਂਕ) ਹੋ ਗਿਆ। ਇਸ ਤੋਂ ਪਹਿਲਾਂ ਤਿੰਨ ਸਾਲ ਇਥੋਂ ਦੇ ਬੈਂਕ ਵਿਚ ਭਾਰਤੀਆਂ ਦੇ ਜਮਾਂ ਪੈਸਿਆਂ ਵਿਚ ਲਗਾਤਾਰ ਗਿਰਾਵਟ ਆਈ ਸੀ। ਆਪਣੀ ਬੈਂਕਿੰਗ ਦੀ ਪਹਿਚਾਣ ਗੁਪਤ ਰੱਖਣ ਵਾਲੇ ਇਸ ਦੇਸ਼ ਵਿਚ ਭਾਰਤੀਆਂ ਦੇ ਜਮਾਂ ਧਨ ਵਿਚ ਅਜਿਹੇ ਸਮੇਂ ਹੋਇਆਂ ਵਾਧਾ ਹੈਰਾਨ ਕਰਨ ਵਾਲਾ ਹੈ, ਜਦੋਂ ਕਿ ਭਾਰਤ ਦੀ ਸਰਕਾਰ ਨੇ ਵਿਦੇਸ਼ਾਂ ਵਿਚ ਕਾਲਾ ਧਨ ਰੱਖਣ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ।
Black Money
ਦੱਸ ਦਈਏ ਕਿ ਕਾਲਾ ਧਨ ਨੂੰ ਖ਼ਤਮ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ ਨੋਟਮੰਦੀ ਕੀਤੀ ਤੇ ਇਸ ਨੂੰ ਕਰਨ ਪਿਛੇ ਸਰਕਾਰ ਦਾ ਤਰਕ ਸੀ ਕਿ ਇਸ ਨਾਲ ਕਾਲਾ ਧਨ ਖ਼ਤਮ ਹੋ ਜਾਵੇਗਾ।ਹਾਲ ਹੀ 'ਚ ਆਈ ਸਵਿਸ ਬੈਂਕ ਭਾਰਤੀਆਂ ਦੇ ਪੈਸੇ ਵਧਣ ਦੀ ਖ਼ਬਰ ਨੇ ਸਿਆਸੀ ਗਿਲੇਆਰਿਆਂ 'ਚ ਇਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ।