
ਕਮਿਸ਼ਨ ਨੇ ਕੰਪਨੀਆਂ ਅਤੇ ਐਸੋਸੀਏਸ਼ਨ ਦੇ ਨਾਲ ਹੀ ਉਨ੍ਹਾਂ ਦੇ ਦਫ਼ਤਰੀ ਅਹੁਦੇਦਾਰਾਂ 'ਤੇ ਵੀ ਜੁਰਮਾਨਾ ਲਗਾਇਆ
ਨਵੀਂ ਦਿੱਲੀ : ਭਾਰਤੀ ਕੰਪਟੀਸ਼ਨ ਕਮਿਸ਼ਨ ਨੇ ਮਿਲੀਭੁਗਤ ਕਰਨ ਦੇ ਇਕ ਮਾਮਲੇ 'ਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ, ਇਦੌਰ ਕੈਮਿਸਟ ਐਸੋਸੀਏਸ਼ਨ, ਹਿਮਾਲਿਆ ਡਰੱਗ ਕੰਪਨੀ ਅਤੇ ਇੰਟਾਸ ਫ਼ਾਰਮਾਸਿਊਟਿਕਲ ਲਿਮਟਿਡ 'ਤੇ ਕੁੱਲ ਮਿਲਾ ਕੇ 74 ਕਰੋੜ 23 ਲੱਖ 83 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਦਸਿਆ ਕਿ ਕਮਿਸ਼ਨ ਨੇ ਕੰਪਨੀਆਂ ਅਤੇ ਐਸੋਸੀਏਸ਼ਨ ਦੇ ਨਾਲ ਹੀ ਉਨ੍ਹਾਂ ਦੇ ਦਫ਼ਤਰੀ ਅਹੁਦੇਦਾਰਾਂ 'ਤੇ ਵੀ ਜੁਰਮਾਨਾ ਲਗਾਇਆ ਹੈ।
Himalaya Drug Company
ਇੰਟਾਸ ਫ਼ਾਰਮਾ 'ਤੇ ਸਭ ਤੋਂ ਜ਼ਿਆਦਾ 55 ਕਰੋੜ 59 ਲੱਖ 68 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਾਅਦ ਹਿਮਾਲਿਆ ਡਰੱਗ ਕੰਪਨੀ 'ਤੇ 18 ਕਰੋੜ 59 ਲੱਖ 58 ਹਜ਼ਾਰ ਕਰੋੜ ਰੁਪਏ ਦੀ ਪੈਨਲਟੀ ਲਗਾਈ ਹੈ। ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ 'ਤੇ ਚਾਰ ਲੱਖ 18 ਹਜ਼ਾਰ 404 ਰੁਪਏ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ 'ਤੇ 39 ਹਜ਼ਾਰ 142 ਰੁਪਏ ਜੁਰਮਾਨਾ ਕੀਤਾ ਗਿਆ ਹੈ।
Intas Pharmaceutical Ltd
ਕਮਿਸ਼ਨ ਨੇ 3 ਜੂਨ ਦੇ ਇਸ ਆਦੇਸ਼ 'ਚ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ ਨੂੰ ਸੂਬੇ 'ਚ ਅਗਲੇ 6 ਮਹੀਨੇ 'ਚ ਮੁਕਾਬਲਾ ਜਾਗਰੂਕਤਾ ਅਤੇ ਪਾਲਣਾ ਨੂੰ ਲੈ ਕੇ ਘੱਟੋ-ਘੱਟ 5 ਵਰਕਸ਼ਾਪ ਆਯੋਜਤ ਕਰਨ ਅਤੇ ਇੰਦੌਰ ਕੈਮਿਸਟ ਐਸੋਸੀਏਸ਼ਨ ਨੂੰ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਤ ਕਰਨ ਲਈ ਕਿਹਾ ਹੈ।
Competition Commission of India (CCI)
ਮੱਧ ਪ੍ਰਦੇਸ਼ ਕੈਮਿਸਟ ਐਂਡ ਡਿਸਟਰੀਬਿਊਟਰਜ਼ ਫ਼ੈਡਰੇਸ਼ਨ ਨੇ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਮੱਧ ਪ੍ਰਦੇਸ਼ ਕੈਮਿਸਟ ਐਂਡ ਡਰੱਗਜ਼ ਐਸੋਸੀਏਸ਼ਨ ਅਤੇ ਹੋਰ ਨੇ ਕੁਝ ਫਾਰਮਾਂ ਕੰਪਨੀਆਂ ਨਾਲ ਗੰਢਤੁੱਪ ਕਰ ਲਈ ਹੈ। ਇਸ 'ਤੇ ਕਮਿਸ਼ਨ ਨੇ ਸਾਰੇ ਪੱਖਾਂ ਤੋਂ ਰੀਪੋਰਟ ਤਲਬ ਕੀਤੀ ਅਤੇ ਇਸ ਦੀ ਜਾਂਚ ਕਰਨ ਤੋਂ ਬਾਅਦ ਜੁਰਮਾਨਾ ਲਗਾਇਆ ਹੈ।