
ਪਿਛਲੇ ਪੰਜ ਸਾਲ 'ਚ ਭਾਰਤੀ ਬੈਂਕਾਂ 'ਚ ਇਕ ਲੱਖ ਕਰੋੜ ਰੁਪਏ ਦੇ ਧੋਖੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਾਰੀ ਅੰਕੜਿਆਂ...
ਨਵੀਂ ਦਿੱਲੀ, 2 ਮਈ: ਪਿਛਲੇ ਪੰਜ ਸਾਲ 'ਚ ਭਾਰਤੀ ਬੈਂਕਾਂ 'ਚ ਇਕ ਲੱਖ ਕਰੋੜ ਰੁਪਏ ਦੇ ਧੋਖੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ ਕਰੀਬ 23 ਹਜ਼ਾਰ ਬੈਂਕ ਧੋਖੇ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਬੈਂਕਾਂ ਦਾ ਐਨ.ਪੀ.ਏ. ਵੀ ਤੇਜੀ ਨਾਲ ਵਧ ਰਿਹਾ ਹੈ। 31 ਦਸੰਬਰ 2017 ਤਕ ਸੱਭ ਬੈਂਕਾਂ ਦਾ ਐਨ.ਪੀ.ਏ. ਵਧ ਕੇ 8,40,958 ਕਰੋੜ ਰੁਪਏ ਹੋ ਚੁਕਾ ਸੀ।
Fraud
ਆਰ.ਬੀ.ਆਈ. ਨੇ ਇਕ ਆਰ.ਟੀ.ਆਈ. ਦੇ ਜਵਾਬ 'ਚ ਦਸਿਆ ਹੈ ਕਿ ਵਿੱਤੀ ਸਾਲ 2017-18 'ਚ ਬੈਂਕ ਧੋਖਿਆਂ ਦੀਆਂ 5152 ਘਟਨਾਵਾਂ ਦਰਜ ਹੋਈਆਂ ਹਨ, ਜਦੋਂ ਕਿ ਵਿੱਤੀ ਸਾਲ 2016-17 'ਚ ਅਜਿਹੀਆਂ 5,000 ਘਟਨਾਵਾਂ ਰੀਪੋਰਟ ਹੋਈਆਂ ਸਨ। ਵਿੱਤੀ ਸਾਲ 2017-18 'ਚ ਹੋਈਆਂ ਘਟਨਾਵਾਂ 'ਚ ਕੁਲ ਮਿਲਾ ਕੇ 28,459 ਕਰੋੜ ਰੁਪਏ ਦੇ ਧੋਖੇ ਹੋਏ ਹਨ, ਜਦੋਂ ਕਿ 2016-17 'ਚ ਇਨ੍ਹਾਂ ਘਟਨਾਵਾਂ 'ਚ 23,933 ਕਰੋੜ ਰੁਪਏ ਦੇ ਧੋਖੇ ਹੋਏ ਸਨ।
Fraud
ਆਰ.ਬੀ.ਆਈ ਮੁਤਾਬਕ 2013 ਤੋਂ ਲੈ ਕੇ 1 ਮਾਰਚ 2018 ਤਕ ਕੁਲ ਮਿਲਾ ਕੇ 23,866 ਧੋਖੇ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ 'ਚ 1,00,718 ਕਰੋੜ ਰੁਪਏ ਦਾ ਧੋਖਾ ਸਾਹਮਣੇ ਆਇਆ ਹੈ। ਸਾਲ 201516 ਦੌਰਾਨ 4693 ਮਾਮਲਿਆਂ 'ਚ 18,698 ਕਰੋੜ ਰੁਪਏ ਅਤੇ 2014-15 ਦੌਰਾਨ 4,639 ਮਾਮਲਿਆਂ 'ਚ 19,455 ਕਰੋੜ ਰੁਪਏ ਦਾ ਧੋਖਾ ਹੋਇਆ ਹੈ। ਉਥੇ ਹੀ 2013-14 ਦੌਰਾਨ 4,306 ਮਾਮਲਿਆਂ 'ਚ 10,170 ਕਰੋੜ ਰੁਪਏ ਦਾ ਧੋਖਾ ਹੋਇਆ ਸੀ।
Fraud
ਆਰ.ਬੀ.ਆਈ. ਨੇ ਦਸਿਆ ਹੈ ਕਿ ਇਨ੍ਹਾ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਲਈ ਅੱਗੇ ਵਧਾਇਆ ਜਾ ਰਿਹਾ ਹੈ। ਕਈ ਵੱਡੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਅਤੇ ਈ.ਡੀ. ਕਰ ਰਹੀ ਹੈ। ਇਨ੍ਹਾਂ 'ਚ 13 ਹਜ਼ਾਰ ਕਰੋੜ ਰੁਪਏ ਦਾ ਪੀ.ਐਨ.ਬੀ. ਧੋਖਾ ਸ਼ਾਮਲ ਹੈ। ਇਸ ਮਾਮਲੇ 'ਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹਲ ਚੌਕਸੇ ਨੇ ਬੈਂਕ ਨਾਲ ਇਹ ਧੋਖਾ ਕੀਤਾ ਹੈ।
RBI
ਉਥੇ ਹੀ ਸੀ.ਬੀ.ਆਈ. ਨੇ ਏਅਰਸੈੱਲ ਘੋਟਾਲੇ 'ਚ ਕਈ ਬੈਂਕਾਂ ਦੇ ਉਚ ਅਧਿਕਾਰੀਆਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਇਸ ਮਾਮਲੇ 'ਚ ਆਈ.ਡੀ.ਬੀ.ਆਈ. ਬੈਂਕ ਨਾਲ 600 ਕਰੋੜ ਰੁਪਏ ਦਾ ਲੋਨ ਗ਼ਲਤ ਤਰੀਕੇ ਨਾਲ ਲਿਆ ਗਿਆ ਸੀ।