ਘਰੇਲੂ ਮਾਰਕੀਟ 'ਤੇ ਵਧਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ, ਅਗਸਤ 'ਚ 5,100 ਕਰੋਡ਼ ਰੁ ਕੀਤੇ ਨਿਵੇਸ਼
Published : Sep 2, 2018, 3:40 pm IST
Updated : Sep 2, 2018, 3:40 pm IST
SHARE ARTICLE
Foreign investors
Foreign investors

ਬਿਹਤਰ ਅਰਨਿੰਗ ਸੀਜਨ, ਮੈਕਰੋ ਫਰੰਟ 'ਤੇ ਸੁਧਾਰ ਅਤੇ ਮਿਡ ਅਤੇ ਸਮਾਲਕੈਪ ਵਿਚ ਕ੍ਰੈਕਸ਼ਨ ਦੇ ਚਲਦੇ ਵਿਦੇਸ਼ੀ ਨਿਵੇਸ਼ਕਾਂ (Foreign investors) ਦਾ ਭਾਰਤੀ ਕੈਪ...

ਨਵੀਂ ਦਿੱਲੀ : ਬਿਹਤਰ ਅਰਨਿੰਗ ਸੀਜਨ, ਮੈਕਰੋ ਫਰੰਟ 'ਤੇ ਸੁਧਾਰ ਅਤੇ ਮਿਡ ਅਤੇ ਸਮਾਲਕੈਪ ਵਿਚ ਕ੍ਰੈਕਸ਼ਨ ਦੇ ਚਲਦੇ ਵਿਦੇਸ਼ੀ ਨਿਵੇਸ਼ਕਾਂ (Foreign investors) ਦਾ ਭਾਰਤੀ ਕੈਪਿਟਲ ਮਾਰਕੀਟ 'ਤੇ ਭਰੋਸਾ ਬਣਿਆ ਹੋਇਆ ਹੈ। ਅਗਸਤ ਮਹੀਨੇ ਵਿਚ ਵਿਦੇਸ਼ੀ ਨਿਵੇਸ਼ਕਾਂ ਨੇ ਕੈਪਿਟਲ ਮਾਰਕੀਟ ਵਿਚ 5,100 ਕਰੋਡ਼ ਰੁਪਏ ਨਿਵੇਸ਼ ਕੀਤੇ ਹਨ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਵਿਚ ਨਿਵੇਸ਼ ਕੀਤੇ ਹਨ। ਇਸ ਤੋਂ ਪਹਿਲਾਂ ਜੁਲਾਈ ਵਿਚ ਵਿਦੇਸ਼ੀ ਨਿਵੇਸ਼ਕਾਂ ਨੇ ਕੈਪਿਟਲ ਮਾਰਕੀਟ (ਇਕਵਿਟੀ ਅਤੇ ਡੇਟ) ਵਿਚ 2300 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਸੀ।

FPIFPI

ਅਪ੍ਰੈਲ - ਜੂਨ ਤਿਮਾਹੀ ਦੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਘਰੇਲੂ ਬਾਜ਼ਾਰ ਤੋਂ 61 ਹਜ਼ਾਰ ਕਰੋਡ਼ ਰੁਪਏ ਕੱਢੇ ਸਨ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਫਾਰੇਨ ਪੋਰਟਫੋਲੀਓ ਇੰਵੈਸਟਰਸ (FPIs) ਨੇ ਅਗਸਤ ਮਹੀਨੇ ਵਿਚ ਇਕਵਿਟੀ ਵਿਚ 1,775 ਕਰੋਡ਼ ਰੁਪਏ ਅਤੇ ਡੇਟ ਮਾਰਕੀਟ ਵਿਚ 5168 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ। ਯਾਨੀ ਅਗਸਤ ਵਿਚ ਹੁਣ ਤੱਕ ਕੁਲ ਨਵਾਂ ਨਿਵੇਸ਼ 3,414 ਕਰੋਡ਼ ਰੁਪਏ ਦਾ ਰਿਹਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਨਿਵੇਸ਼ 5,189 ਕਰੋਡ਼ ਰੁਪਏ ਰਿਹਾ।

Foreign InvestorForeign Investor

ਅਪ੍ਰੈਲ ਤੋਂ ਜੂਨ ਦੇ ਦੌਰਾਨ 3 ਮਹੀਨੇ ਵਿਚ ਭਾਰੀ ਨਿਕਾਸੀ ਤੋਂ ਬਾਅਦ ਜੁਲਾਈ ਅਤੇ ਅਗਸਤ ਵਿਚ ਘਰੇਲੂ ਸ਼ੇਅਰ ਬਾਜ਼ਾਰ ਵਿਚ ਐਫਪੀਆਈ ਦੀ ਹਿੱਸੇਦਾਰੀ ਵਧੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੈਕਰੋ ਫਰੰਟ 'ਤੇ ਸੁਧਾਰ, ਬਿਹਤਰ ਕਾਰਪੋਰੇਟ ਅਰਨਿੰਗ, ਮਿਡ ਅਤੇ ਸਮਾਲਕੈਪ ਵਿਚ ਕ੍ਰੈਕਸ਼ਨ ਅਤੇ ਭਾਰਤ 'ਤੇ ਆਈਐਮਐਫ ਦਾ ਪਾਜ਼ਿਟਿਵ ਆਬਜਰਵੇਸ਼ਨ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਘਰੇਲੂ ਬਾਜ਼ਾਰ 'ਤੇ ਭਰੋਸਾ ਵਧਿਆ ਹੈ। ਇਸ ਸਾਰੇ ਫੈਕਟਰਸ ਦੇ ਚਲਦੇ ਵਿਦੇਸ਼ੀ ਨਿਵੇਸ਼ਕਾਂ ਦਾ ਰੂਝਾਨ ਘਰੇਲੂ ਬਾਜ਼ਾਰ ਨੂੰ ਲੈ ਕੇ ਵਧਿਆ ਹੈ।

Foreign InvestorForeign Investor

ਉਨ੍ਹਾਂ ਨੇ ਕਿਹਾ ਕਿ ਡਾਇਰੈਕਸ਼ਨ ਨਿਸ਼ਚਿਤ ਰੂਪ ਨਾਲ ਪਾਜ਼ਿਟਿਵ ਹੈ। ਹਾਲਾਂਕਿ ਐਫ਼ਪੀਆਈ ਇਨਫਲੋ ਪਹਿਲਾਂ ਦੇ ਮੁਕਾਬਲੇ ਘੱਟ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਫਿਲਹਾਲ ਐਫਪੀਆਈ 'ਚ ਅਨਿਸ਼ਚਿਤਤਾ ਹੈ ਜਿਸ ਦੇ ਨਾਲ ਉਹ ਸਾਵਧਾਨੀ ਵਰਤ ਰਹੇ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਇਕਵਿਟੀ ਨਾਲ 2,400 ਕਰੋਡ਼ ਰੁਪਏ ਅਤੇ ਬਾਂਡ ਬਾਜ਼ਾਰ ਤੋਂ 38,000 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement