
ਵਪਾਰ ਸੁਗਮਤਾ ਦੇ ਮਾਮਲੇ ਵਿਚ ਇਕ ਨਵੀਂ ਉਚਾਈ ਹਾਸਲ ਕਰਨ ਤੋਂ ਬਾਅਦ ਮੋਦੀ ਸਰਕਾਰ ਲਈ ਮਾਲੀ ਹਾਲਤ ਦੇ ਮੋਰਚੇ 'ਤੇ ਇਕ ਹੋਰ ਚੰਗੀ ਖਬਰ ਆਈ ਹੈ। ...
ਨਵੀਂ ਦਿਲੀ : (ਭਾਸ਼ਾ) ਵਪਾਰ ਸੁਗਮਤਾ ਦੇ ਮਾਮਲੇ ਵਿਚ ਇਕ ਨਵੀਂ ਉਚਾਈ ਹਾਸਲ ਕਰਨ ਤੋਂ ਬਾਅਦ ਮੋਦੀ ਸਰਕਾਰ ਲਈ ਮਾਲੀ ਹਾਲਤ ਦੇ ਮੋਰਚੇ 'ਤੇ ਇਕ ਹੋਰ ਚੰਗੀ ਖਬਰ ਆਈ ਹੈ। ਵਿੱਤ ਮੰਤਰੀ ਅਰੁਣ ਜੇਟਲੀ ਦੇ ਮੁਤਾਬਕ ਅਕਤੂਬਰ ਮਹੀਨੇ ਵਿਚ ਜੀਐਸਟੀ ਕੁਲੈਕਸ਼ਨ ਇਕ ਲੱਖ ਕਰੋਡ਼ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿਤੀ।ਵਿੱਤ ਮੰਤਰੀ ਅਰੁਣ ਜੇਟਲੀ ਨੇ ਇਕ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿਚ ਜੀਐਸਟੀ ਸੰਗ੍ਰਹਿ 1 ਲੱਖ ਕਰੋਡ਼ ਤੋਂ ਪਾਰ ਪਹੁੰਚ ਗਿਆ ਹੈ।
GST
ਜੀਐਸਟੀ ਦੀ ਇਹ ਸਫਲਤਾ ਘੱਟ ਰੇਟ, ਟੈਕਸ ਚੋਰੀ 'ਤੇ ਰੋਕ ਅਤੇ ਬਿਹਤਰ ਅਨੁਪਾਲਨ ਦੀ ਵਜ੍ਹਾ ਤੋਂ ਹੈ। ਉਨ੍ਹਾਂ ਨੇ ਜੀਐਸਟੀ ਨੂੰ ਬਿਹਤਰ ਦੱਸਦੇ ਹੋਏ ਅਪਣੇ ਟਵੀਟ ਵਿਚ ਜੋੜਿਆ ਕਿ ਇਹ ਇਕ ਟੈਕਸ ਪ੍ਰਬੰਧ ਹੈ, ਜਿਸ ਵਿਚ ਟੈਕਸ ਅਥਾਰਿਟੀ ਦੇ ਦਖਲ ਨਾ ਦੇ ਬਰਾਬਰ ਹੁੰਦਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਜੀਐਸਟੀ ਸੰਗ੍ਰਹਿ 94,442 ਕਰੋਡ਼ ਰੁਪਏ ਰਿਹਾ ਸੀ। ਅਗਸਤ ਦੇ ਮੁਕਾਬਲੇ ਇਸ ਵਿਚ ਥੋੜ੍ਹਾ ਵਾਧਾ ਹੋਇਆ ਸੀ। ਅਗਸਤ ਵਿਚ ਜੀਐਸਟੀ ਕੁਲੈਕਸ਼ਨ 93,690 ਕਰੋਡ਼ ਰੁਪਏ ਰਿਹਾ ਸੀ। ਅਕਤੂਬਰ ਮਹੀਨੇ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਗਰੋਸ ਜੀਐਸਟੀ ਰਿਵੈਨਿਊ ਇਕ ਲੱਖ ਕਰੋਡ਼ ਤੋਂ ਪਾਰ ਪਹੁੰਚਿਆ ਸੀ।
Arun Jaitley
ਇਸ ਦੌਰਾਨ ਕੁੱਲ ਜੀਐਸਟੀ ਕੁਲੈਕਸ਼ਨ 1.03 ਲੱਖ ਕਰੋਡ਼ ਰੁਪਏ ਰਿਹਾ ਸੀ। ਦੱਸ ਦਈਏ ਕਿ ਇਸ ਹਫਤੇ ਮਾਲੀ ਹਾਲਤ ਦੇ ਮੋਰਚੇ 'ਤੇ ਸਰਕਾਰ ਲਈ ਦੋ ਚੰਗੀ ਖਬਰਾਂ ਆਈਆਂ ਹਨ। ਬੁੱਧਵਾਰ ਨੂੰ ਵਿਸ਼ਵ ਬੈਂਕ ਨੇ ਈਜ਼ ਆਫ਼ ਡੂਇੰਗ ਬਿਜ਼ਨਸ ਰੈਂਕਿੰਗ ਜਾਰੀ ਕੀਤੀ। ਇਸ ਵਿਚ ਭਾਰਤ ਨੇ ਲੰਮੀ ਛਾਲ ਲਗਾਈ ਹੈ। ਭਾਰਤ ਨੇ 23 ਅੰਕਾਂ ਦੀ ਛਾਲ ਲਗਾਈ ਅਤੇ ਭਾਰਤ 77ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ ਭਾਰਤ 100ਵੇਂ ਸਥਾਨ 'ਤੇ ਸੀ।