ਜੀਐਸਟੀ ਕੁਲੈਕਸ਼ਨ ਨਵੰਬਰ ਮਹੀਨੇ ਘੱਟ ਕੇ ਹੋਇਆ 97637 ਕਰੋੜ
Published : Dec 1, 2018, 8:49 pm IST
Updated : Dec 1, 2018, 8:49 pm IST
SHARE ARTICLE
GST collection
GST collection

ਨਵੰਬਰ ਮਹੀਨੇ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਗੁਡਸ ਐਂਡ ਸਰਵਿਸ ਟੈਕਸ (ਜੀਐਸਟੀ) ਤੋਂ 97 ਹਜ਼ਾਰ ਕਰੋਡ਼ ਦੀ ਕਮਾਈ ਹੋਈ। ਹਾਲਾਂਕਿ ਇਹ ਅਕਤੂਬਰ...

ਨਵੀਂ ਦਿੱਲੀ : (ਭਾਸ਼ਾ) ਨਵੰਬਰ ਮਹੀਨੇ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਗੁਡਸ ਐਂਡ ਸਰਵਿਸ ਟੈਕਸ (ਜੀਐਸਟੀ) ਤੋਂ 97 ਹਜ਼ਾਰ ਕਰੋਡ਼ ਦੀ ਕਮਾਈ ਹੋਈ। ਹਾਲਾਂਕਿ ਇਹ ਅਕਤੂਬਰ ਦੇ ਮੁਕਾਬਲੇ 3 ਹਜ਼ਾਰ ਕਰੋਡ਼ ਰੁਪਏ ਘੱਟ ਰਹੀ। ਅਕਤੂਬਰ ਵਿਚ ਜੀਐਸਟੀ ਤੋਂ ਕੁੱਲ ਕਮਾਈ ਇਕ ਲੱਖ ਕਰੋਡ਼ ਰੁਪਏ ਤੋਂ ਪਾਰ ਚੱਲੀ ਗਈ ਸੀ। ਇਸ ਤੋਂ ਪਹਿਲਾਂ ਸਤੰਬਰ ਵਿਚ 94442 ਕਰੋਡ਼ ਰੁਪਏ ਦੀ ਕਮਾਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹੋਈ ਸੀ।  

GSTGST

ਜੀਐਸਟੀ ਤੋਂ ਕੁੱਲ ਕਮਾਈ 97637 ਕਰੋਡ਼ ਰੁਪਏ ਰਹੀ, ਜਿਸ ਵਿਚ ਸੀਜੀਐਸਟੀ 16812 ਕਰੋਡ਼ ਰੁਪਏ,  ਐਸਜੀਐਸਟੀ 23070 ਕਰੋਡ਼ ਰੁਪਏ ਅਤੇ ਆਈਜੀਐਸਟੀ 49726 ਕਰੋਡ਼ ਰੁਪਏ ਰਿਹਾ। ਉਥੇ ਹੀ ਸੇਸ ਤੋਂ 8031 ਕਰੋਡ਼ ਰੁਪਏ ਸਰਕਾਰ ਨੂੰ ਪ੍ਰਾਪਤ ਹੋਏ। ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਇਸ ਕੁਲੈਕਸ਼ਨ ਦੇ ਪਿੱਛੇ ਬਹੁਤ ਵੱਡੀ ਵਜ੍ਹਾ ਹੈ। ਉਨ੍ਹਾਂ ਨੇ ਅਪਣੇ ਟਵੀਟ ਵਿਚ ਕਿਹਾ ਹੈ ਕਿ ਟੈਕਸ ਦਰਾਂ ਵਿਚ ਕਮੀ, ਟੈਕਸ ਚੋਰੀ ਉਤੇ ਲਗਾਮ ਲਗਾਉਣ ਨਾਲ ਇਹ ਸਫਲਤਾ ਮਿਲੀ ਹੈ। ਅਗਸਤ ਵਿਚ ਜੀਐਸਟੀ ਕੁਲੈਕਸ਼ਨ 93,690 ਕਰੋਡ਼ ਰੁਪਏ ਰਿਹਾ ਸੀ।  

GSTGST

ਕੇਂਦਰ ਸਰਕਾਰ ਨੇ ਚੀਜ਼ ਅਤੇ ਸੇਵਾ ਕਰ (ਜੀਐਸਟੀ) ਕਾਨੂੰਨ ਦੇ ਤਹਿਤ ਸਰੋਤ ਉਤੇ ਕਰ ਕਟੌਤੀ (ਟੀਡੀਐਸ) ਅਤੇ ਸਰੋਤ ਉਤੇ ਟੈਕਸ ਕੁਲੈਕਸ਼ਨ (ਟੀਸੀਐਸ) ਕਾਨੂੰਨ ਨੂੰ ਇਕ ਅਕਤੂਬਰ ਤੋਂ ਲਾਗੂ ਕਰ ਦਿਤਾ ਹੈ। ਕੇਂਦਰੀ ਜੀਐਸਟੀ (ਸੀਜੀਐਸਟੀ) ਐਕਟ ਦੇ ਮੁਤਾਬਕ, ਅਧਿਸੂਚਿਤ ਕੰਪਨੀਆਂ ਨੂੰ 2.5 ਲੱਖ ਰੁਪਏ ਤੋਂ ਵੱਧ ਦੀਆਂ ਵਸਤਾਂ ਜਾਂ ਸੇਵਾਵਾਂ ਦੀ ਸਪਲਾਈ ਦੇ ਭੁਗਤਾਨ ਉਤੇ ਇਕ ਫ਼ੀ ਸਦੀ ਟੀਡੀਐਸ ਕੱਟਣਾ ਜ਼ਰੂਰੀ ਹੋਵੇਗਾ। ਨਾਲ ਹੀ, ਰਾਜ ਕਾਨੂੰਨਾਂ ਦੇ ਤਹਿਤ ਰਾਜ ਇਕ ਫ਼ੀ ਸਦੀ ਟੀਡੀਐਸ ਵਸੁਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement