
ਭਾਰਤ ਵੱਲੋਂ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਗਿਆ ਹੈ, ਜਿਸ ਵਿਚ BSNL-MTNL ਨੇ ਆਪਣਾ 4G ਟੈਂਡਰ ਰੱਦ ਕਰ ਦਿੱਤਾ ਹੈ
ਨਵੀਂ ਦਿੱਲੀ : ਭਾਰਤ ਵੱਲੋਂ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਗਿਆ ਹੈ, ਜਿਸ ਵਿਚ BSNL-MTNL ਨੇ ਆਪਣਾ 4G ਟੈਂਡਰ ਰੱਦ ਕਰ ਦਿੱਤਾ ਹੈ ਅਤੇ ਹੁਣ ਦੁਬਾਰਾ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ। ਸਰਕਾਰ ਵੱਲੋਂ BSNL-MTNL ਨੂੰ ਚੀਨੀ ਕੰਪਨੀਆਂ ਦਾ ਸਮਾਨ ਖ੍ਰੀਦਣ ਤੇ ਇਨਕਾਰ ਕੀਤਾ ਹੈ। ਜਿਸ ਤੋਂ ਬਾਅਦ ਟੈਂਡਰ ਨੂੰ ਰੱਦ ਕਰ ਦਿੱਤਾ ਗਿਆ।
Chinas goods
ਹੁਣ ਨਵੇਂ ਟੈਂਡਰ ਵਿਚ ਮੇਕ ਇੰਨ ਇੰਡਿਆ ਅਤੇ ਭਾਰਤੀ ਟੈਲੀਕੌਮ ਨੂੰ ਪ੍ਰੋਤਸਾਹਿਤ ਕਰਨ ਲਈ ਨਵੇਂ ਪ੍ਰਬੰਧ ਲਾਗੂ ਕੀਤੇ ਜਾਣਗੇ। ਦੱਸ ਦੱਈਏ ਕਿ BSNL-MTNL ਤੇ ਸਭ ਤੋਂ ਵੱਧ ਚੀਨੀ ਪ੍ਰੋਡਕਟ ਖ੍ਰੀਦਣ ਦੀ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀ ਕਿ ਸਰਕਾਰੀ ਕੰਪਨੀਆਂ ਚੀਨੀ ਕੰਪਨੀਆਂ ਤੋਂ ਸਮਾਨ ਖ੍ਰੀਦਣ ਤੋਂ ਪਰਹੇਜ ਕਰਨ । ਟੈਲੀਕੌਮ ਮੰਤਰਾਲੇ ਵੱਲੋ ਜਾਰੀ ਦਿਸ਼ਾਂ-ਨਿਰਦੇਸ਼ਾਂ ਵਿਚ ਕਿਹਾ ਗਿਆ ਸੀ
Chinas goods
ਕਿ 4ਜੀ ਫੈਸਿਲਟੀ ਦੇ ਅੱਪਗ੍ਰੇਡੇਸ਼ਨ ਲਈ ਕਿਸੇ ਵੀ ਕਿਸੇ ਵੀ ਚਾਈਨੀਜ਼ ਕੰਪਨੀ ਦੇ ਸਮਾਨ ਖ੍ਰੀਦਣ ਤੋਂ ਗੁਰੇਜ਼ ਕੀਤਾ ਜਾਵੇ। ਪੂਰੇ ਟੈਂਡਰ ਨੂੰ ਮੁੜ ਤੋਂ ਜਾਰੀ ਕੀਤਾ ਜਾਵੇਗਾ ਅਤੇ ਸਾਰੇ ਪ੍ਰਾਈਵੇਟ ਸਰਵਿਸ ਆਪਰੇਟਰਾਂ ਨੂੰ ਇਹ ਦਿਸ਼ਾਂ-ਨਿਰਦੇਸ਼ ਕੀਤਾ ਜਾਣਗੇ ਕਿ ਚੀਨੀ ਕੰਪਨੀ ਦੇ ਸਮਾਨ ਦੀ ਨਿਰਭਰਤਾ ਨੂੰ ਘੱਟ ਕਰਨ। ਦੱਸ ਦੱਈਏ ਕਿ ਇਸ ਤੋਂ ਪਹਿਲਾਂ BSNL-MTNL ਨੇ 4G ਦੇ ਲ਼ਈ ਚੀਨੀ ਹਿੱਸੇਦਾਰੀ ਨੂੰ ਨਾ ਵਰਤਣ ਦਾ ਫੈਸਲਾ ਲਿਆ ਸੀ।
BSNL
ਇਸ ਤੋਂ ਇਲਾਵਾ ਚੀਨ ਨੂੰ ਇਕ ਵੱਡਾ ਝਟਕਾ ਦੇਣ ਲਈ ਰੇਲ ਮੰਤਰਾਲੇ ਨੇ 471 ਕਰੋੜ ਦਾ ਸਿੰਗਲਨ ਪੋਜੈਕਟ ਰੱਦ ਕੀਤਾ ਸੀ ਅਤੇ ਨਾਲ ਹੀ MMRDA ਨੇ ਚੀਨ ਨਾਲ ਜੁੜੀਆਂ ਦੋ ਕੰਪਨੀਆਂ ਦੇ ਟੈਂਡਰ ਨੂੰ ਰੱਦ ਕੀਤਾ ਸੀ।
BSNL and MTNL
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।