
ਸੈਂਸੈਕਸ ਦੀ ਮੁੱਖ 10 ਕੰਪਨੀਆਂ ਵਿਚੋਂ ਛੇ ਦਾ ਬਾਜ਼ਾਰ ਪੂੰਜੀਕਰਣ ਬੀਤੇ ਹਫ਼ਤੇ 50,248.15 ਕਰੋਡ਼ ਰੁਪਏ ਵਧ ਗਿਆ। ਐਚਡੀਐਫ਼ਸੀ ਬੈਂਕ ਦਾ ਬਾਜ਼ਾਰ ਪੂੰਜੀਕਰਣ ਇਸ ਦੌਰਾਨ...
ਨਵੀਂ ਦਿੱਲੀ : ਸੈਂਸੈਕਸ ਦੀ ਮੁੱਖ 10 ਕੰਪਨੀਆਂ ਵਿਚੋਂ ਛੇ ਦਾ ਬਾਜ਼ਾਰ ਪੂੰਜੀਕਰਣ ਬੀਤੇ ਹਫ਼ਤੇ 50,248.15 ਕਰੋਡ਼ ਰੁਪਏ ਵਧ ਗਿਆ। ਐਚਡੀਐਫ਼ਸੀ ਬੈਂਕ ਦਾ ਬਾਜ਼ਾਰ ਪੂੰਜੀਕਰਣ ਇਸ ਦੌਰਾਨ ਸੱਭ ਤੋਂ ਜ਼ਿਆਦਾ ਵਧਿਆ। ਬੀਤੇ ਹਫ਼ਤੇ ਦੌਰਾਨ ਰਿਲਾਇੰਸ ਇੰਡਸਟ੍ਰੀਜ਼, ਐਚਡੀਐਫ਼ਸੀ ਬੈਂਕ, ਹਿੰਦੁਸਤਾਨ ਯੂਨਿਲਿਵਰ, ਐਚਡੀਐਫ਼ਸੀ, ਮਾਰੂਤੀ ਸੁਜ਼ੂਕੀ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ ਵਧਿਆ।
Kotak
ਹਾਲਾਂਕਿ ਟੀਸੀਐਸ, ਆਈਟੀਸੀ, ਇੰਫ਼ੋਸਿਸ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਣ ਇਸ ਦੌਰਾਨ ਘੱਟ ਹੋ ਗਿਆ। ਐਚਡੀਐਫ਼ਸੀ ਬੈਂਕ ਦਾ ਬਾਜ਼ਾਰ ਪੂੰਜੀਕਰਣ 26,758.47 ਕਰੋਡ਼ ਰੁਪਏ ਵਧ ਕੇ 5,49,179.08 ਕਰੋਡ਼ ਰੁਪਏ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਮਾਰੂਤੀ ਸੁਜ਼ੂਕੀ ਦਾ ਬਾਜ਼ਾਰ ਪੂੰਜੀਕਰਣ 7,410.02 ਕਰੋਡ਼ ਰੁਪਏ ਵਧ ਕੇ 2,65,593.32 ਕਰੋਡ਼ ਰੁਪਏ ਅਤੇ ਰਿਲਾਇੰਸ ਇੰਡਸਟਜ਼੍ਰੀਜ਼ ਦਾ ਬਾਜ਼ਾਰ ਪੂੰਜੀਕਰਣ 4,719.93 ਕਰੋਡ਼ ਰੁਪਏ ਵਧ ਕੇ 5,88,692.15 ਕਰੋਡ਼ ਰੁਪਏ 'ਤੇ ਪਹੁੰਚ ਗਿਆ।
Infosys
ਪਿਛਲੀ ਮਿਆਦ ਦੌਰਾਨ ਐਚਡੀਐਫ਼ਸੀ ਦਾ ਬਾਜ਼ਾਰ ਪੂੰਜੀਕਰਣ 4,397.56 ਕਰੋਡ਼ ਰੁਪਏ ਵਧ ਕੇ 3,09,632.98 ਕਰੋਡ਼ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ 3,916.54 ਕਰੋਡ਼ ਰੁਪਏ ਵਧ ਕੇ 2,51,344.55 ਕਰੋਡ਼ ਰੁਪਏ ਅਤੇ ਹਿੰਦੁਸਤਾਨ ਯੂਨਿਲਿਵਰਸ ਦਾ ਬਾਜ਼ਾਰ ਪੂੰਜੀਕਰਣ 3,045.63 ਕਰੋਡ਼ ਰੁਪਏ ਵਧ ਕੇ 3,44,110.43 ਕਰੋਡ਼ ਰੁਪਏ ਹੋ ਗਿਆ। ਇਸ ਦੌਰਾਨ ਟੀਸੀਐਸ ਦਾ ਬਾਜ਼ਾਰ ਪੂੰਜੀਕਰਣ 23,919.02 ਕਰੋਡ਼ ਰੁਪਏ ਡਿੱਗ ਕੇ 6,63,204.94 ਕਰੋਡ਼ ਰੁਪਏ 'ਤੇ ਆ ਗਿਆ।
hdfc
ਇਸੇ ਤਰ੍ਹਾਂ ਆਈਟੀਸੀ ਦਾ ਬਾਜ਼ਾਰ ਪੂੰਜੀਕਰਣ 2,684.94 ਕਰੋਡ਼ ਰੁਪਏ ਡਿੱਗ ਕੇ 3,29,210.86 ਕਰੋਡ਼ ਰੁਪਏ, ਇੰਫ਼ੋਸਿਸ ਦਾ ਬਾਜ਼ਾਰ ਪੂੰਜੀਕਰਣ 1,867.43 ਕਰੋਡ਼ ਰੁਪਏ ਡਿੱਗ ਕੇ 2,66,518.11 ਕਰੋਡ਼ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਣ 223.12 ਕਰੋਡ਼ ਰੁਪਏ ਡਿੱਗ ਕੇ 2,38,063.37 ਕਰੋਡ਼ ਰੁਪਏ ਰਹਿ ਗਿਆ। ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਟੀਸੀਐਸ ਸਿਖਰ 'ਤੇ ਬਣਿਆ ਰਿਹਾ।
SBI
ਇਸ ਤੋਂ ਬਾਅਦ ਰਿਲਾਇੰਸ ਇੰਡਸਟ੍ਰੀਜ਼, ਐਚਡੀਐਫ਼ਸੀ ਬੈਂਕ, ਹਿੰਦੁਸਤਾਨ ਯੂਨਿਲਿਵਰ, ਆਈਟੀਸੀ, ਐਚਡੀਐਫ਼ਸੀ, ਇੰਫ਼ੋਸਿਸ, ਮਾਰੂਤੀ ਸੁਜ਼ੂਕੀ, ਕੋਟਕ ਮਹਿੰਦਰਾ ਬੈਂਕ ਅਤੇ ਭਾਰਤੀ ਸਟੇਟ ਬੈਂਕ ਦਾ ਸਥਾਨ ਰਿਹਾ। ਬੀਤੇ ਹਫ਼ਤੇ 'ਚ ਸੈਂਸੈਕਸ 302.39 ਅੰਕ ਯਾਨੀ 0.87 ਫ਼ੀ ਸਦੀ ਚੜ੍ਹ ਕੇ 35,227.26 ਅੰਕੜੇ 'ਤੇ ਆ ਗਿਆ।