
ਸਸਤੀ ਫ਼ੋਨ ਕਾਲ ਅਤੇ ਡੇਟਾ ਦਾ ਦੌਰ ਖ਼ਤਮ, 458 ਰੁਪਏ ਵਾਲਾ ਪਲਾਨ ਹੁਣ 599 ਰੁਪਏ ਵਿਚ
ਨਵੀਂ ਦਿੱਲੀ: ਵੋਡਾਫ਼ੋਨ-ਆਈਡੀਆ ਅਤੇ ਏਅਰਟੈਲ ਦੇ ਪ੍ਰੀਪੇਡ ਗਾਹਕਾਂ ਦੀਆਂ ਜੇਬਾਂ 'ਤੇ ਤਿੰਨ ਦਸੰਬਰ ਤੋਂ ਵਾਧੂ ਬੋਝ ਪੈਣ ਵਾਲਾ ਹੈ। ਇਨ੍ਹਾਂ ਕੰਪਨੀਆਂ ਨੇ ਪ੍ਰੀਪੇਡ ਮੋਬਾਈਲ ਸੇਵਾਵਾਂ ਦੀਆਂ ਦਰਾਂ 50 ਫ਼ੀ ਸਦੀ ਤਕ ਵਧਾਉਣ ਦਾ ਐਲਾਨ ਕੀਤਾ ਹੈ। ਇਹ ਲਗਭਗ ਚਾਰ ਸਾਲਾਂ ਵਿਚ ਪਹਿਲਾ ਵਾਧਾ ਹੈ। ਦੂਰਸੰਚਾਰ ਸੇਵਾ ਕੰਪਨੀਆਂ ਨੇ ਸਿਰਫ਼ ਅਨਲਿਮਟਿਡ ਡੇਟਾ ਅਤੇ ਕਾਲਿੰਗ ਦੀ ਸਹੂਲਤ ਵਾਲੇ ਪ੍ਰੀਪੇਡ ਪਲਾਨ ਦੀਆਂ ਦਰਾਂ ਵਧਾਈਆਂ ਹਨ।
Vodafone
ਏਅਰਟੈਲ ਨੇ ਸੀਮਤ ਡੇਟਾ ਅਤੇ ਕਾਲਿੰਗ ਵਾਲੇ ਪਲਾਨ ਦੀਆਂ ਦਰਾਂ ਵਿਚ ਵੀ ਸੋਧ ਕੀਤੀ ਹੈ। ਵੋਡਾਫ਼ੋਨ ਆਈਡੀਆ ਮੁਤਾਬਕ ਉਸ ਨੇ ਸੱਭ ਤੋਂ ਜ਼ਿਆਦਾ 41.2 ਫ਼ੀ ਸਦੀ ਦਾ ਵਾਧਾ ਸਾਲਾਨਾ ਪਲਾਟ ਵਿਚ ਕੀਤਾ ਹੈ। ਇਸ ਪਲਾਨ ਦੀ ਦਰ 1699 ਰੁਪਏ ਤੋਂ ਵਧਾ ਕੇ 2399 ਰੁਪਏ ਹੋ ਗਈ ਹੈ। ਇਸ ਤਰ੍ਹਾਂ ਰੋਜ਼ਾਨਾ ਡੇਢ ਜੀਬੀ ਡੇਟਾ ਦੀ ਪੇਸ਼ਕਸ਼ ਨਾਲ 84 ਦਿਨਾਂ ਦੀ ਮਿਆਦ ਵਾਲੇ ਪਲਾਨ ਦੀ ਦਰ 458 ਰੁਪਏ ਤੋਂ 31 ਫ਼ੀ ਸਦੀ ਵਧਾ ਕੇ 599 ਰੁਪਏ ਕਰ ਦਿਤੀ ਗਈ ਹੈ।
Airtel
ਕੰਪਨੀ ਦਾ 199 ਰੁਪਏ ਵਾਲਾ ਪਲਾਨ ਹੁਣ 249 ਰੁਪਏ ਦਾ ਹੋ ਜਾਵੇਗਾ। ਕੰਪਨੀ ਨੇ ਹੋਰ ਨੈਟਵਰਕ 'ਤੇ ਆਊਟਗੋਇੰਗ ਕਾਲ ਕਰਨ 'ਤੇ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਫ਼ੀਸ ਲਾਉਣ ਦਾ ਵੀ ਐਲਾਨ ਕੀਤਾ। ਏਅਰਟੈਲ ਨੇ ਸਾਲਾਨਾ ਪਲਾਨ ਨੂੰ 41.14 ਫ਼ੀ ਸਦੀ ਵਧਾ ਕੇ 1699 ਰੁਪਏ ਦੀ ਜਗ੍ਹਾ 2398 ਰੁਪਏ ਦਾ ਕਰ ਦਿਤਾ ਹੈ।
ਕੰਪਨੀ ਦਾ ਸੀਮਤ ਡੇਟਾ ਵਾਲਾ ਸਾਲਾਨਾ ਪਲਾਨ ਹੁਣ 998 ਦੀ ਥਾਂ ਤਿੰਨ ਤਰੀਕ ਤੋਂ 1498 ਰੁਪਏ ਦਾ ਹੋ ਜਾਵੇਗਾ। ਇਸ ਪਲਾਟ ਦੀ ਦਰ ਵਿਚ ਇਹ 50.10 ਫ਼ੀ ਸਦੀ ਦਾ ਵਾਧਾ ਹੈ।
Mobile Services
ਇਸ ਤਰ੍ਹਾਂ ਏਅਰਟੈਲ ਨੇ 82 ਦਿਨ ਦੀ ਮਿਆਦ ਵਾਲੇ ਅਸੀਮਤ ਡੇਟਾ ਪਲਾਨ ਨੂੰ 499 ਰੁਪਏ ਤੋਂ 39.87 ਫ਼ੀ ਸਦੀ ਵਧਾ ਕੇ 698 ਰੁਪਏ ਅਤੇ ਸੀਮਤ ਡੇਟਾ ਕਰ ਦਿਤਾ ਹੈ। ਕੰਪਨੀ ਦੀ 82 ਦਿਨ ਦੀ ਮਿਆਦ ਵਾਲੇ ਪਲਾਨ ਦੀ ਦਰ 33.48 ਫ਼ੀ ਸਦੀ ਮਹਿੰਗੀ ਹੋ ਗਈ ਹੈ। ਇਸ ਦੀ ਦਰ ਹੁਣ 448 ਰੁਪਏ ਤੋਂ ਵਧਾ ਕੇ 598 ਰੁਪਏ ਕਰ ਦਿਤੀ ਗਈ ਹੈ। ਇਨ੍ਹਾਂ ਦੋਹਾਂ ਪਲਾਨਾਂ ਦੀ ਮਿਆਦ ਹੁਣ 82 ਦਿਨ ਦੀ ਥਾਂ 84 ਦਿਨ ਹੋਵੇਗੀ। ਕੰਪਨੀ ਨੇ 28 ਦਿਨ ਦੀ ਮਿਆਦ ਵਾਲੇ ਵੱਖ ਵੱਖ ਪਲਾਨਾਂ ਦੀਆਂ ਦਰਾਂ ਵਿਚ 14 ਰੁਪਏ ਤੋਂ ਲੈ ਕੇ 79 ਰੁਪਏ ਤਕ ਦਾ ਵਾਧਾ ਕੀਤਾ ਹੈ।
PM Narendra Modi
ਨਿਜੀ ਦੂਰਸੰਚਾਰ ਕੰਪਨੀਆਂ ਨੂੰ ਮੋਦੀ ਸਰਕਾਰ ਦੀ ਸ਼ਹਿ : ਕਾਂਗਰਸ
ਸੱਤਾਧਿਰ ਨੂੰ ਨਿਜੀ ਕੰਪਨੀਆਂ ਕੋਲੋਂ ਚੋਣ ਬਾਂਡ ਵਾਲਾ ਲਾਭ ਮਿਲਿਆ?
ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਦੂਰਸੰਚਾਰ ਖੇਤਰ ਦੀਆਂ ਸਰਕਾਰੀ ਕੰਪਨੀਆਂ ਦੀ ਕੀਮਤ 'ਤੇ ਨਿਜੀ ਕੰਪਨੀਆਂ ਨਾਲ 'ਖ਼ਾਸ ਵਿਹਾਰ' ਕਰਨ ਦਾ ਦੋਸ਼ ਲਾਇਆ ਅਤੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਸੱਤਾਧਿਰ ਪਾਰਟੀ ਨੂੰ ਉਨ੍ਹਾਂ ਕੋਲੋਂ ਚੋਣ ਬਾਂਡ ਦੇ ਰੂਪ ਵਿਚ ਲਾਭ ਹਾਸਲ ਹੋਇਆ ਹੈ।
pawan khera
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਵੇਲੇ ਲਾਭ ਵਿਚ ਰਹਿਣ ਵਾਲੀਆਂ ਬੀਐਸਐਨਐਲ ਅਤੇ ਐਮਟੀਐਨਐਲ ਜਿਹੀਆਂ ਸਰਕਾਰੀ ਕੰਪਨੀਆਂ ਹੁਣ ਘਾਟੇ ਵਿਚ ਹਨ ਜਦਕਿ ਸਰਕਾਰ ਨਿਜੀ ਖੇਤਰ ਦੀਆਂ ਕੰਪਨੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਭਾਰੀ ਟੈਕਸ ਛੋਟਾਂ ਦਿਤੀਆਂ ਜਾ ਰਹੀਆਂ ਹਨ। ਖੇੜਾ ਨੇ ਕਿਹਾ, 'ਤੁਸੀਂ ਜਨਤਕ ਖੇਤਰ ਦੀਆਂ ਕੰਪਨੀਆਂ ਨਾਲ ਵਿਤਕਰਾ ਕਿਉਂ ਕਰ ਰਹੇ ਹੋ। ਮੈਂ ਮੋਦੀ ਜੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਦੀ ਪਾਰਟੀ ਨੂੰ ਨਿਜੀ ਇਕਾਈਆਂ ਕੋਲੋਂ ਚੋਣ ਬਾਂਡ ਦੇ ਰੂਪ ਵਿਚ ਲਾਭ ਪ੍ਰਾਪਤ ਹੋਏ ਸਨ?
Jio
ਰਿਲਾਇੰਸ ਜਿਉ ਦੀਆਂ ਦਰਾਂ 40 ਫ਼ੀ ਸਦੀ ਵਧੀਆਂ
ਨਵੀਂ ਦਿੱਲੀ : ਉਘੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਜਿਉ ਨੇ ਵੀ ਮੋਬਾਈਲ ਸੇਵਾਵਾਂ ਦੀਆਂ ਵਧੀਆਂ ਹੋਈਆਂ ਦਰਾਂ ਦਾ ਐਤਵਾਰ ਨੂੰ ਐਲਾਨ ਕੀਤਾ। ਜਿਉ ਦੀਆਂ ਨਵੀਆਂ ਦਰਾਂ ਛੇ ਦਸੰਬਰ ਤੋਂ ਲਾਗੂ ਹੋਣਗੀਆਂ ਅਤੇ 40 ਫ਼ੀ ਸਦੀ ਤਕ ਮਹਿੰਗੀਆਂ ਹੋਣਗੀਆਂ। ਕੰਪਨੀ ਨੇ ਦਾਅਵਾ ਕੀਤਾ ਕਿ ਦਰਾਂ 40 ਫ਼ੀ ਸਦੀ ਤਕ ਵਧਾਉਣ ਦੇ ਨਾਲ ਹੀ 300 ਫ਼ੀ ਸਦੀ ਤਕ ਫ਼ਾਇਦੇ ਵੀ ਦਿਤੇ ਜਾਣਗੇ। ਕੰਪਨੀ ਨੇ ਕਿਹਾ ਕਿ ਉਹ ਭਾਰਤੀ ਦੂਰਸੰਚਾਰ ਉਦਯੋਗ ਨੂੰ ਟਿਕਾਊ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਉਸ ਨੇ ਕਿਹਾ ਕਿ ਸਰਕਾਰ ਨਾਲ ਸਲਾਹ ਕਵਾਇਦ ਵਿਚ ਤਾਲਮੇਲ ਕਰਦੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।