ਸੋਨੇ ਦੇ ਭਾਅ ‘ਚ ਨਰਮੀ, ਜਾਣੋ ਅੱਜ ਦਾ ਭਾਅ
Published : Sep 6, 2019, 6:54 pm IST
Updated : Sep 6, 2019, 6:54 pm IST
SHARE ARTICLE
Gold Price
Gold Price

ਕਮਜ਼ੋਰ ਮੰਗ ਅਤੇ ਰੁਪਏ ਦੀ ਮਜ਼ਬੂਤੀ ਨਾਲ ਰਾਸ਼ਟਰੀ ਰਾਜਧਾਨੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ...

ਚੰਡੀਗੜ੍ਹ: ਕਮਜ਼ੋਰ ਮੰਗ ਅਤੇ ਰੁਪਏ ਦੀ ਮਜ਼ਬੂਤੀ ਨਾਲ ਰਾਸ਼ਟਰੀ ਰਾਜਧਾਨੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 372 ਰੁਪਏ ਦੀ ਗਿਰਾਵਟ ਦੇ ਨਾਲ 39,278 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਸੋਨੇ ਦੀਆਂ ਕੀਮਤਾਂ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 1,273 ਰੁਪਏ ਦੀ ਹਾਨੀ ਦੇ ਨਾਲ 49,187 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

Gold price likely to touch rs 40000 by diwalyGold price 

ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ, ਤਨਪ ਪਟੇਲ ਨੇ ਕਿਹਾ ਕਿ ਕਮਜ਼ੋਰ ਨਿਵੇਸ਼ ਮੰਗ ਅਤੇ ਮਜ਼ਬੂਤ ਰੁਪਏ ਨਾਲ ਕੀਮਤਾਂ 'ਚ ਗਿਰਾਵਟ ਆਈ। ਸ਼ੁੱਕਰਵਾਰ ਨੂੰ ਦਿਨ 'ਚ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਮਜ਼ਬੂਤ ਹੋ ਗਿਆ। ਕੌਮਾਂਤਰੀ ਬਾਜ਼ਾਰ, ਨਿਊਯਾਰਕ 'ਚ ਸੋਨੇ ਦਾ ਭਾਅ ਘਟਾ ਕੇ 1,510 ਡਾਲਰ ਪ੍ਰਤੀ ਔਂਸ ਰਹਿ ਗਿਆ ਹੈ। ਜਦੋਂਕਿ ਚਾਂਦੀ ਦੀ ਕੀਮਤ ਵੀ ਘਟ ਕੇ 18.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਪਟੇਲ ਨੇ ਕਿਹਾ ਕਿ ਅਮਰੀਕਾ ਦੇ ਉਮੀਦ ਤੋਂ ਵਧੀਆ ਆਰਥਿਕ ਅੰਕੜਿਆਂ ਆਉਣ ਦੇ ਬਾਅਦ ਬਾਜ਼ਾਰ 'ਚ ਖਤਰਾ ਧਾਰਨਾ ਦੇ ਨਰਮ ਪੈਣ ਨਾਲ ਸਰਾਫਾ ਮੰਗ ਪ੍ਰਭਾਵਿਤ ਹੋਈ ਹੈ।

Gold price likely to touch rs 40000 by diwalyGold price

ਵੀਰਵਾਰ ਦੀ ਸ਼ਾਮ ਸਰਾਫਾ ਕੀਮਤਾਂ 'ਚ ਤਕਨੀਕੀ ਸੁਧਾਰ ਦੇਖਣ ਨੂੰ ਮਿਲਿਆ ਅਤੇ ਬਹੁਮੁੱਲੀ ਧਾਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਆਈ। ਦਿੱਲੀ 'ਚ 24 ਕੈਰੇਟ ਸੋਨਾ (99.9 ਫੀਸਦੀ ਸ਼ੁੱਧਤਾ) ਵੀਰਵਾਰ ਨੂੰ 39,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ ਜਦੋਂਕਿ ਚਾਂਦੀ 50,460 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement