
ਇਸ ਗੱਲ ਦੀ ਜਾਣਕਾਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਧਰਮਿੰਦਰ ਪ੍ਰਧਾਨ ਨੇ ਉਜਵਲਾ 'ਤੇ ਇਕ ਅਧਿਐਨ ਰੀਪੋਰਟ ਜਾਰੀ ਕਰਨ ਮੌਕੇ ਦਿਤੀ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨੇ ਦੇਸ਼ ਦੇ ਜ਼ਿਆਦਾਤਰ ਗਰੀਬਾਂ ਦੇ ਘਰ ਵਿਚ ਐਲਪੀਜੀ ਕੁਨੈਕਸ਼ਨ ਤਾਂ ਪਹੁੰਚਾ ਦਿਤਾ ਪਰ ਗਰੀਬਾਂ ਲਈ ਐਲਪੀਜੀ ਸਿਲੰਡਰ ਦੇ ਲਈ 800-900 ਰੁਪਏ ਦਾ ਭੁਗਤਾਨ ਕਰਨਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹੁਣ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨੇ ਕਈ ਏਜੰਸੀਆਂ ਨਾਲ ਗੱਲ ਕੀਤੀ ਹੈ ਅਤੇ ਹਾਲ ਹੀ ਵਿਚ ਟਾਟਾ ਇਨੋਵੇਸ਼ਨ ਨੇ
LPG Cylinder
ਇਸ ਦਾ ਇਕ ਬਿਹਤਰੀਨ ਵਿਕਲਪ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਹੈ ਜੋ ਆਉਣ ਵਾਲੇ ਦਿਨਾਂ ਵਿਚ ਵਪਾਰ ਵਿਚ ਕ੍ਰਾਂਤੀ ਲਿਆ ਸਕਦਾ ਹੈ। ਇਹ ਸੁਝਾਅ ਇਹ ਹੀ ਕਿ ਗਾਹਕ ਨੂੰ ਉਸ ਦੀ ਜੇਬ ਮੁਤਾਬਕ ਐਲਪੀਜੀ ਦਿਤੀ ਜਾਵੇ। ਹੁਣ 14.2 ਕਿਲੋ ਦਾ ਵੱਡਾ ਜਾਂ 5 ਕਿਲੋ ਦਾ ਛੋਟਾ ਸਿਲੰਡਰ ਹੀ ਗਾਹਕਾਂ ਨੂੰ ਲੈਣ ਪੈਂਦਾ ਹੈ ਪਰ ਜੇਕਰ ਸੱਭ ਕੁਝ ਸਹੀ ਰਿਹਾ ਤਾਂ ਗਾਹਕਾਂ ਨੂੰ ਜਿੰਨੀ ਲੋੜ ਹੋਵੇ ਉਸ ਮੁਤਾਬਕ ਐਲਪੀਜੀ ਮਿਲੇਗੀ ।
Pradhan Mantri Ujjwala Yojana
ਮਤਲਬ ਜੇਕਰ ਉਹ ਪੰਜ ਕਿਲੋ ਚਾਹੇ ਤਾਂ ਪੰਜ ਕਿਲੋ ਅਤੇ ਸੱਤ ਕਿਲੋ ਚਾਹੇ ਤਾਂ ਸੱਤ ਕਿਲੋ ਐਲਪੀਜੀ ਦਿਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਧਰਮਿੰਦਰ ਪ੍ਰਧਾਨ ਨੇ ਉਜਵਲਾ 'ਤੇ ਇਕ ਅਧਿਐਨ ਰੀਪੋਰਟ ਜਾਰੀ ਕਰਨ ਮੌਕੇ ਦਿਤੀ। ਉਹਨਾਂ ਕਿਹਾ ਕਿ ਟਾਟਾ ਇਨੋਵੇਸ਼ਨ ਦੇ ਸਹਿਯੋਗ ਨਾਲ ਭੁਵਨੇਸ਼ਵਰ ਦੇ ਆਈਟੀਆਈ ਵਿਚ ਪੜ੍ਹਣ ਵਾਲੇ
Dharmendra Pradhan
ਇਕ ਵਿਦਿਆਰਥੀ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜਿਸ ਨਾਲ ਗਾਹਕ ਜਿੰਨੀ ਉਸ ਨੂੰ ਉਸ ਮੁਤਾਬਕ ਐਲਪੀਜੀ ਦੇਣਾ ਸੰਭਵ ਹੋਵੇਗਾ। ਪਰ ਉਹਨਾਂ ਇਹ ਵੀ ਜ਼ਰੂਰ ਕਿਹਾ ਕਿ ਅਜਿਹੀ ਵਿਵਸਥਾ ਕਰਨੀ ਪਵੇਗੀ ਜਿਸ ਨਾਲ ਤੇਲ ਕੰਪਨੀਆਂ ਨੂੰ ਨਵੇਂ ਗੈਸ ਸਿਲੰਡਰ ਤਿਆਰ ਕਰਨ ਦੀ ਲੋੜ ਨਾ ਪਵੇ। ਪ੍ਰਧਾਨ ਦੇ ਐਲਾਨ ਤੋਂ ਬਾਅਦ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ
Tata Innovation
ਤਕਨੀਕੀ ਤੌਰ 'ਤੇ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਵੱਡੇ ਪੱਧਰ 'ਤੇ ਤਕਨੀਕ ਦੀ ਵਰਤੋਂ ਕਰਨੀ ਪਵੇਗੀ। ਪਟਰੌਲੀਅਮ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦੇਸ਼ ਵਿਚ ਬਾਇਓਮਾਸ ਦੀ ਵਰਤੋਂ ਉਜਵਲਾ ਯੋਜਨਾ ਦੇ ਅਧੀਨ ਦਿਤੇ ਜਾਣ ਵਾਲੇ ਗੈਸ ਸਿਲੰਡਰ ਵਿਚ ਗੈਸ ਭਰਨ ਲਈ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ ਸਸਤਾ ਹੋਵੇਗਾ ਸਗੋਂ ਇਸ ਨਾਲ ਤੇਲ ਕੰਪਨੀਆਂ ਦੀ ਲਾਗਤ ਵੀ ਘੱਟ ਆਵੇਗੀ।