ਸੈਂਸੈਕਸ ਵਾਧੇ ਨਾਲ ਵੱਡੇ ਨਿਵੇਸ਼ਕ ਮਾਲਾਮਾਲ, ਛੋਟੇ ਨਿਵੇਸ਼ਕਾਂ ਨੂੰ ਨਿਰਾਸ਼ਾ
Published : Jul 13, 2018, 3:11 pm IST
Updated : Jul 13, 2018, 3:11 pm IST
SHARE ARTICLE
Sensex
Sensex

ਦਿਨ ਦੀ ਸ਼ੁਰੂਆਤ ਸੈਂਸੈਕਸ ਨੇ ਵੀਰਵਾਰ ਨੂੰ ਬਣੇ ਰਿਕਾਰਡ ਨੂੰ ਤੋੜਦੇ ਹੋਏ 36,740.07 ਦਾ ਨਵਾਂ ਸਭ ਤੋਂ ਉੱਚਾ ਪੱਧਰ ਪਾ ਲਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਂਕਸ...

ਨਵੀਂ ਦਿੱਲੀ : ਦਿਨ ਦੀ ਸ਼ੁਰੂਆਤ ਸੈਂਸੈਕਸ ਨੇ ਵੀਰਵਾਰ ਨੂੰ ਬਣੇ ਰਿਕਾਰਡ ਨੂੰ ਤੋੜਦੇ ਹੋਏ 36,740.07 ਦਾ ਨਵਾਂ ਸਭ ਤੋਂ ਉੱਚਾ ਪੱਧਰ ਪਾ ਲਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਂਕਸ 283 ਅੰਕ ਦੀ ਤੇਜ਼ੀ ਨਾਲ 36,548 ਅੰਕ ਉਤੇ ਬੰਦ ਹੋਇਆ ਸੀ।  ਸੈਂਸੈਕਸ ਦੀ ਇਸ ਤੇਜੀ ਵਿਚ ਮਹਿੰਗੇ ਸ਼ੇਅਰਾਂ  (ਬਲੂ ਚਿਪ ਸਟਾਕਸ) ਨੇ ਜੱਮ ਕੇ ਕਮਾਈ ਕੀਤੀ। ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ 4.42 ਫ਼ੀ ਸਦੀ ਉਛਲ ਗਏ ਅਤੇ ਟ੍ਰੇਡਿੰਗ ਬੰਦ ਹੋਣ ਦਾ ਰਿਕਾਰਡ ਪੱਧਰ ਹਾਸਲ ਕਰ ਲਿਆ।

reliance industriesreliance industries

ਇਸ ਵਜ੍ਹਾ ਨਾਲ ਰਿਲਾਇੰਸ ਇੰਡਸਟ੍ਰੀਜ਼ 11 ਸਾਲ ਬਾਅਦ ਦੁਬਾਰਾ 100 ਅਰਬ ਡਾਲਰ ਦੀ ਮਾਰਕੀਟ ਕੈਪ ਹਾਸਲ ਕਰ ਸਕੀ। ਦਰਅਸਲ, ਵੀਰਵਾਰ ਦੇ ਕਾਰੋਬਾਰੀ ਸਤਰ ਵਿਚ ਤੇਜ਼ੀ ਦਾ ਸੱਭ ਤੋਂ ਵੱਡਾ ਫਾਇਦਾ ਆਰਆਈਐਲ ਦੇ ਸ਼ੇਅਰਾਂ ਨੂੰ ਹੀ ਮਿਲਿਆ। ਸ਼ੇਅਰ ਬਾਜ਼ਾਰ ਵਿਚ ਆਈ ਬਹਾਰ ਦਾ ਫਾਇਦਾ ਵੱਡੇ ਨਿਵੇਸ਼ਕਾਂ ਨੂੰ ਹੀ ਮਿਲਿਆ ਜਦਕਿ ਛੋਟੇ ਨਿਵੇਸ਼ਕ ਇਸ ਤੋਂ ਮਹਿਰੂਮ ਰਹਿ ਗਏ। ਇਸ ਦਾ ਕਾਰਨ ਇਹੀ ਹੈ ਕਿ ਬਾਜ਼ਾਰ ਦੇ ਵਾਧੇ ਕੁੱਝ ਵੱਡੇ ਸ਼ੇਅਰਾਂ ਤੱਕ ਹੀ ਸੀਮਤ ਰਹਿ ਗਏ।  ਸੇਂਸੇਕਸ ਨੂੰ ਇੰਨੀ ਲੰਮੀ ਛਲਾਂਗ ਦੇਨੇਵਾਲੀ ਵਾਧੇ ਦਾ ਦਾਇਰਾ ਇੰਨਾ ਛੋਟਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।  

SensexSensex

ਦੇਸ਼ ਦੀ ਸੱਭ ਤੋਂ ਮੁੱਲਵਾਨ ਕੰਪਨੀ ਟੀਸੀਐਸ ਦੇ ਸ਼ੇਅਰਾਂ ਦੀ ਕੀਮਤ ਇਸ ਸਾਲ 49 ਫ਼ੀ ਸਦੀ ਵੱਧ ਗਈ। ਇਸ ਤਰ੍ਹਾਂ, ਕੋਟਕ ਮਹਿੰਦਰਾ ਦੇ ਸ਼ੇਅਰ 38 ਫ਼ੀ ਸਦੀ ਚੜ੍ਹ ਗਏ ਜਦਕਿ ਬਾਂਬੇ ਸਟਾਕ ਐਕਸਚੇਂਜ (ਬੀਐਸਈ) ਵਿਚ ਲਿਸਟਿਡ ਵੱਡੀ ਕੰਪਨੀਆਂ ਇੰਫੋਸਿਸ, ਐਚਯੂਐਲ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕਸ ਹੌਲੀ ਹੌਲੀ 28 ਫ਼ੀ ਸਦੀ, 27 ਫ਼ੀ ਸਦੀ ਅਤੇ 25 ਫ਼ੀ ਸਦੀ ਮਜਬੂਤ ਹੋਏ। ਇਹਨਾਂ ਸਾਰੇ ਸ਼ੇਅਰਾਂ ਦੇ ਮੁੱਲ ਵਿਚ ਵਾਧਾ ਦਾ ਸਾਂਝਾ ਅਸਰ ਇਹ ਹੋਇਆ ਕਿ ਸੈਂਸੈਕਸ 7 ਫ਼ੀ ਸਦੀ ਚੜ੍ਹ ਗਿਆ।  

SensexSensex

ਹੁਣ ਇਕ ਹੋਰ ਹਾਲਤ ਉਤੇ ਨਜ਼ਰ ਪਾਓ। ਸੈਂਸੈਕਸ ਦੇ 30 ਸ਼ੇਅਰਾਂ ਦੇ ਮੁਕਾਬਲੇ ਬੀਐਸਈ 100 ਇੰਡੈਕਸ ਦੇ 100 ਸ਼ੇਅਰਾਂ ਨੂੰ ਸਿਰਫ਼ 2 ਫ਼ੀ ਸਦੀ ਦੀ ਮਜਬੂਤੀ ਮਿਲੀ। ਮੱਧ ਅਤੇ ਛੋਟੇ ਸਰੂਪ ਦੀਆਂ ਕੰਪਨੀਆਂ ਤੋਂ ਬਣੀ ਬੀਐਸਈ ਸਮਾਲਕੈਪ ਅਤੇ ਮਿਡਕੈਪ ਇੰਡਿਸਿਜ ਤਾਂ ਹੌਲੀ ਹੌਲੀ 12 ਫ਼ੀ ਸਦੀ ਅਤੇ 15 ਫ਼ੀ ਸਦੀ ਕਮਜ਼ੋਰ ਰਹੇ। ਧਿਆਨ ਰਹੇ ਕਿ ਛੋਟੇ ਨਿਵੇਸ਼ਕ ਇਨ੍ਹਾਂ ਸ਼ੇਅਰਾਂ ਵਿਚ ਨਿਵੇਸ਼ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement