ਕਮਜ਼ੋਰ ਵਿਸ਼ਵ ਰੁਝਾਨ ਨਾਲ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 68 ਅੰਕ ਡਿਗਿਆ
Published : Jul 3, 2018, 12:49 pm IST
Updated : Jul 3, 2018, 12:49 pm IST
SHARE ARTICLE
Sensex down
Sensex down

ਕਮਜ਼ੋਰ ਏਸ਼ੀਆਈ ਰੁਝਾਨ ਅਤੇ ਚੋਣਵੇ ਸ਼ੇਅਰਾਂ ਵਿਚ ਬਿਕਵਾਲੀ ਦਬਾਅ ਦੇ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਲਿਵਾਲੀ ਨਾਲ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਕਰੀਬ 68...

ਮੁੰਬਈ : ਕਮਜ਼ੋਰ ਏਸ਼ੀਆਈ ਰੁਝਾਨ ਅਤੇ ਚੋਣਵੇ ਸ਼ੇਅਰਾਂ ਵਿਚ ਬਿਕਵਾਲੀ ਦਬਾਅ ਦੇ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਲਿਵਾਲੀ ਨਾਲ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਕਰੀਬ 68 ਅੰਕ ਡਿੱਗ ਕੇ 35,196.44 ਅੰਕ 'ਤੇ ਆ ਗਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਨੇ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ। ਦਲਾਲਾਂ ਨੇ ਕਿਹਾ ਕਿ ਅਮਰੀਕਾ ਅਤੇ ਪ੍ਰਮੁੱਖ ਅਰਥ ਵਿਅਵਸਥਾਵਾਂ ਦੇ ਵਿਚ ਵਪਾਰ ਮੋਰਚੇ 'ਤੇ ਤਨਾਅ ਜਾਰੀ ਰਹਿਣ ਨਾਲ ਧਾਰਨਾ ਕਮਜ਼ੋਰ ਬਣੀ ਹੋਈ ਹੈ, ਜਿਸ ਦੇ ਚਲਦੇ ਏਸ਼ੀਆਈ ਬਾਜ਼ਾਰਾਂ ਵਿਚ ਗਿਰਾਵਟ ਦਿਖੀ।

BSEBSE

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 67.97 ਅੰਕ ਯਾਨੀ 0.19 ਫ਼ੀ ਸਦੀ ਡਿੱਗ ਕੇ 35,196.44 ਅੰਕ 'ਤੇ ਆ ਗਿਆ। ਕੱਲ ਦੇ ਕਾਰੋਬਾਰੀ ਦਿਨ ਵਿੱਚ ਸੈਂਸੈਕਸ 159.07 ਅੰਕ ਡਿਗ ਕੇ ਬੰਦ ਹੋਇਆ ਸੀ। ਉਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੂਆਤੀ ਦੌਰ ਵਿਚ 12 ਅੰਕ ਯਾਨੀ 0.11 ਫ਼ੀ ਸਦੀ ਡਿੱਗ ਕੇ 10,645.30 ਅੰਕ 'ਤੇ ਰਿਹਾ। ਇਸ ਦੌਰਾਨ ਰੀਐਲਿਟੀ, ਬਿਜਲੀ, ਧਾਤੁ, ਸਿਹਤ ਸੇਵਾ, ਜਨਤਕ ਖੇਤਰ ਦੇ ਉਪਕਰਮ, ਟਿਕਾਊ ਉਪਭੋਗ ਦੀਆਂ ਵਸਤੁਵਾਂ, ਐਫਐਮਜੀਸੀ ਅਤੇ ਬੈਂਕਿੰਗ ਸਮੇਤ ਹੋਰ ਖੇਤਰੀ ਸੂਚਕ ਅੰਕ 0.79 ਫ਼ੀ ਸਦੀ ਤੱਕ ਡਿੱਗ ਗਏ।  

NSENSE

ਅਸਥਾਈ ਅੰਕੜਿਆਂ ਦੇ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 1,205.12 ਕਰੋਡ਼ ਰੁਪਏ ਦੇ ਸ਼ੇਅਰ ਵੇਚੇ ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 366.94 ਕਰੋਡ਼ ਰੁਪਏ ਦੇ ਸ਼ੇਅਰ ਖਰੀਦੇ। ਏਸ਼ੀਆਈ ਖੇਤਰਾਂ ਵਿਚ, ਜਪਾਨ ਦਾ ਨਿਕੇਈ ਸੂਚਕ ਅੰਕ 0.60 ਫ਼ੀ ਸਦੀ, ਹਾਂਗਕਾਂਗ ਦਾ ਹੇਂਗ ਸੇਂਗ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ ਵਿਚ 3.02 ਫ਼ੀ ਸਦੀ ਡਿਗਿਆ। ਚੀਨ ਦਾ ਸ਼ੰਘਾਈ ਕੰਪੋਜਿਟ ਸੂਚਕ ਅੰਕ ਵੀ 1.63 ਫ਼ੀ ਸਦੀ ਡਿਗਿਆ। ਅਮਰੀਕਾ ਦਾ ਡਾਉ ਜੋਂਸ ਇੰਡਸਟ੍ਰੀਅਲ ਐਵਰੇਜ ਕੱਲ ਕਾਰੋਬਾਰ ਦੇ ਅੰਤ 'ਤੇ 0.15 ਫ਼ੀ ਸਦੀ ਦੇ ਵਾਧੇ ਦੇ ਨਾਲ ਬੰਦ ਹੋਇਆ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement