RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’
Published : Jul 5, 2021, 1:24 pm IST
Updated : Jul 5, 2021, 1:24 pm IST
SHARE ARTICLE
Mohan Bhagwat
Mohan Bhagwat

RSS ਮੁਖੀ ਨੇ ਭਾਰਤੀਆਂ ਦੇ ਡੀਐਨਏ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਭਾਰਤੀਆਂ ਦਾ ਡੀਐਨਏ ਇਕ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ।

ਨਵੀਂ ਦਿੱਲੀ: ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ (RSS chief Mohan Bhagwat) ਨੇ ਭਾਰਤੀਆਂ ਦੇ ਡੀਐਨਏ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਭਾਰਤੀਆਂ ਦਾ ਡੀਐਨਏ ਇਕ (DNA Of All Indians Is Same) ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ। ਉਹਨਾਂ ਕਿਹਾ ਕਿ ਮੁਸਲਮਾਨਾਂ ਨੂੰ ‘ਡਰ ਦੇ ਇਸ ਚੱਕਰ ਵਿਚ’ ਨਹੀਂ ਫਸਣਾ ਚਾਹੀਦਾ ਕਿ ਭਾਰਤ ਵਿਚ ਇਸਲਾਮ ਖਤਰੇ ਵਿਚ ਹੈ। ਉਹਨਾਂ ਕਿਹਾ ਕਿ ਲੋਕਾਂ ਵਿਚ ਇਸ ਅਧਾਰ ’ਤੇ ਫਰਕ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦਾ ਪੂਜਾ ਕਰਨ ਦਾ ਤਰੀਕਾ ਕੀ ਹੈ।

Mohan BhagwatMohan Bhagwat

ਹੋਰ ਪੜ੍ਹੋ: ਗਰਮੀ ਦਾ ਕਹਿਰ! Cyprus ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਮਦਦ ਲਈ ਆਏ ਕਈ ਦੇਸ਼

ਰਾਸ਼ਟਰੀ ਮੁਸਲਿਮ ਮੰਚ (Rashtriya Muslim Manch) ਵੱਲੋਂ ਆਯੋਜਿਤ ਕੀਤੇ ਗਏ ਇਕ ਸਮਾਰੋਹ ਵਿਚ ਉਹਨਾਂ ਨੇ ਲਿੰਚਿੰਗ (Lynching) ਦੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ’ਤੇ ਹਮਲਾ ਬੋਲਦਿਆਂ ਕਿਹਾ, ‘ਉਹ ਹਿੰਦੂਤਵ ਦੇ ਖ਼ਿਲਾਫ਼ ਹਨ’। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਕਈ ਲੋਕਾਂ ਖਿਲਾਫ਼ ਲਿੰਚਿੰਗ ਦੇ ਝੂਠੇ ਮਾਮਲੇ ਦਰਜ ਕੀਤੇ ਗਏ ਹਨ। ਮੋਹਨ ਭਾਗਵਤ (Mohan Bhagwat) ਨੇ ਕਿਹਾ, ‘ਡਰ ਦੇ ਇਸ ਚੱਕਰ ਵਿਚ ਨਾ ਫਸੋ ਕਿ ਭਾਰਤ ਵਿਚ ਇਸਲਾਮ ਖਤਰੇ ਵਿਚ ਹੈ’। ਉਹਨਾਂ ਕਿਹਾ ਕਿ ਦੇਸ਼ ਵਿਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ।

RSS RSS

ਹੋਰ ਪੜ੍ਹੋ: ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ, 1 ਜੁਲਾਈ ਨੂੰ Fastag ਰਾਹੀਂ ਇਕੱਠਾ ਹੋਇਆ 103 ਕਰੋੜ Toll

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਏਕਤਾ ਦਾ ਅਧਾਰ ਰਾਸ਼ਟਰਵਾਦ ਅਤੇ ਪੁਰਖਿਆਂ ਦਾ ਮਾਣ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਿੰਦੂ-ਮੁਸਲਿਮ ਸੰਘਰਸ਼ ਦਾ ਇੱਕੋ-ਇੱਕ ਹੱਲ ‘ਸੰਵਾਦ’ ਹੈ, ‘ਵਿਵਾਦ’ ਨਹੀਂ। ਮੋਹਨ ਭਾਗਵਤ ਦਾ ਕਹਿਣਾ ਹੈ ਕਿ, ‘ਹਿੰਦੂ-ਮੁਸਲਿਮ ਏਕਤਾ ਦੀ ਗੱਲ ਗੁੰਮਰਾਹ ਕਰਨ ਵਾਲੀ ਹੈ ਕਿਉਂਕਿ ਉਹ ਵੱਖਰੇ ਨਹੀਂ ਬਲਕਿ ਇਕ ਹਨ। ਸਾਰੇ ਭਾਰਤੀਆਂ ਦਾ ਡੀਐਨਏ ਇਕੋ ਜਿਹਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ’। ਉਹਨਾਂ ਕਿਹਾ, ‘ਅਸੀਂ ਲੋਕਤੰਤਰ ਵਿਚ ਹਾਂ। ਇੱਥੇ ਹਿੰਦੂਆਂ ਜਾਂ ਮੁਸਲਮਾਨਾਂ ਦਾ ਦਬਦਬਾ ਨਹੀਂ ਹੋ ਸਕਦਾ। ਇੱਥੇ ਸਿਰਫ ਭਾਰਤੀਆਂ ਦਾ ਦਬਦਬਾ ਹੋ ਸਕਦਾ ਹੈ’।

Mohan BhagwatMohan Bhagwat

ਹੋਰ ਪੜ੍ਹੋ: 5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’

ਦੱਸ ਦਈਏ ਕਿ ਸੰਬੋਧਨ ਦੀ ਸ਼ੁਰੂਆਤ ਮੌਕੇ ਆਰਐਸਐਸ ਮੁਖੀ ਨੇ ਕਿਹਾ ਕਿ ਉਹ ਇਸ ਸਮਾਰੋਹ ਵਿਚ ਉਹ ਕੋਈ ਅਕਸ ਬਣਾਉਣ ਲਈ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਵੋਟ ਦੀ ਸਿਆਸਤ ਲਈ ਸ਼ਾਮਲ ਹੋਏ। ਉਹਨਾਂ ਕਿਹਾ ਕਿ ਸੰਘ ਨਾ ਤਾਂ ਸਿਆਸਤ ਵਿਚ ਹੈ ਅਤੇ ਨਾ ਹੀ ਇਸ ਨੂੰ ਅਕਸ ਬਣਾਉਣ ਦੀ ਚਿੰਤਾ ਹੈ। ਉਹਨਾਂ ਦੇ ਇਸ ਬਿਆਨ ’ਤੇ ਆਲ ਇੰਡੀਆ ਮਜ਼ਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ, ‘ਕਾਇਰਤਾ, ਹਿੰਸਾ ਅਤੇ ਕਤਲ ਗੌਡਸੇ ਦੀ ਹਿੰਦੂਤਵੀ ਸੋਚ ਦਾ ਅਟੁੱਟ ਅੰਗ ਹਨ। ਮੁਸਲਮਾਨਾਂ ਦੀ ਲਿੰਚਿੰਗ ਵੀ ਇਸ ਸੋਚ ਦਾ ਨਤੀਜਾ ਹੈ’।

TweetTweet

ਓਵੈਸੀ ਨੇ ਟਵੀਟ ਕੀਤਾ, ‘ਆਰਐਸਐਸ ਦੇ ਭਾਗਵਤ ਨੇ ਕਿਹਾ ਕਿ ਲਿੰਚਿੰਗ ਕਰਨ ਵਾਲੇ ਹਿੰਦੂਤਵ ਵਿਰੋਧੀ ਹਨ। ਇਹਨਾਂ ਅਪਰਾਧੀਆਂ ਨੂੰ ਗਾਂ ਅਤੇ ਮੱਝ ਵਿਚ ਫਰਕ ਨਹੀਂ ਪਤਾ ਹੋਵੇਗਾ ਪਰ ਕਤਲ ਕਰਨ ਲਈ ਜੁਨੈਦ, ਅਖਲਾਕ, ਪਹਿਲੂ, ਰਕਬਰ, ਅਲੀਮੁਦੀਨ ਦੇ ਨਾਂਅ ਹੀ ਕਾਫੀ ਸੀ। ਇਹ ਨਫ਼ਰਤ ਹਿੰਦੂਤਵ ਦੀ ਦੇਣ ਹੈ’।

ਹੋਰ ਪੜ੍ਹੋ:  ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement