
ਰਿਅਲ ਅਸਟੇਟ ਕੰਪਨੀ ਦੇ 40 ਦਫ਼ਤਰਾਂ 'ਤੇ ਮਾਰਿਆ ਗਿਆ ਛਾਪਾ
ਨਵੀਂ ਦਿੱਲੀ: ਮੁੰਬਈ ਦੀ ਇਕ ਰਿਅਲ ਅਸਟੇਟ ਕੰਪਨੀ ਦੇ 40 ਦਫ਼ਤਰਾਂ ਤੇ ਸ਼ੁੱਕਰਵਾਰ ਨੂੰ ਛਾਪਾ ਮਾਰਨ ਦੀ ਕਾਰਵਾਈ ਤੋਂ ਬਾਅਦ ਆਮਦਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਸ ਨੇ 700 ਕਰੋੜ ਦੀ ਕਰ ਚੋਰੀ ਦਾ ਪਤਾ ਲਗਾਇਆ ਹੈ। ਆਮਦਨ ਵਿਭਾਗ ਲਈ ਨੀਤੀਆਂ ਬਣਾਉਣ ਵਾਲੇ ਸਿੱਧੇ ਟੈਕਸਾਂ ਦਾ ਸਰਵਉੱਚ ਸੰਗਠਨ ਕੇਂਦਰੀ ਬੋਰਡ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 29 ਜੁਲਾਈ ਨੂੰ ਮੁੰਬਈ ਅਤੇ ਪੁਣੇ ਵਿਚ ਰਿਅਲ ਅਸਟੇਟ ਨਾਲ ਜੁੜੇ ਇਕ ਪ੍ਰਮੁੱਖ ਸਮੂਹਾਂ ਦੇ ਟਿਕਾਣਿਆਂ 'ਤੇ ਛਾਪਾ ਮਾਰ ਕੇ ਤਲਾਸ਼ੀ ਲਈ ਗਈ।
Photo
ਹਾਲਾਂਕਿ ਇਸ ਬਿਆਨ ਵਿਚ ਸਮੂਹ ਦੀ ਪਹਿਚਾਣ ਨਹੀਂ ਕੀਤੀ ਗਈ ਹੈ। ਪਰ ਅਧਿਕਾਰਿਕ ਸੂਤਰਾਂ ਅਨੁਸਾਰ ਇਹ ਹਬਟਾਉਨ ਸਮੂਹ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ ਵਿਭਾਗ ਨੂੰ ਵਪਾਰਕ ਅਤੇ ਅਵਾਸੀ ਬਲਾਕਾਂ ਦੀ ਵਿਕਰੀ ਤੇ ਧਨ ਪ੍ਰਾਪਤ ਦੇ ਸਬੂਤ ਮਿਲੇ ਹਨ। ਇਸ ਤੋਂ ਇਲਾਵਾ ਫਰਜ਼ੀ ਅਸੁਰੱਖਿਅਤ ਕਰਜ਼ ਲੈਣ ਫਰਜ਼ੀ ਲੰਬੇ ਸਮੇਂ ਦੇ ਪੂੰਜੀਗਤ ਲਾਭ ਅਤੇ ਕਈ ਹੋਰ ਲੈਣ ਦੇਣ ਵਿਚ ਹੇਰਫੇਰ ਕਰ ਕੇ ਕਰੀਬ 700 ਕਰੋੜ ਰੁਪਏ ਦੀ ਕਰ ਦੀ ਚੋਰੀ ਕੀਤੀ ਗਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਤਲਾਸ਼ੀ ਵਿਚ ਅਜੀਬ ਗਰੀਬ ਲੈਣ ਦੇਣ ਦਾ ਮਸਲਾ ਸਾਹਮਣੇ ਆਇਆ ਹੈ ਜਿਸ ਵਿਚ ਖਾਤੇ ਵਿਚ ਹੇਰਫੇਰ ਕਰ ਕੇ 525 ਕਰੋੜ ਰੁਪਏ ਦੀ ਆਮਦਨ ਨੂੰ ਗਾਇਬ ਕਰ ਦਿੱਤਾ ਗਿਆ। ਉੱਥੇ ਹੀ ਆਵਾਸੀਆਂ ਅਤੇ ਵਪਾਰਕ ਬਲਾਕਾਂ ਦੀ ਵਿਕਰੀ ਵਿਚ 100 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਤਲਾਸ਼ੀ ਵਿਚ 14 ਕਰੋੜ ਰੁਪਏ ਦੇ ਗਹਿਣੇ ਵੀ ਫੜੇ ਗਏ ਹਨ। ਇਹ ਛਾਪੇ ਹੁਣ ਵੀ ਚਲ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।