
ਆਮ ਬਜਟ ਵਿਚ ਅਜਿਹੇ ਕਈ ਐਲਾਨ ਹੋਏ ਹਨ ਕਿ ਆਮ ਲੋਕਾਂ ਨਾਲ ਸਬੰਧਤ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।
ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਬਜਟ 'ਚ ਸਰਕਾਰ ਨੇ ਸੁਸਤ ਪਏ ਅਰਥਚਾਰੇ 'ਚ ਜਾਨ ਫੂਕਣ ਲਈ ਨੌਕਰੀਪੇਸ਼ਾ ਟੈਕਸਦਾਤਿਆਂ ਨੂੰ ਆਮਦਨ ਟੈਕਸ 'ਚ ਰਾਹਤ ਦੇਣ ਦੇ ਨਾਲ ਹੀ ਕੰਪਨੀਆਂ ਨੂੰ ਲਾਭਾਂਸ਼ ਵੰਡ ਟੈਕਸ ਤੋਂ ਮੁਕਤੀ ਦੇਣ ਅਤੇ ਆਮ ਆਦਮੀ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਖੇਤੀ, ਕਿਸਾਨੀ ਦੇ ਖੇਤਰ 'ਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
Photo
ਆਮ ਬਜਟ ਵਿਚ ਅਜਿਹੇ ਕਈ ਐਲਾਨ ਹੋਏ ਹਨ ਕਿ ਆਮ ਲੋਕਾਂ ਨਾਲ ਸਬੰਧਤ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਕੁਝ ਚੀਜ਼ਾਂ ਸਸਤੀਆਂ ਵੀ ਹੋਣਗੀਆਂ। ਆਓ ਜਾਣਦੇ ਹਾਂ ਕਿ ਮਹਿੰਗਾ ਹੋਵੇਗਾ ਅਤੇ ਕਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਹੇਠਾਂ ਆ ਕਮੀ ਆਵੇਗੀ।
Photo
ਕੀ ਹੋਵੇਗਾ ਮਹਿੰਗਾ?
-ਘਿਉ, ਬਟਰ ਆਇਲ, ਖਾਧ ਤੇਲ, ਮੁੰਗਫਲੀ ਬਟਰ (ਪੀਨਟ ਬਟਰ)
-ਮੱਠਾ, ਮਸਲਿਨ, ਮੱਕੀ, ਚੁਕੰਦਰ ਦੇ ਬੀਜ, ਕੋਲਡ ਸਟੋਰੇਜ ਦੇ ਆਲੂ
-ਚੁਇੰਗ ਗਮ, ਡਾਇਟਰੀ ਸੋਇਆ ਫ਼ਾਇਬਰ, ਆਈਸੋਲੇਟਿਡ ਸੋਇਆ ਪ੍ਰੋਟੀਨ
Photo
-ਛਿਲਕੇ ਵਾਲਾ ਅਖਰੋਟ
-ਜੁੱਤੀਆਂ-ਚਪਲਾਂ, ਦਾੜ੍ਹੀ ਬਣਾਉਣ ਵਾਲੇ ਸ਼ੇਵਰ, ਹੇਅਰ ਕਲਿੱਪ, ਵਾਲਾਂ 'ਚ ਲਾਉਣ ਵਾਲੀ ਪਿੰਨ, ਕੰਘੀ, ਵਾਲ ਘੁੰਗਰਾਲੇ ਬਣਾਉਣ ਵਾਲੇ ਉਪਕਰਨ, ਹੇਅਰ ਰਿਮੂਵਰ ਉਪਕਰਨ
-ਰਸੋਈ 'ਚ ਪ੍ਰਯੋਗ ਹੋਣ ਵਾਲੇ ਬਰਤਨ, ਬੋਨਚਾਈਨਾ-ਮਿੱਟੀ-ਪੋਰਸਲੀਨ ਨਾਲ ਬਣੇ ਬਰਤਨ, ਵਾਟਰ ਫ਼ਿਲਟਰ, ਕੱਚ ਦੇ ਬਰਤਨ
Photo
-ਚੀਨੀ ਮਿੱਟੀ ਜਾਂ ਪੋਰਸਲੀਨ ਨਾਲ ਬਣੇ ਸਜਾਵਟੀ ਸਮਾਨ
-ਮਣੀਆਂ, ਪੰਨਾ, ਨੀਲਮ, ਬਿਨਾਂ ਤਰਾਸ਼ੇ ਰੰਗੀਨ ਰਤਨ
-ਤਾਲੇ
-ਹੱਥ ਨਾਲ ਝੱਲੇ ਜਾਣ ਵਾਲੇ, ਬਿਜਲੀ ਨਾਲ ਚੱਲਣ ਵਾਲੇ ਪੱਖੇ
Photo
-ਛੋਟੇ ਬਲੋਅਰ, ਵਾਟਰ ਹੀਟਰ, ਪਾਣੀ ਗਰਮ ਕਰਨ ਵਾਲੀ ਰਾਡ
-ਹੇਅਰ ਡਰਾਇਅਰ ਅਤੇ ਬਿਜਲੀ ਨਾਲ ਚੱਲਣ ਵਾਲੀ ਪ੍ਰੈੱਸ
-ਡਰਾਇਰ, ਓਵਨ, ਕੁੱਕਰ, ਗਰਿੱਲ (ਖਾਣਾ ਬਣਾਉਣ ਵਾਲੀ)
Photo
-ਚਾਹ ਅਤੇ ਕਾਫ਼ੀ ਬਣਾਉਣ ਵਾਲੀ ਮਸ਼ੀਨ ਅਤੇ ਟੋਸਟਰ
-ਫ਼ਰਨੀਚਰ, ਲੈਂਪ ਅਤੇ ਪ੍ਰਕਾਸ਼ ਉਪਕਰਨ, ਮੱਖੀਆਂ-ਮੱਛਰ ਮਾਰਨ ਵਾਲੇ ਉਪਕਰਨ
-ਖਿਡੌਣੇ, ਪੈੱਨ-ਕਾਪੀ ਸਮੇਤ ਸਟੇਸ਼ਨਰੀ ਉਤਪਾਦ, ਨਕਲੀ ਫੁੱਲ, ਘੰਟੀ, ਮੂਰਤੀ, ਟਰਾਫ਼ੀ
Photo
-ਮੋਬਾਈਲ ਫ਼ੋਨ ਦਾ ਪ੍ਰਿੰਟਡ ਸਰਕਿਟ ਬੋਰਡ ਅਸੈਂਬਲੀ, ਡਿਸਪਲੇ ਪੈਨਲ, ਟੱਚ ਅਸੈਂਬਲੀ, ਫ਼ਿੰਗਰਪ੍ਰਿੰਟ ਰੀਡਰ
-ਸਿਗਰਟ, ਹੁੱਕਾ, ਚਬਾਉਣ ਵਾਲਾ ਤੰਬਾਕੂ, ਖ਼ੁਸ਼ਬੂ ਯੁਕਤ ਜ਼ਰਦਾ ਤਮਾਕੂ
Photo
ਕੀ ਹੋਵੇਗਾ ਸਸਤਾ?
-ਅਖ਼ਬਾਰੀ ਕਾਗ਼ਜ਼ (ਨਿਊਜ਼ਪ੍ਰਿੰਟ)
-ਖੇਡਾਂ ਦਾ ਸਮਾਨ
-ਮਾਈਕ੍ਰੋਫ਼ੋਨ
-ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ