
ਭਾਰਤ ਸੰਚਾਰ ਨਿਗਮ ਲਿਮਟਡ ਵੱਲੋਂ ਗਾਹਕਾਂ ਨੂੰ 50 ਰੁਪਏ ਤੱਕ ਦਾ ਟਾਕਟਾਈਮ ਲੋਨ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ ਵੱਲੋਂ ਗਾਹਕਾਂ ਨੂੰ 50 ਰੁਪਏ ਤੱਕ ਦਾ ਟਾਕਟਾਈਮ ਲੋਨ ਦਿੱਤਾ ਜਾ ਰਿਹਾ ਹੈ। ਇਹ ਆਫਰ ਬੀਐਸਐਨਐਲ ਟਾਕਟਾਈਮ ਲੋਨ ਦੇ ਨਾਲ ਆਉਂਦਾ ਹੈ। ਕੰਪਨੀ ਇਹ ਆਫਰ ਅਜਿਹੇ ਸਮੇਂ ਵਿਚ ਲਿਆਈ ਹੈ, ਜਦੋਂ ਕੁਝ ਗਾਹਕ ਪੈਸੇ ਨਾ ਹੋਣ ਦੇ ਚਲਦਿਆਂ ਅਪਣੇ ਫੋਨ ਰਿਚਾਰਜ ਨਹੀਂ ਕਰਵਾ ਪਾ ਰਹੇ ਹਨ।
BSNL
ਇਸ ਤੋਂ ਇਲਾਵਾ ਲੌਕਡਾਊਨ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਣ ਦੇ ਚਲਦਿਆਂ ਹੋਰ ਟੈਲੀਕਾਮ ਅਪਰੇਟਰਾਂ ਵੱਲੋਂ ਵੀ ਗਾਹਕਾਂ ਨੂੰ ਰਾਹਤ ਦਿੱਤੀ ਗਈ ਹੈ। ਬੀਐਸਐਨਐਲ ਅਜਿਹੇ ਯੂਜ਼ਰਸ ਲਈ ਲੋਨ ਆਫਰ ਲੈ ਕੇ ਆਇਆ ਹੈ, ਜੋ ਹਾਲੇ ਕਿਸੇ ਕਾਰਨ ਅਪਣੇ ਨੰਬਰ 'ਤੇ ਰਿਚਾਰਜ ਨਹੀਂ ਕਰ ਸਕਦੇ। ਇਕ ਰਿਪੋਰਟ ਅਨੁਸਾਰ ਬੀਐਸਐਨਐਲ ਵੱਲੋਂ ਬਿਨਾਂ ਰਿਚਾਰਜ ਕਰਵਾਏ ਯੂਜ਼ਰਸ ਨੂੰ 50 ਰੁਪਏ ਤੱਕ ਦਾ ਲੋਨ ਇਸ ਆਫਰ ਦੇ ਤਹਿਤ ਦਿੱਤਾ ਜਾ ਰਿਹਾ ਹੈ।
BSNL
ਯੂਜ਼ਰ ਨੂੰ ਇਸ ਤਰ੍ਹਾਂ ਵੱਖ-ਵੱਖ ਟਾਕਟਾਈਮ ਆਫਰ-10 ਰੁਪਏ, 20 ਰੁਪਏ, 30 ਰੁਪਏ ਅਤੇ 50 ਰੁਪਏ ਕੀਮਤ ਲਈ ਮਿਲ ਰਹੇ ਹਨ। ਇਹਨਾਂ ਆਫਰਾਂ ਦਾ ਫਾਇਦਾ ਲੈਣ ਲਈ ਯੂਜ਼ਰਸ ਨੂੰ USSD ਕੋਡ ਡਾਇਲ ਕਰਨਾ ਹੋਵੇਗਾ। ਇਸ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਅਪਣੇ ਫੋਨ ਤੋਂ *511*7# ਡਾਇਲ ਕਰਨਾ ਹੋਵੇਗਾ ਅਤੇ ਇਹ ਕੋਡ ਡਾਇਲ ਕਰਨ ਤੋਂ ਬਾਅਦ ਉਹਨਾਂ ਨੂੰ ਇਕ ਪ੍ਰਾਮਪਟ ਦਿਖੇਗਾ, ਜਿੱਥੇ ਯੂਜ਼ਰ ਚੋਣ ਕਰਨਗੇ ਕਿ ਉਹਨਾਂ ਨੂੰ ਕਿਸ ਕੀਮਤ ਦਾ ਲੋਨ ਚਾਹੀਦਾ ਹੈ।
BSNL
ਅਮਾਊਂਟ ਸਲੈਕਟ ਕਰਨ ਤੋਂ ਬਾਅਦ ਯੂਜ਼ਰ ਨੂੰ 'Send' 'ਤੇ ਕਲਿਕ ਕਰਨਾ ਹੋਵੇਗਾ ਅਤੇ ਯੂਜ਼ਰਸ ''Check my points' ਆਪਸ਼ਨ ਵੀ ਸਲੈਕਟ ਕਰ ਸਕਦੇ ਹਨ। ਕੰਪਨੀ ਵੱਲੋਂ ਸਾਲ 2016 ਵਿਚ ਵੀ ਅਜਿਹਾ ਆਫਰ ਜਾਰੀ ਕੀਤਾ ਗਿਆ ਸੀ। ਉਸ ਸਮੇਂ ਯੂਜ਼ਰ 10 ਰੁਪਏ ਦਾ ਲੋਨ ਐਸਐਮਐਸ ਦੀ ਮਦਦ ਨਾਲ ਲੈ ਸਕਦੇ ਸੀ।