2500 ਅਰਬ ਦਾ ਸਭ ਤੋਂ ਮਹਿੰਗਾ ਤਲਾਕ: ਮੈਕੇਂਜੀ ਬੇਜਾਸ ਬਣੀ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ
Published : Apr 5, 2019, 3:52 pm IST
Updated : Apr 5, 2019, 3:52 pm IST
SHARE ARTICLE
Jeff Bezos and Mackenzie Bezos
Jeff Bezos and Mackenzie Bezos

ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਹੋਣਗੇ ਵੱਖ

ਨਵੀਂ ਦਿੱਲੀ: ਐਮਾਜ਼ਾਨ ਦੇ ਸੰਸਥਾਪਕ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੇਫ਼ ਬੇਜਾਸ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਮੈਕੇਂਜੀ ਬੇਜਾਸ ਤਲਾਕ ਉਤੇ ਆਪਸੀ ਸੈਟਲਮੈਂਟ ਲਈ ਰਜ਼ਾਮੰਦ ਹੋ ਗਏ ਹਨ। ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਇਹ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਵੱਖ ਹੋ ਜਾਣਗੇ। ਮੈਕੇਂਜੀ ਤੋਂ ਵੱਖ ਹੋਣ ਦੇ ਏਵਜ ਵਿਚ ਜੇਫ਼ ਨੂੰ ਲਗਭੱਗ 2,500 ਅਰਬ ਰੁਪਏ ਅਪਣੀ ਸਾਬਕਾ ਪਤਨੀ ਨੂੰ ਦੇਣੇ ਪਏ।

Jeff Bezos and Mackenzie BezosJeff Bezos and Mackenzie Bezos

ਇਸ ਦੇ ਨਾਲ ਹੀ ਮੈਕੇਂਜੀ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਮੈਕੇਂਜੀ ਨੇ ਕਿਹਾ ਕਿ ਉਹ ਜੇਫ਼ ਅਤੇ ਉਨ੍ਹਾਂ ਦੇ ਹਿੱਸੇ ਦਾ 25 ਫ਼ੀ ਸਦੀ ਐਮਾਜ਼ਾਨ ਸਟਾਕ ਅਪਣੇ ਕੋਲ ਰੱਖੇਗੀ, ਜੋ ਕੰਪਨੀ ਵਿਚ 4 ਫ਼ੀ ਸਦੀ ਹਿੱਸੇਦਾਰੀ ਦੇ ਬਰਾਬਰ ਹੈ। ਹਾਲਾਂਕਿ ਉਨ੍ਹਾਂ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ੇਅਰ ਉਤੇ ਵੋਟਿੰਗ ਕੰਟਰੋਲ ਜੇਫ਼ ਦਾ ਹੀ ਹੋਵੇਗਾ। ਦੱਸ ਦਈਏ ਕਿ ਬੇਜਾਸ ਜੋੜੇ ਨੇ ਇਸ ਸਾਲ ਜਨਵਰੀ ਵਿਚ ਅਪਣੇ 25 ਸਾਲ ਦੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ।

ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਜੇਫ਼ (55) ਅਤੇ ਮੈਕੇਂਜੀ (48) ਨੇ 90 ਦੇ ਦਸ਼ਕ ਦੀ ਸ਼ੁਰੁਆਤ ਵਿਚ ਵਿਆਹ ਕੀਤਾ ਸੀ। ਦੋਵੇਂ ਨਿਊ ਯਾਰਕ ਸਥਿਤ ਇਕ ਹੇਜ ਫੰਡ ਕੰਪਨੀ ਡੀ ਈ ਸ਼ਾ ਵਿਚ ਕੰਮ ਕਰਦੇ ਸਨ। ਵਿਆਹ ਤੋਂ ਬਾਅਦ ਜੇਫ਼ ਨੇ ਐਮਾਜ਼ਾਨ ਦੀ ਨੀਂਹ ਰੱਖੀ। ਦੋਵਾਂ ਦੇ ਚਾਰ ਬੱਚੇ ਹਨ। ਜੇਫ਼ ਬੇਜਾਸ ਨੂੰ ਦੁਨੀਆਂ ਭਰ ਵਿਚ ਮੈਨੇਜਮੈਂਟ ਗੁਰੂ ਦੇ ਤੌਰ ਉਤੇ ਜਾਣਿਆ ਜਾਂਦਾ ਹੈ ਅਤੇ ਕੰਪਨੀ ਦੀ ਅਗਵਾਈ ਹੁਣ ਜੇਫ਼ ਹੀ ਕਰਨਗੇ।

ਅਪਣੀ ਪਤਨੀ ਮੈਕੇਂਜੀ ਬੇਜਾਸ ਦੇ ਨਾਲ ਹੋਏ ਤਲਾਕ ਦੀ ਸਹਿਮਤੀ ਦੇ ਤਹਿਤ Amazon.com Inc ਦੇ ਸੀਈਓ ਜੇਫ਼ ਬੇਜਾਸ ਦੇ ਕੋਲ ਕੰਪਨੀ ਵਿਚ ਉਨ੍ਹਾਂ ਦੇ 143 ਬਿਲੀਅਨ ਡਾਲਰ ਸਟੇਕ ਲਈ ਵੋਟਿੰਗ ਕੰਟਰੋਲ ਬਰਕਰਾਰ ਰਹੇਗਾ। ਉਥੇ ਹੀ ਮੈਕੇਂਜੀ ਦੇ ਕੋਲ ਇਨ੍ਹਾਂ ਸ਼ੇਅਰਾਂ ਦਾ 25 ਫ਼ੀਸਦੀ ਹਿੱਸਾ ਹੋਵੇਗਾ। ਦੁਨੀਆਂ ਦੇ ਸਭ ਤੋਂ ਅਮੀਰ ਜੋੜੇ ਨੇ ਜਨਵਰੀ ਵਿਚ ਇਕ ਟਵਿੱਟਰ ਉਤੇ ਇਕ ਸੰਯੁਕਤ ਬਿਆਨ ਵਿਚ ਅਪਣੇ ਤਲਾਕ ਦਾ ਐਲਾਨ ਕੀਤਾ ਸੀ।

Jeff Bezos and Mackenzie BezosJeff Bezos and Mackenzie Bezos

ਇਸ ਨਾਲ ਲੋਕਾਂ ਵਿਚ ਚਿੰਤਾ ਦਾ ਮਾਹੌਲ ਸੀ ਕਿ ਜੇਫ਼ ਬੇਜਾਸ ਦੇ ਕੋਲ ਐਮਾਜ਼ਾਨ ਵਿਚ ਵੋਟਿੰਗ ਪਾਵਰ ਘੱਟ ਹੋ ਜਾਵੇਗੀ ਜਾਂ ਫਿਰ ਮੈਕੇਂਜੀ ਨੂੰ ਵੱਡੇ ਅਹੁਦੇ ਛੱਡਣੇ ਪੈਣਗੇ। ਮੈਕੇਂਜੀ ਬੇਜਾਸ ਦੇ ਕੋਲ ਹੁਣ ਲਗਭੱਗ 26 ਬਿਲੀਅਨ ਡਾਲਰ ਦੀ ਕੀਮਤ ਵਾਲੇ ਐਮਾਜ਼ਾਨ ਸਟੇਕਸ ਹੋਣਗੇ। ਕੰਪਨੀ ਵਲੋਂ ਇਕ ਰੈਗੁਲੇਟਰੀ ਫਾਇਲਿੰਗ ਦੇ ਮੁਤਾਬਕ, ਉਨ੍ਹਾਂ ਦੇ ਇਹ ਸ਼ੇਅਰਸ ਐਮਾਜ਼ਾਨ ਵਿਚ 4 ਫ਼ੀ ਸਦੀ ਸਟੇਕ ਦੇ ਬਰਾਬਰ ਹੋਣਗੇ।

ਫੋਰਬਸ ਦੇ ਮੁਤਾਬਕ, ਐਮਾਜ਼ਾਨ ਸ਼ੇਅਰਸ ਦੇ ਨਾਲ ਉਹ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ ਬਣੇਗੀ ਜਦੋਂ ਕਿ ਜੇਫ਼ ਬੇਜਾਸ ਵੀ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹਿਣਗੇ। 55 ਸਾਲ ਦੇ ਜੇਫ਼ ਬੇਜਾਸ ਨੇ 1994 ਵਿਚ ਇਕ ਆਨਲਾਈਨ ਬੁਕਸੇਲਰ ਦੇ ਤੌਰ ਉਤੇ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦਾ ਧਿਆਨ ਐਮਾਜ਼ਾਨ ਦੇ ਸਟਾਕ ਦੀ ਤੇਜ਼ੀ ਉਤੇ ਰਿਹਾ ਹੈ। ਉਨ੍ਹਾਂ ਨੇ ਐਮਾਜ਼ਾਨ ਨੂੰ ਲਾਂਚ ਕਰਨ ਲਈ ਸਿਏਟਲ ਤੋਂ ਨਿਊ ਯਾਰਕ ਸ਼ਿਫਟ ਹੋਣ ਲਈ ਮੈਕੇਂਜੀ ਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।

Jeff Bezos and Mackenzie BezosJeff Bezos and Mackenzie Bezos

ਦੁਨੀਆਂ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲਰ, ਐਮਾਜ਼ਾਨ ਨੇ ਅਪਣੀ ਫਾਇਲਿੰਗ ਵਿਚ ਕਿਹਾ ਕਿ ਤਲਾਕ ਨੂੰ ਕੋਰਟ ਤੋਂ ਮਨਜ਼ੂਰੀ ਤੋਂ ਬਾਅਦ 4 ਫ਼ੀ ਸਦੀ ਸ਼ੇਅਰ ਮੈਕੇਂਜੀ ਬੇਜਾਸ ਦੇ ਨਾਮ ਰਜਿਸਟਰ ਕਰ ਦਿਤੇ ਜਾਣਗੇ। ਇਸ ਪ੍ਰਕਿਰਿਆ ਵਿਚ ਲਗਭੱਗ 90 ਦਿਨ ਲੱਗਣ ਦੀ ਉਮੀਦ ਹੈ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਤਲਾਕ ਲਈ ਵਾਸ਼ਿੰਗਟਨ ਸਟੇਟ ਵਿਚ ਅਰਜੀ ਦਿਤੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement