
ਇਸ ਦੇ ਨਾਲ ਹੀ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਦੀ ਵੀ ਇਸ ਆਰਥਕ ਆਜ਼ਾਦੀ ਲਈ ਸ਼ਲਾਘਾ ਕੀਤੀ।
Narayana Murthy: ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਭਾਰਤ ਦੀ 'ਆਰਥਕ ਆਜ਼ਾਦੀ' ਦਾ ਸਿਹਰਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪੀ. ਚਿਦੰਬਰਮ ਨੂੰ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਸੀ ਪਰ ਇਸ ਨੂੰ ‘ਆਰਥਕ ਆਜ਼ਾਦੀ’ 1991 ਵਿਚ ਹੀ ਮਿਲੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਦੀ ਵੀ ਇਸ ਆਰਥਕ ਆਜ਼ਾਦੀ ਲਈ ਸ਼ਲਾਘਾ ਕੀਤੀ।
ਨਰਾਇਣ ਮੂਰਤੀ ਨੇ ਇਕ ਪੋਡਕਾਸਟ ਵਿਚ ਬੋਲਦਿਆਂ 1991 ਵਿਚ ਕੀਤੇ ਗਏ ਆਰਥਕ ਸੁਧਾਰਾਂ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹੋਣ ਦੇ ਨਾਤੇ ਮਨਮੋਹਨ ਸਿੰਘ ਨੇ ਆਰਥਿਕ ਸੁਧਾਰਾਂ ਲਈ ਕਈ ਵੱਡੇ ਕਦਮ ਚੁੱਕੇ ਸਨ, ਪਰ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਿਆਸੀ ਆਜ਼ਾਦੀ ਦਿਵਾਉਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਜੇਕਰ ਮਨਮੋਹਨ ਸਿੰਘ ਨੂੰ ਨਰਸਿਮਹਾ ਰਾਓ ਤੋਂ ਉਹ ਮਦਦ ਨਾ ਮਿਲੀ ਹੁੰਦੀ ਤਾਂ ਉਨ੍ਹਾਂ ਲਈ ਇੰਨੇ ਵੱਡੇ ਸੁਧਾਰ ਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਣਾ ਸੀ। ਇਸ ਦੇ ਨਾਲ ਹੀ ਇਨਫੋਸਿਸ ਦੇ ਸੰਸਥਾਪਕ ਨੇ ਆਰਥਕ ਸੁਧਾਰਾਂ ਵਿਚ ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪੀ ਚਿਦੰਬਰਮ ਦੀ ਅਹਿਮ ਭੂਮਿਕਾ ਬਾਰੇ ਵੀ ਗੱਲ ਕੀਤੀ।
1991 ਦੇ ਆਰਥਕ ਸੁਧਾਰਾਂ ਦੀ ਗੱਲ ਕਰਦੇ ਹੋਏ ਨਰਾਇਣ ਮੂਰਤੀ ਨੇ ਕਿਹਾ ਕਿ ਇਸ ਸੁਧਾਰ ਨਾਲ ਸੱਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਇਸ ਨਾਲ ਕਾਰੋਬਾਰ ਨੂੰ ਲਾਇਸੈਂਸ ਰਾਜ ਤੋਂ ਮੁਕਤ ਕਰ ਦਿਤਾ ਗਿਆ ਹੈ ਅਤੇ ਕੰਪਨੀਆਂ ਨੂੰ ਅਪਣੇ ਫੈਸਲੇ ਲੈਣ ਦਾ ਅਧਿਕਾਰ ਮਿਲ ਗਿਆ ਹੈ।
ਦੂਸਰਾ ਸਭ ਤੋਂ ਵੱਡਾ ਬਦਲਾਅ ਇਹ ਸੀ ਕਿ ਇਸ ਨੇ ਮਾਰਕੀਟ ਨਾਲ ਸਬੰਧਤ ਫੈਸਲਿਆਂ ਵਿਚ ਸਿਵਲ ਸਰਵੈਂਟਸ ਦੀ ਭੂਮਿਕਾ ਨੂੰ ਖਤਮ ਕਰ ਦਿਤਾ, ਜਿਨ੍ਹਾਂ ਨੂੰ ਆਈਪੀਓ ਅਤੇ ਮਾਰਕੀਟ ਦਾ ਕੋਈ ਗਿਆਨ ਨਹੀਂ ਸੀ। ਇਸ ਦੇ ਨਾਲ, 1991 ਤੋਂ ਬਾਅਦ ਚਾਲੂ ਖਾਤੇ ਦੀ ਪਰਿਵਰਤਨ ਦੀ ਜ਼ਰੂਰਤ ਨੂੰ ਖਤਮ ਕਰ ਦਿਤਾ ਗਿਆ ਸੀ। ਇਸ ਨਾਲ ਲੋਕਾਂ ਨੂੰ ਆਰਬੀਆਈ ਦਫ਼ਤਰ ਵਿਚ ਅਪਲਾਈ ਕਰਨ ਤੋਂ ਬਾਅਦ 10 ਤੋਂ 12 ਦਿਨਾਂ ਤਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਵਧਿਆ ਹੈ ਅਤੇ ਕੰਪਨੀਆਂ ਲਈ ਭਾਰਤ ਵਿਚ ਕਾਰੋਬਾਰ ਕਰਨਾ ਆਸਾਨ ਹੋ ਗਿਆ ਹੈ।