
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ।
ਨਵੀਂ ਦਿੱਲੀ: 2022 ਦੇ ਆਖਰੀ ਦਿਨਾਂ ਵਿਚ ਸੋਨੇ ਦੀਆਂ ਕੀਮਤ ਵਿਚ ਦੇਖੀਆ ਗਿਆ ਤੇਜ਼ ਵਾਧਾ ਨਵੇਂ ਸਾਲ ਵਿਚ ਵੀ ਜਾਰੀ ਰਿਹਾ। ਨਵੇਂ ਸਾਲ ਦੇ ਦੂਜੇ ਦਿਨ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਸ਼ੁਰੂ ਹੋ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਮਵਾਰ ਨੂੰ ਸੋਨਾ ਅਤੇ ਚਾਂਦੀ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ।
3 ਫਰਵਰੀ 2023 ਨੂੰ ਪਰਿਪੱਕ ਹੋਣ ਵਾਲੇ ਸੋਨੇ ਦੇ ਫਿਊਚਰਜ਼ ਰੇਟ ਵਿਚ MCX 'ਤੇ 0.20 ਫੀਸਦੀ ਦਾ ਵਾਧਾ ਹੋਇਆ। 2 ਜਨਵਰੀ 2023 ਨੂੰ ਇਹ 55,125 ਰੁਪਏ ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਿਹਾ ਸੀ। ਇਸ ਦੌਰਾਨ 3 ਮਾਰਚ, 2023 ਨੂੰ ਪਰਿਪੱਕ ਹੋਣ ਵਾਲੇ ਚਾਂਦੀ ਦੇ ਫਿਊਚਰਜ਼ ਰੇਟ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 69,586 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਿਟੇਲ ਰਿਹਾ। ਚਾਂਦੀ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇੰਝ ਤੈਅ ਹੁੰਦੀ ਹੈ ਸੋਨੇ-ਚਾਂਦੀ ਦੀ ਕੀਮਤ
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ, ਬਾਜ਼ਾਰ ਦੀ ਮੰਗ ਅਤੇ ਅੰਤਰਰਾਸ਼ਟਰੀ ਸਥਿਤੀਆਂ 'ਤੇ ਨਿਰਭਰ ਕਰਦੀਆਂ ਹਨ। ਕੀਮਤੀ ਧਾਤਾਂ ਦੀ ਦਰ ਨੂੰ ਨਿਰਧਾਰਤ ਕਰਨ ਵਿਚ ਗਲੋਬਲ ਮੰਗ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ ਅਤੇ ਮਾਨਸੂਨ ਆਦਿ ਦਾ ਵੀ ਇਸ 'ਤੇ ਅਸਰ ਪੈਂਦਾ ਹੈ।
ਪ੍ਰਮੁੱਖ ਸ਼ਹਿਰਾਂ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ
ਸ਼ਹਿਰ ਸੋਨਾ (ਪ੍ਰਤੀ 10 ਗ੍ਰਾਮ, 22 ਕੈਰਟ) ਚਾਂਦੀ (ਪ੍ਰਤੀ ਕਿਲੋਗ੍ਰਾਮ)
ਨਵੀਂ ਦਿੱਲੀ 50,750 ਰੁਪਏ 71,300 ਰੁਪਏ
ਮੁੰਬਈ 50,600 ਰੁਪਏ 71,300 ਰੁਪਏ
ਕੋਲਕਾਤਾ 50,600 ਰੁਪਏ 71,300 ਰੁਪਏ
ਹੈਦਰਾਬਾਦ 50,600 ਰੁਪਏ 74,300 ਰੁਪਏ
ਪੁਣੇ 50,600 ਰੁਪਏ 71,300 ਰੁਪਏ
ਅਹਿਮਦਾਬਾਦ 50,650 ਰੁਪਏ 71,300 ਰੁਪਏ
ਜੈਪੁਰ 50,750 ਰੁਪਏ 71,300 ਰੁਪਏ
ਚੇਨਈ 51,300 ਰੁਪਏ 74,300 ਰੁਪਏ