
ਭਾਰਤ ਸੰਚਾਰ ਨਿਗਮ ਲਿਮਟਡ ਨੇ 147 ਰੁਪਏ ਦਾ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ।
ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ ਨੇ 147 ਰੁਪਏ ਦਾ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਮਿਆਦ 30 ਦਿਨ ਹੈ। ਇਹ ਪਲਾਨ ਖਾਸ ਤੌਰ ‘ਤੇ ਅਜ਼ਾਦੀ ਦਿਵਸ ਦੇ ਮੌਕੇ ‘ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ 247 ਰੁਪਏ ਅਤੇ 1999 ਰੁਪਏ ਵਾਲੇ ਪਲਾਨ ਦੀ ਮਿਆਦ ਵੀ ਵਧਾਈ ਹੈ। ਇਸ ਦੇ ਨਾਲ ਹੀ ਹੁਣ ਕੰਪਨੀ ਅਪਣੇ ਚੌਣਵੇਂ ਪਲਾਨਸ ਦੇ ਨਾਲ Eros Now ਸਬਸਕ੍ਰਿਪਸ਼ਨ ਵੀ ਦੇਵੇਗੀ।
BSNL
ਬੀਐਸਐਨਐਲ ਚੇਨਈ ਡਿਵੀਜ਼ਨ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਕੰਪਨੀ ਦੇ 147 ਰੁਪਏ ਵਾਲੇ ਨਵੇਂ ਪ੍ਰੀਪੇਡ ਪਲਾਨ ਵਿਚ ਗਾਹਕਾਂ ਨੂੰ 250 ਮਿੰਟ ਦੀ ਐਫਯੂਪੀ ਲਿਮਟ ਦੇ ਨਾਲ ਅਨਲਿਮਟਡ ਲੋਕਲ ਅਤੇ ਐਸਟੀਡੀ ਵਾਇਸ ਕਾਲਿੰਗ ਮਿਲੇਗੀ। ਕਾਲਿੰਗ ਦਾ ਫਾਇਦਾ ਐਮਟੀਐਨਐਲ ਨੈਟਵਰਕ ਵਿਚ ਵੀ ਮਿਲੇਗਾ। ਇਸ ਦੇ ਨਾਲ ਹੀ ਪਲਾਨ ਵਿਚ ਗਾਹਕਾਂ ਨੂੰ ਕੁੱਲ 10 ਜੀਬੀ ਡਾਟਾ ਅਤੇ ਮੁਫ਼ਤ ਕਾਲਰ ਟਿਊਨ ਮਿਲੇਗੀ। ਇਸ ਦੀ ਮਿਆਦ 30 ਦਿਨ ਦੀ ਹੈ।
BSNL
ਬੀਐਸਐਨਐਲ ਨੇ 147 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਲਾਂਚ ਕਰਨ ਤੋਂ ਇਲਾਵਾ 247 ਰੁਪਏ ਵਾਲੇ ਪਲਾਨ ਦੀ ਮਿਆਦ 6 ਦਿਨ ਹੋਰ ਅਤੇ 1999 ਰੁਪਏ ਵਾਲੇ ਪਲਾਨ ਦੀ ਮਿਆਦ 74 ਦਿਨ ਵਧਾ ਦਿੱਤੀ ਹੈ। ਅਜਿਹਾ ਪ੍ਰਮੋਸ਼ਨਲ ਆਫਰ ਦੇ ਤੌਰ ‘ਤੇ ਕੀਤਾ ਗਿਆ ਹੈ। ਗਾਹਕ ਆਫਰ ਦਾ ਫਾਇਦਾ 31 ਅਗਸਤ ਤੱਕ ਲੈ ਸਕਣਗੇ। ਅਜਿਹਾ ਵਿਚ ਹੁਣ 247 ਰੁਪਏ ਵਾਲੇ ਪਲਾਨ ਵਿਚ ਗਾਹਕਾਂ ਨੂੰ 36 ਦਿਨ ਦੀ ਮਿਆਦ ਅਤੇ 1,999 ਰੁਪਏ ਵਾਲੇ ਪਲਾਨ ਵਿਚ 439 ਦਿਨ ਦੀ ਮਿਆਦ ਮਿਲੇਗੀ।
BSNL
247 ਰੁਪਏ ਵਾਲੇ ਪਲਾਨ ਵਿਚ ਗਾਹਕਾਂ ਨੂੰ ਬੀਐਸਐਨਐਲ ਟਿਊਨ ਅਤੇ 30 ਦਿਨ ਲਈ ਇਰੋਜ਼ ਨਾਓ ਕੰਟੈਂਟ ਦਾ ਮੁਫ਼ਤ ਐਕਸੈਸ ਵੀ ਮਿਲਦਾ ਹੈ। ਇਸ ਤੋਂ ਇਲ਼ਾਵਾ ਕੰਪਨੀ ਨੇ 144 ਰੁਪਏ, 792 ਰੁਪਏ ਅਤੇ 1,584 ਰੁਪਏ ਵਾਲੇ ਪਤੰਜਲੀ ਪਲਾਨ ਨੂੰ ਹਟਾ ਦਿੱਤਾ ਹੈ ਅਤੇ 78 ਰੁਪਏ ਵਾਲੇ ਇਰੋਜ਼ ਨਾਓ ਪਲਾਨ, 551 ਰੁਪਏ ਵਾਲੇ ਪਲਾਨ, 349 ਰੁਪਏ ਵਾਲੇ ਪਲਾਨ ਅਤੇ 447 ਰੁਪਏ ਵਾਲੇ ਪਲਾਨ ਨੂੰ ਬੰਦ ਕਰ ਦਿੱਤਾ ਹੈ। ਚੇਨਈ ਸਾਈਟ ਵਿਚ ਜਾਰੀ ਨੋਟਿਸ ਮੁਤਾਬਕ ਇਹ ਬਦਲਾਅ ਚੇਨਈ ਅਤੇ ਤਮਿਲਨਾਡੂ ਸਰਕਲ ਵਿਚ ਹੋਏ ਹਨ।