LPG Price Hike: ਸਤੰਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, LPG ਸਿਲੰਡਰ ਦੀਆਂ ਕੀਮਤਾਂ ਵਧੀਆਂ, ਪੰਜਾਬ ਵਿਚ ਇੰਨੇ ਰੁਪਏ ਦਾ ਮਿਲੇਗਾ ਸਿਲੰਡਰ

By : GAGANDEEP

Published : Sep 1, 2024, 7:42 am IST
Updated : Sep 1, 2024, 8:13 am IST
SHARE ARTICLE
LPG Price Hike news in punjabi
LPG Price Hike news in punjabi

LPG Price Hike: 19 ਕਿਲੋ ਦੇ ਸਿਲੰਡਰ ਦੀ ਕੀਮਤ ਵਿਚ 39 ਰੁਪਏ ਦਾ ਹੋਇਆ ਵਾਧਾ

LPG Price Hike news in punjabi: ਅੱਜ ਤੋਂ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਹੈ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਮਹਿੰਗਾਈ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂਆਂ ਕੀਮਤਾਂ ਦੇ ਮੁਤਾਬਕ ਪੰਜਾਬ ਵਿਚ ਹੁਣ ਕਮਰਸ਼ੀਅਲ LPG ਸਿਲੰਡਰ 1797 ਰੁਪਏ ਦਾ ਮਿਲੇਗਾ। ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 1,691.50 ਰੁਪਏ ਹੋ ਗਈ ਹੈ।

ਪੰਜਾਬ ਵਿੱਚ ਐਲਪੀਜੀ ਕੀਮਤਾਂ ਦੀ ਸੂਚੀ
ਸ਼ਹਿਰ                      ਘਰੇਲੂ (14.2 ਕਿਲੋਗ੍ਰਾਮ)                  ਵਪਾਰਕ (19 ਕਿਲੋ)  ਵਾਧਾ
 ਅੰਮ੍ਰਿਤਸਰ                       844.00 (0.00)                     1,797.00 (+38.50)
ਬਰਨਾਲਾ                       824.00 (0.00)                           1,758.00 (+39.00)
ਬਠਿੰਡਾ                             832.00 (0.00)                          1,769.00 (+39.00)
ਫਰੀਦਕੋਟ                           840.50 (0.00)                      1,783.50 (+39.00)
ਫਤਿਹਗੜ੍ਹ ਸਾਹਿਬ                    812.00 (0.00)                  1,713.00 (+39.00)
ਫਾਜ਼ਿਲਕਾ                          844.00 (0.00)                         1,791.00 (+39.00)
ਫ਼ਿਰੋਜ਼ਪੁਰ                       850.00 (0.00)                              1,808.50 (+39.00)
ਗੁਰਦਾਸਪੁਰ                         834.50 (0.00)                      1,786.00 (+39.00)
ਹੁਸ਼ਿਆਰਪੁਰ                    843.50 (0.00)                    1,797.00 (+39.00)
ਜਲੰਧਰ                   836.00 (0.00)                          1,788.50 (+39.00)

 

 

ਇਹ ਵੀ ਪੜ੍ਹੋ: Chandigarh News: ਮਾਂ ਨੂੰ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਉਮਰਕੈਦ ਦੀ ਸਜ਼ਾ

ਹੋਰ ਸ਼ਹਿਰਾਂ ਦੀਆਂ ਕੀਮਤਾਂ ਜਾਣੋ 
ਇੰਡੀਅਨ ਆਇਲ ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 1605 ਰੁਪਏ ਤੋਂ ਵਧ ਕੇ 1644 ਰੁਪਏ ਹੋ ਗਈ ਹੈ। ਕੋਲਕਾਤਾ 'ਚ ਕੀਮਤ 1764.50 ਰੁਪਏ ਤੋਂ ਵਧ ਕੇ 1802.50 ਰੁਪਏ ਹੋ ਗਈ ਹੈ, ਜਦਕਿ ਚੇਨਈ 'ਚ ਕੀਮਤ 1817 ਰੁਪਏ ਤੋਂ ਵਧ ਕੇ 1855 ਰੁਪਏ ਹੋ ਗਈ ਹੈ

ਇਹ ਵੀ ਪੜ੍ਹੋ: Panthak News: ਸੁਖਬੀਰ ਬਾਦਲ ਦੀ ਅਚਾਨਕ ਪੇਸ਼ੀ ਤੋਂ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ

ਪਿਛਲੇ ਮਹੀਨੇ ਵੀ ਕੀਮਤਾਂ ਵਧੀਆਂ ਸਨ 
 ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਉਸ ਸਮੇਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ 8.50 ਰੁਪਏ ਮਹਿੰਗਾ ਹੋ ਗਿਆ ਸੀ। ਇਸ ਦੇ ਨਾਲ ਹੀ ਜੁਲਾਈ ਮਹੀਨੇ 'ਚ ਐਲਪੀਜੀ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਇਸ ਕਟੌਤੀ ਤੋਂ ਬਾਅਦ ਦਿੱਲੀ 'ਚ 19 ਕਿਲੋ ਦੇ ਸਿਲੰਡਰ ਦੀ ਕੀਮਤ 'ਚ 30 ਰੁਪਏ ਦੀ ਕਟੌਤੀ ਕੀਤੀ ਗਈ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from LPG Price Hike news in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement