‘ਇਹ ਬਜਟ ਲੋਕਾਂ ਵਲੋਂ ਅਤੇ ਲੋਕਾਂ ਲਈ ਹੈ’, ਪੜ੍ਹੋ ਬਜਟ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪਹਿਲੀ ਇੰਟਰਵਿਊ
Published : Feb 2, 2025, 9:36 pm IST
Updated : Feb 2, 2025, 10:08 pm IST
SHARE ARTICLE
Nirmala Sitharaman.
Nirmala Sitharaman.

ਕਿਹਾ, ਪ੍ਰਧਾਨ ਮੰਤਰੀ ਟੈਕਸਾਂ ’ਚ ਕਟੌਤੀ ਦੇ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਪਰ ਨੌਕਰਸ਼ਾਹਾਂ ਨੂੰ ਮਨਾਉਣ ’ਚ ਸਮਾਂ ਲੱਗਾ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਬਜਟ ‘ਲੋਕਾਂ ਵਲੋਂ, ਲੋਕਾਂ ਲਈ, ਲੋਕਾਂ ਦਾ’ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਵਰਗ ਲਈ ਟੈਕਸਾਂ ’ਚ ਕਟੌਤੀ ਦੇ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਪਰ ਨੌਕਰਸ਼ਾਹਾਂ ਨੂੰ ਮਨਾਉਣ ’ਚ ਸਮਾਂ ਲੱਗ ਗਿਆ। 

ਪੀ.ਟੀ.ਆਈ. ਨੂੰ ਦਿਤੀ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਅਸੀਂ ਮੱਧ ਵਰਗ ਦੀ ਆਵਾਜ਼ ਸੁਣੀ ਹੈ, ਜੋ ਇਮਾਨਦਾਰ ਟੈਕਸਦਾਤਾ ਹੋਣ ਦੇ ਬਾਵਜੂਦ ਅਪਣੀਆਂ ਇੱਛਾਵਾਂ ਪੂਰੀਆਂ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ।’’ ਉਨ੍ਹਾਂ ਕਿਹਾ, ‘‘ਮੋਦੀ ਟੈਕਸ ਰਾਹਤ ’ਤੇ ਸਹਿਮਤ ਹੋ ਗਏ ਪਰ ਵਿੱਤ ਮੰਤਰਾਲੇ ਅਤੇ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਜੋੜਨ ’ਚ ਥੋੜ੍ਹਾ ਸਮਾਂ ਲੱਗਾ, ਜਿਨ੍ਹਾਂ ਨੂੰ ਭਲਾਈ ਅਤੇ ਹੋਰ ਯੋਜਨਾਵਾਂ ਨੂੰ ਪੂਰਾ ਕਰਨ ਲਈ ਮਾਲੀਆ ਇਕੱਤਰ ਕਰਨਾ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।’’

ਸੀਤਾਰਮਨ ਨੇ ਸਨਿਚਰਵਾਰ ਨੂੰ ਅਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਦੇ ਹੋਏ ਨਿੱਜੀ ਆਮਦਨ ਟੈਕਸ ਦੀ ਹੱਦ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ। ਛੋਟ ਦੀ ਸੀਮਾ ’ਚ 5 ਲੱਖ ਰੁਪਏ ਦਾ ਵਾਧਾ ਹੁਣ ਤਕ ਦਾ ਸੱਭ ਤੋਂ ਵੱਡਾ ਵਾਧਾ ਹੈ ਅਤੇ 2005 ਅਤੇ 2023 ਦੇ ਵਿਚਕਾਰ ਦਿਤੀਆਂ ਗਈਆਂ ਸਾਰੀਆਂ ਰਾਹਤਾਂ ਦੇ ਬਰਾਬਰ ਹੈ। 

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਨੂੰ ਸੰਖੇਪ ਰੂਪ ’ਚ ਕਿਹਾ, ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦਾ ਬਜਟ ਹੈ, ਇਹ ਉਹ ਬਜਟ ਹੈ ਜੋ ਲੋਕ ਚਾਹੁੰਦੇ ਹਨ।’’ ਬਜਟ ਦੇ ਸਿਧਾਂਤਾਂ ਨੂੰ ਅਪਣੇ ਸ਼ਬਦਾਂ ’ਚ ਬਿਆਨ ਕਰਨ ਬਾਰੇ ਪੁੱਛੇ ਜਾਣ ’ਤੇ, ਵਿੱਤ ਮੰਤਰੀ ਨੇ ਕਿਹਾ, ‘‘ਜਿਵੇਂ ਕਿ ਉਹ ਅਬਰਾਹਿਮ ਲਿੰਕਨ ਦੇ ਸ਼ਬਦਾਂ ’ਚ ਲੋਕਤੰਤਰ ਬਾਰੇ ਕਹਿੰਦੇ ਹਨ, ਇਹ ਲੋਕਾਂ ਵਲੋਂ ਬਜਟ ਹੈ, ਲੋਕਾਂ ਲਈ ਅਤੇ ਲੋਕਾਂ ਦਾ ਬਜਟ ਹੈ।’’

ਸੀਤਾਰਮਨ ਨੇ ਕਿਹਾ ਕਿ ਨਵੀਆਂ ਦਰਾਂ ਨਾਲ ਮੱਧ ਵਰਗ ਦੇ ਟੈਕਸਾਂ ’ਚ ਕਾਫ਼ੀ ਕਮੀ ਆਵੇਗੀ ਅਤੇ ਉਨ੍ਹਾਂ ਦੇ ਹੱਥਾਂ ’ਚ ਵਧੇਰੇ ਪੈਸਾ ਬਚੇਗਾ, ਜਿਸ ਨਾਲ ਘਰੇਲੂ ਖਪਤ, ਬੱਚਤ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਸੀਤਾਰਮਨ ਨੇ ਕਿਹਾ ਕਿ ਟੈਕਸ ’ਚ ਕਟੌਤੀ ’ਤੇ ਕੁੱਝ ਸਮੇਂ ਤੋਂ ਕੰਮ ਚੱਲ ਰਿਹਾ ਸੀ। 

ਇਕ ਵਿਚਾਰ ਸਿੱਧੇ ਟੈਕਸ ਨੂੰ ਸਰਲ ਅਤੇ ਪਾਲਣਾ ਕਰਨਾ ਆਸਾਨ ਬਣਾਉਣਾ ਸੀ। ਇਸ ’ਤੇ ਕੰਮ ਜੁਲਾਈ 2024 ਦੇ ਬਜਟ ’ਚ ਸ਼ੁਰੂ ਹੋਇਆ ਸੀ ਅਤੇ ਹੁਣ ਇਕ ਨਵਾਂ ਕਾਨੂੰਨ ਤਿਆਰ ਕੀਤਾ ਜਾ ਰਿਹਾ ਹੈ, ਜੋ ਭਾਸ਼ਾ ਨੂੰ ਸਰਲ ਬਣਾਏਗਾ, ਪਾਲਣਾ ਦੇ ਬੋਝ ਨੂੰ ਘਟਾਏਗਾ ਅਤੇ ਥੋੜ੍ਹਾ ਹੋਰ ਉਪਭੋਗਤਾ-ਅਨੁਕੂਲ ਹੋਵੇਗਾ। 
ਸੀਤਾਰਮਨ ਨੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ’ਚ ਪੂੰਜੀਗਤ ਖਰਚ ’ਚ ਮਾਮੂਲੀ ਵਾਧਾ ਕਰ ਕੇ ਇਸ ਨੂੰ 11.21 ਲੱਖ ਕਰੋੜ ਰੁਪਏ ਕਰਨ ਦਾ ਬਚਾਅ ਕੀਤਾ, ਜੋ ਚਾਲੂ ਵਿੱਤੀ ਸਾਲ ’ਚ ਇਹ 10.18 ਲੱਖ ਕਰੋੜ ਰੁਪਏ ਸੀ। 

ਉਨ੍ਹਾਂ ਕਿਹਾ, ‘‘ਜੇ ਅਸੀਂ ਅੰਕੜਿਆਂ ਨੂੰ ਵੇਖ ਰਹੇ ਹਾਂ, ਕਿਉਂਕਿ ਅਸੀਂ 2020 ਤੋਂ ਹਰ ਸਾਲ 16 ਫੀ ਸਦੀ, 17 ਫੀ ਸਦੀ (ਪੂੰਜੀਗਤ ਖਰਚ) ਦੇ ਆਦੀ ਹੋ ਗਏ ਹਾਂ ਅਤੇ ਕਹਿ ਰਹੇ ਹਾਂ ਕਿ ਤੁਸੀਂ ਇਸ ਗਿਣਤੀ (2025-26 ਦੇ ਬਜਟ ਵਿਚ) ਨਹੀਂ ਵਧਾਇਆ ਹੈ, ਤਾਂ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗੀ ਕਿ ਕਿਰਪਾ ਕਰ ਕੇ ਖਰਚ ਦੀ ਗੁਣਵੱਤਾ ਨੂੰ ਵੇਖੋ। ਖਾਸ ਤੌਰ ’ਤੇ ਪੂੰਜੀਗਤ ਖਰਚ।’’ ?ਉਨ੍ਹਾਂ ਨੇ ਉਨ੍ਹਾਂ ਸੂਬਿਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਪੂੰਜੀਗਤ ਖਰਚ ਵਜੋਂ ਦਿਤੇ ਗਏ ਪੈਸੇ ਦਾ 50 ਸਾਲ ਦਾ ਵਿਆਜ ਮੁਕਤ ਹਿੱਸਾ ਮਿਲਿਆ। 

‘ਭਾਰਤ ਦੀ ਨੀਂਹ ਮਜ਼ਬੂਤ, ਰੁਪਿਆ ਡਾਲਰ ਤੋਂ ਸਿਵਾ ਕਿਸੇ ਹੋਰ ਮੁਦਰਾ ਮੁਕਾਬਲੇ ਨਹੀਂ ਡਿੱਗ ਰਿਹਾ’

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਰੁਪਏ ਦੀ ਗਿਰਾਵਟ ਨੂੰ ਲੈ ਕੇ ਆਲੋਚਨਾ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਸਿਰਫ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਦੇ ਮੁਕਾਬਲੇ ਇਸ ’ਚ ਗਿਰਾਵਟ ਆਈ ਹੈ ਪਰ ਮਜ਼ਬੂਤ ਮੈਕਰੋ-ਆਰਥਕ ਬੁਨਿਆਦੀ ਢਾਂਚੇ ਕਾਰਨ ਇਹ ਹੋਰ ਮੁਦਰਾਵਾਂ ਦੇ ਮੁਕਾਬਲੇ ਸਥਿਰ ਹੈ। ਉਨ੍ਹਾਂ ਮਨਜ਼ੂਰ ਕੀਤਾ ਕਿ ਹਾਲ ਹੀ ਦੇ ਮਹੀਨਿਆਂ ’ਚ ਅਮਰੀਕੀ ਡਾਲਰ ਦੇ ਮੁਕਾਬਲੇ 3% ਦੀ ਗਿਰਾਵਟ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਆਯਾਤ ਮਹਿੰਗਾ ਹੋ ਜਾਂਦਾ ਹੈ। ਸੀਤਾਰਮਨ ਨੇ ਕਿਹਾ ਕਿ ਰੁਪਏ ਦੀ ਅਸਥਿਰਤਾ ਅਤੇ ਗਿਰਾਵਟ ਵਲ ਇਸ਼ਾਰਾ ਕਰਨ ਵਾਲੇ ਆਲੋਚਕ ਬਹੁਤ ਤੇਜ਼ ਦਲੀਲ ਦੇ ਰਹੇ ਹਨ ਅਤੇ ਰੁਪਏ ਦੇ ਉਤਰਾਅ-ਚੜ੍ਹਾਅ ਨੂੰ ਮਜ਼ਬੂਤ ਡਾਲਰ ਨਾਲ ਇਸ ਦੇ ਸਬੰਧਾਂ ਦੇ ਸੰਦਰਭ ’ਚ ਸਮਝਿਆ ਜਾਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement