ਕੈਸ਼ ਕਢਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਹੀਂ ਤਾਂ ਤੁਹਾਨੂੰ ਲੱਗ ਸਕਦੈ ਚੂਨਾ !
Published : Sep 2, 2019, 5:22 pm IST
Updated : Sep 2, 2019, 5:41 pm IST
SHARE ARTICLE
Cash withdrawal
Cash withdrawal

ਸਤੰਬਰ ਤੋ 2019 ਤੋਂ ਕੈਸ਼ ਵਿੱਚ ਲੈਣ - ਦੇਣ ਦੇ ਨਿਯਮ ਬਦਲਣ ਜਾ ਰਹੇ ਹਨ। ਸਰਕਾਰ ਨੇ ਇੱਕ ਸੀਮਾ ਤੋਂ ਜਿਆਦਾ ਦੇ ਕੈਸ਼ ਕਢਣਉਣ 'ਤੇ 2 ਫੀਸਦੀ TDS ਲਗਾਇਆ ਹੈ।....

ਨਵੀਂ ਦਿੱਲੀ : ਸਤੰਬਰ ਤੋ 2019 ਤੋਂ ਕੈਸ਼ ਵਿੱਚ ਲੈਣ - ਦੇਣ ਦੇ ਨਿਯਮ ਬਦਲਣ ਜਾ ਰਹੇ ਹਨ। ਸਰਕਾਰ ਨੇ ਇੱਕ ਸੀਮਾ ਤੋਂ ਜਿਆਦਾ ਦੇ ਕੈਸ਼ ਕਢਣਉਣ 'ਤੇ 2 ਫੀਸਦੀ TDS ਲਗਾਇਆ ਹੈ। ਮਤਲੱਬ ਸਾਫ਼ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਆਪਣੇ ਬੈਂਕ,  ਪੋਸਟ ਆਫਿਸ ਜਾਂ ਕੋ - ਆਪਰੇਟਿਵ ਬੈਂਕ ਦੇ ਖਾਤੇ ਤੋਂ ਕਢਵਾਉਂਦਾ ਹੈ ਤਾਂ ਉਸਨੂੰ 2% ਟੀਡੀਐਸ ਦੇਣਾ ਪਵੇਗਾ। ਇਹ ਕਦਮ ਕੈਸ਼ਲੈਸ ਇਕਾਨਮੀ ਵਧਾਵਾ ਅਤੇ ਵੱਡੇ ਨਕਦ ਲੈਣ ਦੇਣ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

Cash withdrawal Cash withdrawal

ਇਹ ਨਿਯਮ ਸਰਕਾਰ, ਬੈਕਿੰਗ ਕੰਪਨੀ, ਬੈਕਿੰਗ ਦੀ ਸਹਿਕਾਰੀ ਸਮਿਤੀ, ਡਾਕਘਰ, ਬੈਂਕਿੰਗ ਰੀਡਿਟ ਅਤੇ ਵ੍ਹਾਈਟ ਲੇਬਲ ਏਟੀਐਮ ਚਲਾਉਣ ਵਾਲੀਆਂ ਇਕਾਈਆਂ ਉਪਰ ਲਾਗੂ ਨਹੀਂ ਹੋਵੇਗਾ। ਕਿਉਂਕਿ ਵਪਾਰ ਕਰਕੇ ਇਨ੍ਹਾਂ ਅੰਦਰ ਭਾਰੀ ਮਾਤਰਾ ਵਿਚ ਲੈਣ-ਦੇਣ ਹੁੰਦਾ ਹੈ। ਦੱਸਣਯੋਗ ਹੈ ਕਿ ਵਿਤ ਮੰਤਰੀ ਨੇ ਲੋਕਸਭਾ ਵਿਚ ਬਜਟ ਚਰਚਾ ਬਾਰੇ ਜਵਾਬ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2017-18 ਵਿਚ 448 ਕੰਪਨੀਆਂ ਅਜਿਹੀਆਂ ਸਨ ਜਿਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 5.56 ਲੱਖ ਕਰੋੜ ਦੀ ਨਕਦ ਰਾਸ਼ੀ ਦੀ ਨਿਕਾਸੀ ਹੋਈ।

Cash withdrawal Cash withdrawal

ਇਸੇ ਕਰਨ ਸਰਕਾਰ ਨੂੰ ਬੈਂਕ ਖਾਤਿਆਂ ਵਿਚੋਂ 1 ਕਰੋੜ ਤੋਂ ਜ਼ਿਆਦਾ ਨਕਦੀ ਕਢਵਾਉਣ ਵਾਲੇ ਵਿਅਕਤੀ ਜਾਂ ਇਕਾਈਆਂ ਉਪਰ ਟੀਡੀਐਸ ਲਗਾਇਆ ਹੈ। ਹੁਣ ਤੋਂ ਜੇਕਰ ਕੋਈ ਵਿਅਕਤੀ ਜਾਂ ਐਚਯੂਐਫ ਕਿਸੇ ਠੇਕੇਦਾਰ ਅਤੇ ਪ੍ਰੋਫੈਸ਼ਨਲ ਵਿਅਕਤੀ ਨੂੰ ਸਾਲ ਭਰ ਵਿਚ ਕਿਸੇ ਸੇਵਾ ਲਈ 50 ਲੱਖ ਦਾ ਭੁਗਤਾਨ ਕਰੇਗੀ ਤਾਂ ਉਸ ਨੂੰ 5 ਪ੍ਰਤੀਸ਼ਤ ਟੀਡੀਐਸ ਦੇਣਾ ਹੇਵੇਗਾ। ਇਸ ਦਾ ਅਸਰ ਉਨ੍ਹਾਂ ਵਿਅਕਤੀਆਂ ਉਪਰ ਹੋਵੇਗਾ ਜੋ ਘਰ ਬਣਵਾਉਣ ਜਾਂ ਵਿਆਹ ਦੇ ਲਈ ਇਕ ਕਿਸੇ ਵਿਅਕਤੀ ਨੂੰ ਸਾਰਾ ਭੁਗਤਾਨ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement